ਜੱਸੀ ਜਸਰਾਜ ਲੜੇਗਾ ਆਨੰਦਪੁਰ ਤੋਂ ਲੋਕ ਸਭਾ ਚੋਣ !

ਸੁਖਨੈਬ ਸਿੰਘ ਸਿੱਧੂ
2014 ਵਿੱਚ ਲੋਕ ਸਭਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਰਿਹਾ ਗਾਇਕ ਅਤੇ ਅਦਾਕਾਰ ਜੱਸੀ ਜਸਰਾਜ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕੇ ਤੋਂ ਲੜੇਗਾ ,ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ ।
ਪੁਖਤਾ ਸੂਤਰਾਂ ਤੋਂ ਪਤਾ ਲੱਗਿਆ ਕਿ ਪੰਜਾਬ ਡੈਮੋਕਰੇਟਿਕ ਫਰੰਟ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਜੱਸੀ ਨੂੰ ਥਾਪੜਾ ਦਿੱਤਾ ਗਿਆ ਹੈ। ਖਹਿਰਾ ਵੱਲੋਂ ਜੱਸੀ ਨੂੰ ਮੈਦਾਨ ‘ਚ ਉਤਾਰਨ ਪਿੱਛੇ ਇੱਕ ਕਾਰਨ ਵੀ ਹੈ ਕਿ ਜੱਸੀ ਸੈਣੀ ਭਾਈਚਾਰੇ ਨਾਲ ਸਬੰਧਤ ਹੈ ਅਤੇ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕੇ ‘ਚ ਸੈਣੀ ਭਾਈਚਾਰੇ ਦੀ ਬਹੁਤਾਤ ਹੈ।
ਕੈਨੇਡਾ ਤੋਂ ਇੱਕ ਸੂਤਰ ਨੇ ਦੱਸਿਆ ਕੇ ਜਨਵਰੀ ਦੇ ਦੂਜੇ ਹਫ਼ਤੇ ਗਾਇਕ ਜੱਸੀ ਜਸਰਾਜ ਇੱਥੇ ਸਰਗਰਮ ਹੋ ਸਕਦਾ ਹੈ ।
ਜੱਸੀ, 2014 ‘ਚ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਮੈਦਾਨ ਵਿੱਚ ਸੀ ।
ਜਿੱਥੋਂ ਹਰਸਿਮਰਤ ਕੌਰ ਬਾਦਲ 5 ਲੱਖ ਤੋਂ ਵੱਧ ਵੋਟਾਂ ਨਾਲ ਲੈ ਕੇ ਜੇਤੂ ਰਹੇ ਸਨ ਜਦਕਿ ਜੱਸੀ ਨੂੰ 87,901 ਵੋਟਾਂ ਪਈਆਂ ਸਨ । ਉਦੋਂ ਜੱਸੀ ‘ਤੇ ਬਾਦਲ ਪਰਿਵਾਰ ਦੀ ਹਮਾਇਤ ਦੇਣ ਦੇ ਅਸਿੱਧੇ ਦੋਸ਼ ਵੀ ਲੱਗੇ ਸਨ ਕਿਉਂਕਿ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਚੈਨਲ ‘ਤੇ ਇਸਦੀ ਚੋਣ ਮੁਹਿੰਮ ਦਿਖਾਈ ਜਾ ਰਹੀ ਸੀ ।
ਸਿਆਸੀ ਮਾਹਿਰ ਇਹ ਵੀ ਸਮਝਦੇ ਸਨ ਕਿ ਇਹ ਅਕਾਲੀ ਦਲ ਦੀ ਚਾਲ ਸੀ ਕਿ ਮਨਪ੍ਰੀਤ ਬਾਦਲ ਦੇ ਮੁਕਾਬਲੇ ਸੱਤਾਵਿਰੋਧੀ ਵੋਟ ਜੱਸੀ ਨੂੰ ਚਲੇ ਜਾਵੇ ਤਾਂ ਪਰਿਵਾਰਿਕ ਵਿਰੋਧੀ ਨਹੀਂ ਜਿੱਤ ਸਕੇਗਾ ।
ਬੇਸ਼ੱਕ ਹਾਲੇ ਸੁਖਪਾਲ ਸਿੰਘ ਖਹਿਰਾ ਜਾ ਜੱਸੀ ਜਸਰਾਜ ਨੇ ਇਸਦੀ ਪੁਸ਼ਟੀ ਨਹੀ ਕੀਤੀ , ਪਰ ਯਕੀਨਯੋਗ ਸੂਤਰਾਂ ਮੁਤਾਬਿਕ ਜੱਸੀ ਨੂੰ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਦੀ ਤਿਆਰੀਆਂ ਹਨ।
ਬਠਿੰਡਾ ਦੀ ਚੋਣ ਮੁਹਿੰਮ ‘ਚ ਉਹ ਪਾਰਟੀ ਦਾ ਪ੍ਰਚਾਰ ਘੱਟ ਅਤੇ ਆਪਣੀ ਫਿਲਮ ਬਿੱਕਰ ਬਾਈ ਸੈਂਟੀਮੈਂਟਲ ਦਾ ਪ੍ਰਚਾਰ ਕਰਦਾ ਹੋਏ ‘ਪਾਵਾ’ ਚੁੱਕੀ ਫਿਰਦਾ ਜਿ਼ਆਦਾ ਨਜ਼ਰ ਆਉਂਦਾ ਸੀ ।

Total Views: 158 ,
Real Estate