ਫਿਰੋਜ਼ਪੁਰ ਲੋਕ ਸਭਾ ਦਿਲਚਸਪ ਹਲਕਾ ਰਹੇਗਾ

ਸੁਖਨੈਬ ਸਿੰਘ ਸਿੱਧੂ
ਸਰਹੱਦੀ ਹਲਕਾ ਫਿਰੋਜ਼ਪੁਰ ਪਿਛਲੇ 21 ਸਾਲਾਂ ਤੋਂ ਅਕਾਲੀ ਦਲ ਪੱਕੀ ਸੀਟ ਬਣਿਆ ਹੋਇਆ । ਹੁਣ ਤੱਕ ਅਕਾਲੀ ਦਲ ਦੀ ਸੀਟ ‘ਤੇ ਕਾਂਗਰਸੀ ਬਣੇ ਸ਼ੇਰ ਸਿੰਘ ਘੁਬਾਇਆ ਮੈਂਬਰ ਬਣੇ ਹੋਏ ਹਨ। 2019 ਦੀਆਂ ਲੋਕ ਸਭਾ ਚੋਣਾਂ ਉਹ ਕਾਂਗਰਸ ਵੱਲੋਂ ਮੈਦਾਨ ਵਿੱਚ ਹਨ । ਜਲਾਲਾਬਾਦ ਤੋਂ ਵਿਧਾਇਕ ਅਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੁਬਾਇਆ ਦੇ ਮੁਕਾਬਲੇ ‘ਚ ਨਿੱਤਰਣਾ ਪਿਆ ।
ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ ਸਰਾ ਮੈਦਾਨ ‘ਚ ਹਨ । ਪਰ ਫਸਵੀਂ ਟੱਕਰ ਸੁਖਬੀਰ ਬਾਦਲ ਅਤੇ ਸ਼ੇਰ ਸਿੰਘ ਘੁਬਾਇਆ ਵਿਚਾਲੇ ਹੈ।
2014 ਵੇਲੇ ਅਕਾਲੀ ਉਮੀਦਵਾਰ ਘੁਬਾਇਆ ਨੂੰ 487932 ਵੋਟਾਂ ਮਿਲੀਆਂ । ਕਾਂਗਰਸ ਵੱਲੋਂ ਸੁਨੀਲ ਜਾਖੜ ਨੂੰ 456512 ਵੋਟਾਂ ਮਿਲੀਆਂ । ‘ਆਪ’ ਦੇ ਸਤਨਾਮ ਕੰਬੋਜ ਨੂੰ 113412 ਵੋਟਾਂ ਪਈਆਂ ।
ਅਕਾਲੀ ਦਲ (ਮਾਨ) ਦੇ ਧਿਆਨ ਸਿੰਘ ਮੰਡ ਨੂੰ 3655 ਵੋਟਾਂ ਮਿਲੀਆਂ ਸਨ ।
ਰਾਮ ਕੁਮਾਰ ਪ੍ਰਜਾਪਤ ਬਸਪਾ ਦੇ ਉਮੀਦਵਾਰ ਸਨ ਜੋ 22274 ਹਾਸਲ ਕਰ ਸਕਿਆ ।
ਇਸ ਹਲਕੇ ਤੇ ਇਤਿਹਾਸ ‘ਤੇ ਝਾਤ ਮਾਰੀਏ ਤਾਂ 1957 ਵਿੱਚ ਹੋਂਦ ‘ਚ ਆਏ ਇਸ ਹਲਕੇ ਤੋਂ ਕਾਂਗਰਸ ਦੇ ਇਕਬਾਲ ਸਿੰਘ ਲਗਾਤਾਰ ਦੋ ਵਾਰ 1957 ਅਤੇ 1962 ਵਿੱਚ ਚੁਣੇ ਗਏ।
1967 ਵਿੱਚ ਕਾਂਗਰਸ ਦੇ ਉਮੀਦਵਾਰ ਗੁਰਚਰਨ ਸਿੰਘ ਨੂੰ ਜਿੱਤ ਨਸੀਬ ਹੋਈ ਅਤੇ ਫਿਰ 1967 ਦੀ ਉਪ ਚੋਣ ਵਿੱਚੋਂ ਅਕਾਲੀ ਦਲ ਦਾ ਉਮੀਦਵਾਰ ਸੋਹਣ ਸਿੰਘ ਬਾਸੀ ਜੇਤੂ ਰਿਹਾ।
1971 ਵਿੱਚ ਅਕਾਲੀ ਦਲ ਦੇ ਮੁਹਿੰਦਰ ਸਿੰਘ ਨੇ 160813 ਨਾਲ ਜਿੱਤ ਦਰਜ ਕੀਤੀ । 1977 ਵਿੱਚ ਮਹਿੰਦਰ ਸਿੰਘ ਸਾਈਆਂਵਾਲਾ ਨੇ ਅਕਾਲੀ ਉਮੀਦਵਾਰ ਵਜੋਂ 179894 ਵੋਟਾਂ ਲਈਆਂ ।
