ਗੁਰਦਾਸ ਮਾਨ ਨੇ ਇੱਕ ਸਿੱਖ ਤੇ ਕੀਤੀ ਭੱਦੀ ਟਿੱਪਣੀ , ਹਰ ਪਾਸੇ ਵਿਰੋਧ , ਪਰ ਗਾਇਕ ਲਾਣਾ ਹਾਲੇ ਵੀ ਚੁੱਪ

ਸੁਖਨੈਬ ਸਿੰਘ ਸਿੱਧੂ

ਗੁਰਦਾਸ ਮਾਨ ਪੰਜਾਬੀ ਦਾ ਉਹ ਗਾਇਕ ਹੈ ਜਿਸਨੂੰ ਪੰਜਾਬੀਆਂ ਭਾਈਚਾਰੇ ਦੀਆਂ ਸਾਰੀਆਂ ਪੀੜ੍ਹੀਆਂ ਪਸੰਦ ਕਰਦੀਆਂ ਹਨ । ਪਰ ਕੈਨੇਡਾ ਦੇ ਟੂਰ ਵਿੱਚ ਉਸ ਵੱਲੋਂ ਪੰਜਾਬੀ ਮਾਂ ਬੋਲੀ ਤੋਂ ਇਲਾਵਾਂ ਹਿੰਦੀ ਨੂੰ ਮਾਸੀ ਕਹਿ ਕੇ ਦੇਸ਼ ਵਿੱਚ ਇੱਕ ਭਾਸ਼ਾ ਲਾਗੂ ਹੋਣ ਦੀ ਕੀਤੀ ਗੱਲ ਤੋਂ ਵਿਵਾਦ ਵੱਧ ਗਿਆ । ਪਹਿਲਾਂ ਇੱਕ ਰੇਡੀਓ ਪ੍ਰੋਗਰਾਮ ਵਿੱਚ , ਫਿਰ ਪ੍ਰੈਸ ਕਾਨਫਰੰਸ ਵਿੱਚ ਉਹ ਆਪਣੇ ‘ਇੱਕ ਦੇਸ਼ ਇੱਕ ਭਾਸ਼ਾ’ ਵਾਲੇ ਬਿਆਨ ‘ਤੇ ਡਟਿਆ ਰਿਹਾ ਸੀ । ਜਿਸ ਕਾਰਨ ਸਨ਼ੀਵਾਰ ਨੂੰ ਐਬਸਟਫੋਰਡ ਵਿੱਚ ਵੱਡੀ ਗਿਣਤੀ ਇਕੱਠੇ ਹੋਏ ਪੰਜਾਬੀ ਪਿਆਰਿਆਂ ਨੇ ਪ੍ਰਦਰਸ਼ਨ ਕੀਤਾ ਅਤੇ ਗੁਰਦਾਸ ਮਾਨ ਦਾ ਸੋ਼ਅ ਦੇਖਣ ਜਾਂਦੇ ਲੋਕਾਂ ਨੂੰ ਉਸਦਾ ਬਾਈਕਾਟ ਕਰਨ ਲਈ ਪ੍ਰੇਰਿਆ । ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਜਿਹੜਾ ਵਿਅਕਤੀ ਸੋ਼ਅ ਦੀਆਂ ਟਿਕਟਾਂ ਵਾਪਿਸ ਕਰੇਗਾ ਉਹਨਾਂ ਨੂੰ ਮੌਕੇ ‘ਤੇ ਨਕਦ ਪੈਸੇ ਵਾਪਸ ਕੀਤੇ ਜਾਣਗੇ। ਕੁਝ ਲੋਕਾਂ ਨੇ ਗੁਰਦਾਸ ਮਾਨ ਦਾ ਸੋ਼ ਛੱਡ ਕੇ ਮਾਂ ਬੋਲੀ ਦੇ ਹੱਕ ਖੜਨ ਦੀ ਪਹਿਲ ਵੀ ਕੀਤੀ ।
ਦੂਜੇ ਪਾਸੇ ਗੁਰਦਾਸ ਮਾਨ ਦਾ ਸ਼ੋਅ ਵੀ ਲਗਭਗ ਭਰਿਆ ਹੋਇਆ ਸੀ । ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ , ਨੌਜਵਾਨ – ਮੁਟਿਆਰਾਂ ਅਤੇ ਬਜੁ਼ਰਗ ਮੌਜੂਦ ਸਨ ।
ਚੱਲਦੇ ਸੋ਼ਅ ਵਿੱਚ ਗੁਰਦਾਸ ਮਾਨ ਨੇ ਕਿਹਾ ਕਿ ,’ਹੁਣ ਪਤਾ ਲੱਗ ਗਿਆ ਅਸਲੀ ਪੰਜਾਬੀ ਕੌਣ ਹਨ, ਬਾਹਰ ਖੜੇ ਜਾਂ ਅੰਦਰ ਬੈਠੇ’ । ਇਸ ਦੌਰਾਨ ਹੀ ਇੱਕ ਪ੍ਰਦਰਸ਼ਨਕਾਰੀ ਸਿੰਘ ਨੇ ਖੜ੍ਹੇ ਹੋ ਕੇ ਗੁਰਦਾਸ ਮਾਨ ਵਿਰੁੱਧ ਇੱਕ ਪੋਸਟਰ ਦਿਖਾ ਕੇ ਵਿਰੋਧ ਕੀਤਾ ਤਾਂ ਤਲਖ ਹੋਏ ਗੁਰਦਾਸ ਨੇ ਹਜ਼ਾਰਾਂ ਦਰਸ਼ਕਾਂ ਦੀ ਭੀੜ ‘ਚ ਕਿਹਾ , ‘ਇਹਨੂੰ ਬੱਤੀ ਬਣਾ ਕੇ ——‘ ।
ਜਿਸਦਾ ਵੀਡਿਓ ਕਲਿੱਕ ਵਾਇਰਲ ਹੋ ਗਿਆ ਅਤੇ ਹਰ ਪਾਸੇ ਇਸਦਾ ਵਿਰੋਧ ਸੁਰੂ ਹੋ ਗਿਆ । ਅੱਜ ਐਡਮਿੰਟਨ ਵਿੱਚ ਉਸਦਾ ਸ਼ੋ ਹੈ , ਉੱਥੇ ਵੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ।
ਪਰ ਸਵਾਲ ਇਹ ਵੀ ਹੈ ਕਿ ਗੁਰਦਾਸ ਮਾਨ ਦੀ ਇਸ ਘਟੀਆ ਟਿੱਪਣੀ ਖਿਲਾਫ਼ ਇੱਕ ਵੀ ਮਾਂ ਬੋਲੀ ਦੇ ਰਾਖੇ ਗਾਇਕਾਂ ਦਾ ਬਿਆਨ ਨਹੀਂ ਆਇਆ, ਇਹਨਾਂ ਦੀ ਮੂਕ ਸਹਿਮਤੀ ਕੀ ਦਰਸਾਉਂਦੀ ਹੈ ?

Total Views: 37 ,
Real Estate