ਸ਼ਰਾਬ ਦਾ ਸੱਚ :ਚੰਗੀ ਜਾਂ ਬੁਰੀ ?

ਹਰ ਰੋਜ਼ ਜਦੋਂ ਅਸੀਂ ਅਖ਼ਬਾਰ ਪੜ੍ਹਦੇ ਹਾਂ ਤਾਂ ਸ਼ਰਾਬ ਉਪਰ ਕੋਈ ਨਾ ਕੋਈ ਖ਼ਬਰ ਹੁੰਦੀ ਹੀ ਹੈ। ਕਿਤੇ ਲਿਖਿਆ ਹੁੰਦਾ ਹੈ ਕਿ ਵਾਈਨ ਦਾ ਇੱਕ ਗਿਲਾਸ ਸਿਹਤ ਲਈ ਚੰਗਾ ਹੁੰਦਾ ਹੈ, ਤੇ ਕਦੇ ਲਿਖਿਆ ਹੁੰਦਾ ਕਿ ਇਹ ਨੁਕਸਾਨਦੇਹ ਹੁੰਦਾ ਹੈ। ਇਹ ਸਭ ਬੜਾ ਭਰਮਾਊ ਕਰਨ ਵਾਲਾ ਹੁੰਦਾ ਹੈ।

ਮੈਂ ਸ਼ਰਾਬ ਦਾ ਸੇਵਨ ਕਰਨਾ ਹਾਂ ਬਿਨਾ ਨਾਗਾ , ਮੈਂ ਜਾਣਨਾ ਚਾਹੁੰਦਾ ਹਾਂ ਕਿ ਆਖਿਰ ਤਾਜ਼ਾ ਖੋਜ਼ ਵਿੱਚ ਇਸ ਬਾਰੇ ਕੀ ਕਿਹਾ ਗਿਆ ਹੈ।

ਸ਼ਰਾਬ ਪੀਣ ਦਾ ਇੱਕ ਨੁਕਸਾਨ ਹੈ ਕੈਂਸਰ ਅਤੇ ਲਿਵਰ ਦੀ ਬਿਮਾਰੀ ਹੋਣ ਦਾ ਖਤਰਾ , ਸਾਕਾਰਾਤਮਕ ਗੱਲ ਹੈ ਕਿ ਸ਼ਰਾਬ ਪੀਣ ਨਾਲ ਦਿਲ ਦੀ ਬਿਮਾਰੀ ਦੇ ਪ੍ਰਤੀ ਸੁਰੱਖਿਆ ਮਿਲਣ ਦੀ ਸੰਭਾਵਨਾ ਜਿਤਾਈ ਜਾਂਦੀ ਹੈ

ਆਕਸਫੋਰਡ ਯੂਨੀਵਰਸਿਟੀ ਦੇ ਡਾਕਟਰ ਪੀਟਰ ਸਕਾਰਬਰੋ ਕਹਿੰਦੇ ਹਨ ਕਿ ਫਾਇਦੇ ਉਪਰ ਨੁਕਸਾਨ ਭਾਰੀ ਪੈਂਦੇ ਹਨ ਅਤੇ ਪ੍ਰਤੀ ਦਿਨ ਕੇਵਲ ਅੱਧਾ ਯੂਨਿਟ ( ਵਾਈਨ ਦਾ ਇੱਕ ਚੌਥਾਈ ਗਿਲਾਸ ) ਹੀ ਪੀਣਾ ਚਾਹੀਦਾ ।

ਪਰ ਬ੍ਰਿਟੇਨ ਵਿੱਚ ਰਾਇਲ ਕਾਲਜ ਆਫ ਫਿਜ਼ੀਸੀਨਸ਼ ਦੇ ਇਯਨ ਗਿਲਮੋਰ ਮੰਨਦੇ ਹਨ ਕਿ ਸਬੂਤ ਚੀਜ਼ਾਂ ਨੂੰ ਸਪੱਸ਼ਟ ਨਹੀਂ ਕਰਦੇ ।

