ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ

ਪਰਵਿੰਦਰ ਸਿੰਘ ਜੌੜਾ

ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਪੈਸੇ ਦੇ ਲਾਲਚ ਖ਼ਾਤਰ ਖਾਣ-ਪੀਣ ਦੀਆਂ ਵਸਤਾਂ ‘ਚ ਮਿਲਾਵਟ ਕਰਨਾ ਤਾਂ ਆਮ ਹੀ ਹੈ, ਪ੍ਰੰਤੂ ਹੱਦ ਤਾਂ ਉਦੋਂ ਹੋ ਗਈ ਜਦੋਂ ਅਣਭੋਲ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਵੀ ਖਿਲਵਾੜ ਕੀਤਾ ਜਾਣ ਲੱਗ ਪਿਆ | ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ, ਜਿਸ ਨੇ ਬਚਪਨ ਵਿਚ ਸੌਂਫ਼  ਉਤੇ ਖੰਡ ਚੜ੍ਹਾ ਕੇ ਬਣਾਈਆਂ ਗਈਆਂ ਰੰਗ-ਬਿਰੰਗੀਆਂ ਅਕਰਸ਼ਕ ਗੋਲੀਆਂ ਨਾ ਖਾਧੀਆਂ ਹੋਣ | ਇਹ ਗੋਲੀਆਂ ਏਨੀਆਂ ਆਕਰਸ਼ਕ ਹੁੰਦੀਆਂ ਹਨ ਕਿ ਕੀ ਬੱਚਾ ਅਤੇ ਕੀ ਸਿਆਣਾ, ਹਰ ਕੋਈ ਇਨ੍ਹਾਂ ਦਾ ਸੁਆਦ ਚੱਖਣਾ ਚਾਹੁੰਦਾ ਹੈ | ਢਾਬਿਆਂ ਤੋਂ ਲੈ ਕੇ ਵੱਡੇ-ਵੱਡੇ ਹੋਟਲਾਂ ਤੇ ਰੇਸਤਰਾਂ ਵਿਚ ਅਕਸਰ ਹੀ ਭੋਜਨ ਤੋਂ ਬਾਅਦ ਗਾਹਕਾਂ ਨੂੰ ਇਹ ਮਿੱਠੀਆਂ ਤੇ ਖੁਸ਼ਬੂਦਾਰ ਸੌਾਫ ਦੀਆਂ ਗੋਲੀਆਂ ਖਾਣ ਲਈ ਦਿੱਤੀਆਂ ਜਾਂਦੀਆਂ ਹਨ | ਆਯੁਰਵੈਦ ਵਿਚ ਸੌਾਫ ਨੂੰ ਹਾਜ਼ਮੇ ਲਈ ਦਰੁਸਤ ਮੰਨਿਆ ਗਿਆ ਹੈ, ਤੇ ਪੇਟ ਵਿਚ ਦਰਦ ਹੋਣ ‘ਤੇ ਇਸ ਨੂੰ ਬੱਚਿਆਂ ਅਤੇ ਵੱਡਿਆਂ ਲਈ ਆਮ ਹੀ ਵਰਤਿਆ ਜਾਂਦਾ ਹੈ | ਸਿਤਮ ਜ਼ਰੀਫੀ ਇਹ ਹੈ ਕਿ ਇਨ੍ਹਾਂ ਸੌਾਫ ਦੀਆਂ ਗੋਲੀਆਂ ਵਿਚ ਵੀ ਹੁਣ ਮੁਰਗੇ ਤੇ ਸੂਰ ਦੀ ਚਰਬੀ ਪਾਈ ਜਾਣ ਲੱਗੀ ਹੈ | ਇਨਾਂ ਹੀ ਨਹੀਂ, ਸਗੋਂ ਇਨ੍ਹਾਂ ਗੋਲੀਆਂ ਦਾ ਸੁਆਦ ਬਦਲਣ ਲਈ ਉਨ੍ਹਾਂ ਉਤੇ ਧੂੰਏ ਦੀ ਪਰਤ ਵੀ ਚੜ੍ਹਾਈ ਜਾਂਦੀ ਹੈ, ਜੋ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਸਿੱਧਾ ਸੱਦਾ ਹੈ | ਆਮ ਤੌਰ ‘ਤੇ ਇਹ ਗੋਲੀਆਂ ਪੁੜੀਆਂ, ਛੋਟੇ ਪੈਕਟਾਂ ਤੇ ਵੱਡੇ ਜਾਰਾਂ ਦੇ ਰੂਪ ਵਿਚ ਮਾਰਕਿਟ ‘ਚ ਉਪਲੱਬਧ ਹਨ | 5-10 ਰੁਪਏ ‘ਚ ਮਿਲਦੀਆਂ ਪੁੜੀਆਂ ਜਾਂ ਛੋਟੇ ਪੈਕਟਾਂ ਨੂੰ ਅਕਸਰ ਹੀ ਬੱਚੇ ਖਰੀਦਦੇ ਹਨ ਅਤੇ ਮਾਪਿਆਂ ਨੂੰ ਦਿਖਾਏ ਬਿਨਾਂ ਬੇਝਿਜਕ ਖਾ ਜਾਂਦੇ ਹਨ | ਇਨ੍ਹਾਂ ਪੁੜੀਆਂ ਜਾਂ ਪੈਕਟਾਂ ਉੱਪਰ ਕੀ ਲਿਖਿਆ ਹੈ, ਕੋਈ ਇਸ ਵੱਲ ਧਿਆਨ ਨਹੀਂ ਦਿੰਦਾ | ਇਥੇ ਸਿੱਖੀ ਸਰੂਪ ਵਾਲੇ ਤੇ ਸ਼ੁੱਧ ਵੈਸ਼ਨੂੰ ਪਰਿਵਾਰ ਦੇ ਤੀਜੀ ਜਮਾਤ ਵਿਚ ਪੜ੍ਹਦੇ 9 ਕੁ ਸਾਲਾਂ ਦੇ ਬੱਚੇ ਨੇ ਜਦੋਂ 10 ਰੁਪਏ ‘ਚ ਸੌਾਫ ਦੀਆਂ ਮਿੱਠੀਆਂ ਗੋਲੀਆਂ ਦਾ ਪੈਕਟ ਖਰੀਦਿਆ, ਤਾਂ ਉਸ ਉੱਪਰ ਅੰਗਰੇਜੀ ਵਿਚ ਲਿਖੀ ਸ਼ਬਦਾਵਲੀ ਪੜ੍ਹ ਕੇ ਹੈਰਾਨ ਪ੍ਰੇਸ਼ਾਨ ਹੋ ਗਿਆ | ਆਪਣੇ ਮਾਪਿਆਂ ਨਾਲ ‘ਅਜੀਤ’ ਦੇ ਇਸ ਪ੍ਰਤੀਨਿਧ ਕੋਲ ਪਹੁੰਚ ਕੇ ਉਸ ਬੱਚੇ ਨੇ ਪੈਕਟ ਦਿਖਾਉਂਦਿਆਂ ਨਾ ਸਿਰਫ ਆਪਣੇ ਜ਼ਜਬਾਤੀ ਗੁੱਸੇ ਦਾ ਹੀ ਪ੍ਰਗਾਟਾਵਾ ਕੀਤਾ, ਸਗੋਂ ਇਸ ਨੂੰ ਬਣਾਉਣ ਵਾਲੀਆਂ ਕੰਪਨੀਆਂ ਤੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਸਰਪ੍ਰਸਤੀ ਦੇਣ ਵਾਲੀਆਂ ਤਾਕਤਾਂ ਖਿਲਾਫ਼ ਕਾਰਵਾਈ ਕਰਾਉਣ ਦੀ ਗੱਲ ਆਖੀ | ਸੀਲ ਬੰਦ ਇਸ ਪੈਕਟ ‘ਤੇ ਅੰਗਰੇਜੀ ਵਿਚ ਸਾਫ ਲਿਖਿਆ ਹੋਇਆ ਹੈ ਕਿ ‘ਮੇਡ ਵਿੱਦ ਚਿੱਕਨ, ਪੋਕ ਐਡਡ’ ਭਾਵ ਇਨ੍ਹਾਂ ਗੋਲੀਆਂ ਨੂੰ ਮੁਰਗੇ ਤੇ ਸੂਰ ਦੀ ਚਰਬੀ ਨਾਲ ਬਣਾਇਆ ਗਿਆ ਹੈ | ਅਗਲੀ ਲਾਈਨ ਵਿਚ ਛੋਟੇ ਅੱਖਰਾਂ ‘ਚ ‘ਸਮੋਕ ਫਲੈਵਰਿੰਗ ਐਡਡ’ ਲਿਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਸ ਉੱਤੇ ਧੂੰਏ ਦਾ ਸੁਆਦ ਚੜ੍ਹਾਇਆ ਗਿਆ ਹੈ |

Total Views: 312 ,
Real Estate