1980 ਵਿੱਚ ਕਾਂਗਰਸ ਬਲਰਾਮ ਜਾਖੜ ਨੇ ਕਾਂਗਰਸ (ਆਈ
) ਦੇ ਉਮੀਦਵਾਰ ਵਜੋਂ ਚੋਣ ਜਿੱਤੀ । 1984 ਵਿੱਚ ਕਾਂਗਰਸ ਦੇ ਗੁਰਦਿਆਲ ਢਿੱਲੋਂ 209835 ਵੋਟਾਂ ਲੈ ਕੇ ਜਿੱਤ ਦਰਜ ਕੀਤੀ ।1989 ਵਿੱਚ ਧਿਆਨ ਸਿੰਘ ਮੰਡ ਨੇ ਪੰਥਕ ਉਮੀਦ ਵਜੋਂ ਕਾਂਗਰਸ ਦੇ ਜਗਮੀਤ ਸਿੰਘ ਬਰਾੜ ਨੂੰ ਹਰਾਇਆ ।
1992 ਅਤੇ 1996 ਵਿੱਚ ਬਸਪਾ ਦੇ ਉਮੀਦਵਾਰ ਮੋਹਨ ਸਿੰਘ ਫਲੀਆਂਵਾਲਾ ਨੇ ਜਿੱਤ ਦਰਜ਼ ਕੀਤੀ ।
1998-1999-2004 ਤੱਕ ਇੱਥੋਂ ਅਕਾਲੀ ਦਲ ਜੋਰਾ ਸਿੰਘ ਮਾਨ ਜਿੱਤਦੇ ਰਹੇ।
2009 ਅਤੇ 2014 ਵਿੱਚ ਅਕਾਲੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਇੱਥੋਂ ਸਫਲ ਹੋਏ , ਪਰ ਅੱਜਕੱਲ ਪਾਰਟੀ ਬਦਲ ਕੇ ਅਕਾਲੀ ਉਮੀਦਵਾਰ ਦੇ ਖਿਲਾਫ਼ ਮੈਦਾਨ ਵਿੱਚ ਹਨ।
2014 ਵਿੱਚ 11,05,412 ਵਿੱਚੋਂ ਅਕਾਲੀ ਦਲ ਨੂੰ 44.13 ਕਾਂਗਰਸ ਨੂੰ 41.29 ਪ੍ਰਤੀਸ਼ਤ , ‘ਆਪ’ ਨੇ 10.26 ਪ੍ਰਤੀਸ਼ਤ ਵੋਟ ਹਾਸਲ ਕੀਤੀ ਜਦਕਿ ਬਸਪਾ ਨੇ ਉਹੀ 2 ਪ੍ਰਤੀਸ਼ਤ ਹਿੱਸਾ ਪਾਇਆ।
2014 ਵਿੱਚ ‘ਆਪ’ ਦੀ ਲਹਿਰ ਸੀ , ਅਕਾਲੀ ਦਲ ਦੀ ਸੂਬਾ ਸਰਕਾਰ ਸੀ । ਇਸ ਵਾਰ ਹਾਲਾਤ ਉਲਟ ਹਨ , ‘ਆਪ’ ਦੇ ਹਾਲਾਤ ਪਹਿਲਾਂ ਨਾਲੋਂ ਬੁਰੇ ਹਨ ਪਰ ਉਸਦਾ ਉਮੀਦਵਾਰ ਲੋਕਾਂ ‘ਚ ਵਧੀਆ ਆਧਾਰ ਰੱਖਦਾ। ਸੁਖਬੀਰ ਸਿੰਘ ਬਾਦਲ ਦਾ ਵੱਕਾਰ ਦਾ ਸਵਾਲ ਹੈ ਇਹ ਸੀਟ , ਸ਼ੇਰ ਸਿੰਘ ਘੁਬਾਇਆ ਦੇ ਕਾਂਗਰਸੀ ਬਣਨ ਨਾਲ ਕਈਆਂ ਕਾਂਗਰਸੀਆਂ ਦੀ ਆਸਾਂ ‘ਤੇ ਪਾਣੀ ਫਿਰਿਆ ਹੈ, ਸਥਾਨਕ ਮੁੱਦਿਆਂ ਤੋਂ ਬਿਨਾ ਇਹ ਗੱਲਾਂ ਹਲਕੇ ਦੀ ਸਥਿਤੀ ਨੂੰ ਪ੍ਰਭਾਵਿਤ ਕਰਨਗੀਆਂ ।
‘ਆਪ’ ਵਾਲਾ ਵੋਟ ਬੈਂਕ ਬਰਕਰਾਰ ਰਹਿੰਦਾ ਜਾਂ ਇੱਧਰ ਹੁੰਦਾ ਇਸਨੇ ਜਿੱਤ ਹਾਰ ਦਾ ਫੈਸਲਾ ਕਰਨਾ ਹੈ।

Total Views: 177 ,
Real Estate