ਬੋਹੜ ਦਾ ਰੁੱਖ ਤਾਕਤ ਦਾ ਖ਼ਜ਼ਾਨਾ

ਬੋਹੜ ਮੁੱਢ ਕਦੀਮਾਂ ਤੋਂ ਇਨਸਾਨਾਂ ਦਾ ਸਹਿਯੋਗੀ ਦਰੱਖਤ ਹੈ, ਇਹ 24 ਘੰਟੇ ਆਕਸੀਜਨ ਦਾ ਮੁਹੱਈਆ ਕਰਦਾ ਹੀ ਹੈ । ਇਸਦੇ ਸਿਹਤ ਲਈ ਹੋਰ ਵੀ ਬਹੁਤ ਫਾਇਦੇ ਹਨ । ਆਓ ਉਹਨਾਂ ਬਾਰੇ ਜਾਣੀਏ

– ਇਸ ਦੇ ਤਾਜ਼ੇ ਲਾਲ ਫਲ਼ ਲੈ ਕੇ ਵਿਚਾਲਿਓਂ ਕੱਟ ਲਵੋ ਤੇ ਧੁੱਪ ‘ਚ ਸੁਕਾ ਕੇ ਇਸ ਦਾ ਪਾਊਡਰ ਬਣਾਓ। ਜੇ ਛਾਂ ‘ਚ ਸੁਕਾਏ ਜਾਣ ਤਾਂ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਸਰਦੀਆਂ ‘ਚ ਇਹ ਘੱਟ ਮਿਲਦੇ ਹਨ। ਇਸ ਦੇ ਪਾਊਡਰ ‘ਚ ਓਨੀ ਹੀ ਮਿਸਰੀ ਮਿਲਾ ਕੇ ਰੱਖ ਲਓ। ਰੋਜ਼ ਸਵੇਰੇ ਸ਼ਾਮ 1-1 ਚਮਚ ਦੁੱਧ ਨਾਲ ਖਾਓ, ਸਪਨਦੋਸ਼, ਧਾਂਤ ਪੈਣਾ, ਕਮਜ਼ੋਰੀ ਆਦਿ ਠੀਕ ਹੁੰਦੀ ਹੈ। ਚਿਹਰੇ ‘ਤੇ ਲਾਲੀ ਆਉਂਦੀ ਹੈ।

– ਬੋਹੜ ਦੇ ਪੱਤੇ 25 ਗ੍ਰਾਮ ਅੱਗ ‘ਤੇ ਰੱਖ ਕੇ ਰਾਖ ਕਰ ਲਵੋ। 100 ਗ੍ਰਾਮ ਅਲਸੀ ਦਾ ਤੇਲ ਲੈ ਕੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਦੀ ਹਲਕੀ-ਹਲਕੀ ਸਿਰ ‘ਤੇ ਮਾਲਿਸ਼ ਕਰੋ। ਗੰਜੇਪਨ ਲਈ ਫ਼ਾਇਦੇਮੰਦ ਹੈ ਤੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ।

– ਇਸ ਦੀ ਨਰਮ ਟਾਹਣੀ ਦੀ ਦਾਤਣ ਕਰਨ ਨਾਲ ਦੰਦ ਹਿੱਲਦੇ ਹੋਣ ਤਾਂ ਠੀਕ ਹੁੰਦੇ ਹਨ।

– ਨਕਸੀਰ ਚੱਲਦੀ ਹੋਵੇ ਤਾਂ ਇਸ ਦੀਆਂ ਜਟਾਂ ਦਾ ਚੂਰਨ 3 ਗ੍ਰਾਮ ਦੁੱਧ ਜਾਂ ਲੱਸੀ ਨਾਲ ਲਵੋ, ਫ਼ਾਇਦਾ ਮਿਲੇਗਾ।

ਜੇ ਛਿੱਕਾਂ ਤੋਂ ਪਰੇਸ਼ਾਨ ਹੋ ਜਾਂ ਮਰਦਾਨਾ ਕਮਜ਼ੋਰੀ ਲੱਗਦੀ ਹੈ ਤਾਂ

– ਇਸ ਦਾ ਦੁੱਧ ਪਹਿਲੇ ਦਿਨ 1 ਬੂੰਦ ਪਤਾਸੇ ‘ਤੇ ਪਾ ਕੇ ਖਾਓ। ਦੂਜੇ ਦਿਨ ਦੋ ਬੂੰਦਾਂ ਤੇ ਰੋਜ਼-ਰੋਜ਼ ਇਕ-ਇਕ ਬੂੰਦ ਵਧਾਉਂਦੇ ਜਾਓ। ਪਤਾਸੇ ਵੀ ਲੋੜ ਅਨੁਸਾਰ 21 ਦਿਨ ਤਕ ਵਧਾਉਂਦੇ-ਘਟਾਉਂਦੇ ਰਹੋ। ਕੁੱਲ ਮਿਲਾ ਕੇ 42 ਦਿਨ ਦਾ ਕੋਰਸ ਹੈ। ਜੋ ਪੈਸੇ ਦੀ ਘਾਟ ਕਰ ਕੇ ਇਲਾਜ ਨਹੀਂ ਕਰਵਾ ਸਕਦੇ, ਉਨ੍ਹਾਂ ਲਈ ਮੁਫ਼ਤ ਦੀ ਦਵਾਈ ਹੈ। ਬਾਜ਼ਾਰ ਵਿੱਚੋਂ ਇਹ ਦੁੱਧ ਨਕਲੀ ਵੀ ਮਿਲਦਾ ਹੈ, ਉਸ ਦੀ ਵਰਤੋਂ ਨਾ ਕਰੋ।

– ਜ਼ਿਆਦਾ ਪਿਸ਼ਾਬ ਆਉਂਦਾ ਹੋਵੇ ਤਾਂ ਇਸ ਦੇ ਫਲ਼ਾਂ ਦੇ ਬੀਜ ਪੀਸ ਕੇ 1 ਤੋਂ 2 ਗ੍ਰਾਮ ਗਾਂ ਦੇ ਦੁੱਧ ਨਾਲ ਖਾਓ।

Total Views: 1085 ,
Real Estate