ਏਅਰ ਇੰਡੀਆ ਨੇ 12 ਜੂਨ ਨੂੰ ਅਹਿਮਦਾਬਾਦ ਨੇੜੇ ਹੋਏ ਜਹਾਜ਼ ਹਾਦਸੇ ਤੋਂ ਬਾਅਦ ਏਅਰਲਾਈਨ ਨੇ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਨੂੰ ਡੂੰਘੀ ਸੰਵੇਦਨਾ ਅਤੇ ਸ਼ਰਧਾਂਜਲੀ ਦੇਣ ਲਈ ਆਪਣੇ ਅਧਿਕਾਰਤ ਪਲੇਟਫਾਰਮਾਂ ਜਿਵੇਂ ਕਿ X (ਪਹਿਲਾਂ ਟਵਿੱਟਰ), ਲਿੰਕਡਇਨ ਅਤੇ ਇੰਸਟਾਗ੍ਰਾਮ ‘ਤੇ ਆਪਣੀ ਰਵਾਇਤੀ ਲਾਲ ਬ੍ਰਾਂਡਿੰਗ ਨੂੰ ਬਲੈਕ ਵਿੱਚ ਬਦਲ ਦਿੱਤਾ ਹੈ।ਏਅਰ ਇੰਡੀਆ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਕਾਲੇ ਪ੍ਰੋਫਾਈਲ ਅਤੇ ਕਵਰ ਤਸਵੀਰਾਂ ਪ੍ਰਦਰਸ਼ਿਤ ਕਰ ਰਹੇ ਹਨ। ਇਸ ਨੂੰ ਇੱਕ ਪ੍ਰਤੀਕਾਤਮਕ ਕਦਮ ਮੰਨਿਆ ਜਾ ਰਿਹਾ ਹੈ, ਜਿਸ ਨੂੰ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਦੇ ਪ੍ਰਗਟਾਵੇ ਵਜੋਂ ਦੇਖਿਆ ਜਾ ਰਿਹਾ ਹੈ।
Total Views: 172 ,
Real Estate


