ਹਰ ਦੇਸ਼ ਦੀ ਸਰਕਾਰ ਦੀਆਂ ਅਲੱਗ ਅਲੱਗ ਹਿਦਾਇਤਾਂ ਹੁੰਦੀਆਂ ਹਨ । ਮਸਲਨ ਬ੍ਰਿਟੇਨ ਵਿੱਚ ਕਿਹਾ ਜਾਂਦਾ ਹੈ ਕਿ ਪੁਰਸ਼ ਤਿੰਨ ਤੋਂ ਚਾਰ ਯੂਨਿਟ ਤੋਂ ਜਿ਼ਆਦਾ ਨਾ ਪੀਣ , ਔਰਤ ਦੋ ਤੋਂ ਤਿੰਨ ਯੂਨਿਟ ਤੱਕ ਹੀ ਪੀਣ ਅਤੇ ਜੇ ਤੁਸੀ ਜਿ਼ਆਦਾ ਪੀ ਰਹੇ ਹੋ ਤਾਂ ਹਫ਼ਤੇ ਵਿੱਚ ਦੋ ਦਿਨ ਸ਼ਰਾਬ ਤੋਂ ਬਿਲਕੁਲ ਦੂਰ ਰਹੋ ।

ਪਰ ਲਿਟਰ ਵਿਸ਼ੇਸ਼ਕ ਡਾਕਟਰ ਨਿੱਕ ਸ਼ੇਰਾਨ ਮੰਨਦੇ ਹਨ ਕਿ ਹਰ ਵਿੱਚ ਕੁਝ ਦਿਨ ਤੱਕ ਸ਼ਰਾਬ ਨਾ ਪੀਣ ਦਾ ਰਿਸ਼ਤਾ ਇਸ ਗੱਲ ਵਿੱਚ ਨਹੀਂ ਕਿ ਤੁਹਾਡੇ ਲਿਵਰ ਨੂੰ ਥੋੜਾ ਸਮਾਂ ਮਿਲ ਜਾਂਦਾ ਹੈ ਪਰ ਇਹ ਸ਼ਰਾਬ ਉਪਰ ਤੁਹਾਡੀ ਨਿਰਭਰਤਾ ਨਾਲ ਜੁੜਿਆ ਹੋਇਆ ਹੈ।

ਉਹ ਕਹਿੰਦੇ ਹਨ , ‘ ਉਹ ਤੁਸੀ ਸ਼ਰਾਬ ਪੀਣ ਦੇ ਆਦੀ ਹੋ ਚੁੱਕੇ ਹੋ ਤਾਂ ਮੰਨ ਕੇ ਚੱਲੋ ਕਿ ਦੋ – ਤਿੰਨ ਦਿਨ ਤੱਕ ਇਸਤੋਂ ਦੂਰ ਰਹਿਣਾ ਮੁਸ਼ਕਿਲ ਹੋਣ ਵਾਲਾ ਹੈ , ਇਹ ਦਰਅਸਲ ਇੱਕ ਚਿਤਾਵਨੀ ਹੈ ਕਿ ਤੁਹਾਨੂੰ ਸ਼ਰਾਬ ਦੀ ਲਤ ਲੱਗ ਰਹੀ ਹੈ । ’

ਮੈਂ ਕਈ ਲੋਕਾਂ ਨਾਲ ਗੱਲ ਕੀਤੀ ਹੈ ਅਤੇ ਸ਼ਰਾਬ ਪੀਣ ਦੀ ਸੀਮਾ ਦੀਆਂ ਸਰਕਾਰੀ ਹਦਾਇਤਾਂ ਨੂੰ ਲੈ ਕੇ ਲੋਕ ਭੁਲੇਖੇ ਵਿੱਚ ਰਹਿੰਦੇ ਹਨ । ਜਿਵੇਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸ਼ਰਾਬ ਦੀ ਇੱਕ ਯੂਨਿਟ ਦਾ ਮਤਲਬ ਕੀ ਹੈ।

