ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਲਈ ਹਾਲ ਹੀ ਵਿੱਚ ਹੋਈ ਉਪ ਚੋਣ ਵਿੱਚ ਉਹ ਸਦਨ ਦੀ ਮੈਂਬਰ ਵਜੋਂ ਚੁਣੀ ਗਈ ਹੈ। ਪ੍ਰਿਯੰਕਾ ਨੇ ਹਿੰਦੀ ਭਾਸ਼ਾ ਵਿੱਚ ਸਹੁੰ ਚੁੱਕੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜੀ ਹੋਈ ਸੀ। ਜਦੋਂ ਉਹ ਸਹੁੰ ਚੁੱਕਣ ਲਈ ਉੱਠੀ ਤਾਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ‘ਜੋੜੋ-ਜੋੜੋ, ਭਾਰਤ ਜੋੜੋ’ ਦੇ ਨਾਅਰੇ ਲਾਏ।ਮਹਾਰਾਸ਼ਟਰ ਦੇ ਨਾਂਦੇੜ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਕਾਂਗਰਸੀ ਆਗੂ ਰਵਿੰਦਰ ਬਸੰਤਰਾਓ ਚਵਾਨ ਨੇ ਵੀ ਸਦਨ ਦੀ ਮੈਂਬਰੀ ਦੀ ਸਹੁੰ ਚੁੱਕੀ। ਚਵਾਨ ਦੇ ਪਿਤਾ ਬਸੰਤਰਾਓ ਚਵਾਨ ਦੀ ਮੌਤ ਕਾਰਨ ਨੰਦੇੜ ‘ਚ ਉਪ ਚੋਣ ਹੋਈ ਸੀ।
Total Views: 10 ,
Real Estate