ਲੁਧਿਆਣਾ ਵਿਖੇ ‘ਗੁੱਡ ਮੋਰਨਿੰਗ ਕਲੱਬ ਮੁਕਤਸਰ’ ਦਾ ਸ਼ਾਨਦਾਰ ਪ੍ਰਦਰਸ਼ਨ ਸੰਨੀ ਧਵਨ ਨੇ 21 ਕਿਲੋਮੀਟਰ ’ਚ ਮੁਕਤਸਰ ਟੀਮ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਸ਼੍ਰੀ ਮੁਕਤਸਰ ਸਾਹਿਬ, 26 ਮਈ ( ) :- ਅੱਜ ਲੁਧਿਆਣਾ ਵਿਖੇ ਹੋਈ ਪ੍ਰਦੂਸ਼ਣ ਮੁਕਤ ਪੰਜਾਬ ਸਬੰਧਿਤ ‘ਹਾਫ ਮੈਰਾਥਨ’ ’ਚ ਗੁੱਡ ਮੋਰਨਿੰਗ ਕਲੱਬ ਮੁਕਤਸਰ ਦੇ ਤਕਰੀਬਨ 20 ਮੈਂਬਰਾਂ ਨੇ ਭਾਗ ਲਿਆ, ਹਰ ਵਾਰ ਦੀ ਤਰਾਂ ਇਸ ਵਾਰ ਵੀ ਸਾਰੇ ਮੈਂਬਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਲੱਬ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਕਿਲੋਮੀਟਰ ਦੀ ਦੌੜ ਨੂੰ ਨਵਦੀਪ ਦੀਪ ਨੇ ਤਕਰੀਬਨ 55 ਮਿੰਟ, ਲੱਕੀ 59 ਮਿੰਟ, ਸ਼ਾਲੂ ਖੁਰਮੀ ਅਤੇ ਹਰਿੰਦਰ ਸਿੰਘ ਰਿੱਕੀ ਨੇ 60
ਮਿੰਟਾਂ ’ਚ ਇਸ ਦੌੜ ਨੂੰ ਪੂਰਾ ਕੀਤਾ, ਸੰਨੀ ਧਵਨ ਨੇ 21 ਕਿਲੋਮੀਟਰ ਦੌੜ ਨੂੰ 120 ਮਿੰਟਾਂ ’ਚ ਪੂਰਾ ਕੀਤਾ, ਕਲੱਬ ਦੇ ਸਕੱਤਰ ਹਰਿੰਦਰ ਸਿੰਘ ਰਿੱਕੀ (ਕਿਸਾਨ ਟਾਇਰ) ਨੇ ਲੁਧਿਆਣਾ ਮੈਰਾਥਨ ਪ੍ਰਬੰਧਕਾਂ ਅਤੇ ਜੇਤੂ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੇ ਦੇਸ਼ ’ਚ ਮੈਰਾਥਨ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ, ਉਨਾਂ ਕਿਹਾ ਕਿ ਅੱਜ ਨੌਜਵਾਨ ਨਸ਼ੇ, ਡਿਪ੍ਰੈਸ਼ਨ, ਪੈਸੇ ਦੀ ਦੋੜ ਦੇ ਸ਼ਿਕਾਰ ਨੇ ਅਤੇ ਫਾਸਟ ਫੂਡ ਨੂੰ ਤਰਜੀਹ ਦੇ ਕੇ ਸਿਹਤ ਦਾ ਨੁਕਸਾਨ ਕਰ ਰਹੇ ਹਨ, ਨੌਜਵਾਨਾਂ ਬੱਚਿਆਂ ਬਜ਼ੁਰਗਾਂ ਨੂੰ ਇਹੋ ਜੇ ਪ੍ਰੋਗਰਾਮਾ ’ਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ, ਕਲੱਬ ਦੇ ਪ੍ਰਧਾਨ ਦਲੀਪ ਸਿੰਘ ਸਚਦੇਵਾ ਨੇ ਵੀ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਮੈਂਬਰ ਹੋਣ ਵਾਲੀ ਸ਼ੇਰ ਏ ਪੰਜਾਬ ਮੈਰਾਥਨ ਵਿਚ ਵੀ ਵਦੀਆ ਪ੍ਰਦਰਸ਼ਨ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਲੱਬ ਦੇ ਮੈਂਬਰ ਹੈਪੀ , ਅਰੁਣ ਯਾਦਵ, ਐਡਵੋਕੇਟ ਦਵਿੰਦਰ ਖਿੱਚੀ, ਪ੍ਰਿਤਪਾਲ ਸਿੰਘ, ਗੁਰਮੀਤ ਖੁਰਮੀ, ਗੁਰਦੀਪ ਸਿੰਘ, ਟੀਟੂ ਯਾਦਵ ਆਦਿ ਵੀ ਹਾਜਿਰ ਸਨ।

Total Views: 68 ,
Real Estate