ਕੋਈ ਵਿਅਕਤੀ ਕਿੰਨੀ ਸ਼ਰਾਬ ਪੀ ਸਕਦਾ ਹੈ ਇਸਦਾ ਲੈਣ-ਦੇਣਾ ਉਸਦੇ ਜੀਨਸ ਨਾਲ ਵੀ ਹੁੰਦਾ ਹੈ।

ਡਾਕਟਰ ਲਿਯਮ ਡੋਨਲਡਸਨ ਦੱਸਦੇ ਹਨ , ‘ ਹੋ ਸਕਦਾ ਕਿ ਤੁਹਾਡੇ ਲਿਵਰ ਕੈਂਸਰ ਜਾਂ ਲਿਵਰ ਸਿਰੋਸਿਸ ਹੋਣ ਦਾ ਖਤਰਾ ਕਿਸੇ ਦੂਸਰੇ ਦੇ ਮੁਕਾਬਲੇ 10 ਗੁਣਾ ਜਿ਼ਆਦਾ ਹੋਵੇ — ਫਿਰ ਚਾਹੇ ਤੁਸੀ ਦੋਨਾ ਨੇ ਇੱਕ ਹੀ ਮਾਤਰਾ ਵਿੱਚ ਸ਼ਰਾਬ ਪੀਤੀ ਹੋਵੇ । ਉਹ ਇਸ ਲਈ ਹੋ ਸਕਦਾ ਹੈ ਕਿਉਂਕਿ ਤੁਹਾਡੇ ਜੀਨਸ ਹੀ ਅਜਿਹੇ ਹਨ , ਪਰ ਪੱਕੇ ਤੌਰ ਤੇ ਇਸ ਬਾਰੇ 10- 15 ਸਾਲ ਬਾਦ ਹੀ ਪਤਾ ਚੱਲੇਗਾ ।’
ਹਾਲਾਂਕਿ ਕਿ ਆਉਣ ਵਾਲੇ ਦਿਨਾਂ ਵਿੱਚ ਵਿਗਿਆਨ ਇਸ ਵਿੱਚ ਵੀ ਮੱਦਦ ਕਰ ਸਕਦਾ ਹੈ। ਡਾਕਟਰ ਗਿਲਮੋਰ ਕਹਿੰਦੇ ਹਨ , ‘ ਹੋ ਸਕਦਾ ਹੈ ਕਿ ਅਗਲੇ 10 ਸਾਲਾਂ ਵਿੱਚ ਪਬ ਵਗੈਰਾ ਵਿੱਚ ਅਜਿਹੀਆਂ ਮਸ਼ੀਨਾਂ ਲੱਗ ਜਾਣ ਜਿਸ ਵਿੱਚ ਤੁਸੀ ਪੈਸੇ ਪਾਓ ਅਤੇ ਉਂਗਲੀ ਮਸ਼ੀਨ ਉਪਰ ਰੱਖੋ ਤਾਂ ਮਸ਼ੀਨ ਦੱਸ ਦੇਵੇ ਕਿ ਤੁਸੀ ਸ਼ਰਾਬ ਪੀਣ ਸਬੰਧੀ ਤੁਹਾਡੇ ਜੀਨਸ ਕਿਵੇਂ ਹਨ ਅਤੇ ਕਿੰਨੀ ਸ਼ਰਾਬ ਪੀ ਸਕਦੇ ਹੋ ।’

ਕੁੱਲ ਮਿਲਾ ਕੇ ਮੈਨੂੰ ਲੱਗਦਾ ਹੈ ਕਿ ਸ਼ਰਾਬ ਪੀਣ ਨੂੰ ਲੈ ਕੇ ਜੋ ਵੀ ਦਿਸ਼ਾ ਨਿਰਦੇਸ਼ ਨਾਲ ਉਹ ਕੁਝ ਹੱਦ ਤੱਕ ਭੁਲੇਖਾ ਪਾਉਣ ਵਾਲੇ ਹਨ ।

ਜੇ ਮੇਰੇ ਉਪਰ ਛੱਡ ਦਿੱਤਾ ਜਾਵੇ ਤਾਂ ਮੈਂ ‘ ਦੋ ’ ਦਾ ਨਿਯਮ ਅਪਣਾਉਣਗਾ । ਹਰ ਦਿਨ ਜਿ਼ਆਦਾ ਤੋਂ ਜਿ਼ਆਦਾ ਦੋ ਗਿਲਾਸ ਸ਼ਰਾਬ , ਹਫਤੇ ਵਿੱਚ ਦੋ ਦਿਨ ਬਿਲਕੁਲ ਨਹੀਂ ।

ਮੈਨ ਲੋਕਾਂ ਨੂੰ ਵੀ ਸਲਾਹ ਦੇਵਾਂਗਾ ਕਿ ਦੋ ਗਿਲਾਸ ਸ਼ਰਾਬ ਵਿੱਚ ਵੀ ਆਪ ਛੋਟੇ ਗਿਲਾਸ ਦੀ ਚੋਣ ਕਰੋ ।

Total Views: 202 ,
Real Estate