ਗਾਜਰ ਤੇ ਸੇਬ ਦੀ ਖੀਰ

ਗਾਜਰ ਤੇ ਸੇਬ ਦੀ ਖੀਰ

ਸਮੱਗਰੀ – 2-3 ਗਾਜਰਾਂ , 2 ਸੇਬ , 1 ਕਿਲੋ ਦੁੱਧ , 1/2 ਕੱਪ ਖੰਡ , ਕੁਝ ਕੁਤਰੇ ਮੇਵੇ ।

ਇੰਝ ਬਣਾਓ – ਗਾਜਰਾਂ ਤੇ ਸੇਬ ਛਿੱਲ ਲਓ । ਗਾਜਰਾਂ ਕੱਦੂਕਸ ਕਰ ਲਓ ।

ਹੁਣ ਦੁੱਧ ਉਬਾਲ ਲਓ ਤੇ ਕੱਦੂਕਸ ਕੀਤੀਆ ਗਾਜਰਾਂ ਪਾ ਕੇ ਦੁੱਧ ਦੇ 1/4 ਰਹਿ ਜਾਣ ਤੱਕ ਪਕਾਓ ।

ਸੇਬ ਨੂੰ ਕੱਦੂਕਸ ਕਰ ਲਓ । ਖੰਡ ਤੇ ਕੱਦੂਕਸ ਕੀਤਾ ਸੇਬ ਅਲੱਗ ਭਾਂਡੇ ਚ ਪੱਕਾ ਲਓ ਤੇ ਖੀਰ ਚ ਮਿਲਾ ਕੇ ਗਾੜ੍ਹਾ ਹੋਣ ਤੱਕ ਪਕਾਓ ।

ਠੰਢਾ ਹੋਣ ਤੇ ਮੇਵੇ ਮਿਲਾ ਕੇ ਪਰੋਸੋ ।

Total Views: 351 ,
Real Estate