ਰੂਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਬ੍ਰਿਟਿਸ਼ ਡਿਪਲੋਮੈਟ ਨੂੰ ਜਾਸੂਸੀ ਦੇ ਦੋਸ਼ ’ਚ ਦੇਸ਼ ਛੱਡਣ ਦਾ ਹੁਕਮ ਦਿਤਾ ਹੈ। ਰੂਸ ਦੀ ਚੋਟੀ ਦੀ ਘਰੇਲੂ ਸੁਰੱਖਿਆ ਅਤੇ ਕਾਊਂਟਰ ਇੰਟੈਲੀਜੈਂਸ ਏਜੰਸੀ ਫੈਡਰਲ ਸਕਿਓਰਿਟੀ ਸਰਵਿਸ ਨੇ ਰੂਸੀ ਸਮਾਚਾਰ ਏਜੰਸੀਆਂ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਡਿਪਲੋਮੈਟ ਨੇ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਮੰਗਦੇ ਸਮੇਂ ਗਲਤ ਨਿੱਜੀ ਜਾਣਕਾਰੀ ਦਿਤੀ ਸੀ।ਐਫ.ਐਸ.ਬੀ. ਵਜੋਂ ਜਾਣੀ ਜਾਂਦੀ ਏਜੰਸੀ ਨੇ ਦੋਸ਼ ਲਾਇਆ ਹੈ ਕਿ ਉਸ ਨੇ ਡਿਪਲੋਮੈਟਿਕ ਸੁਰੱਖਿਆ ਹੇਠ ਬ੍ਰਿਟਿਸ਼ ਖੁਫੀਆ ਲਈ ਕੰਮ ਕੀਤਾ ਅਤੇ ਅਗੱਸਤ ’ਚ ਰੂਸ ਤੋਂ ਕੱਢੇ ਗਏ ਛੇ ਬ੍ਰਿਟਿਸ਼ ਡਿਪਲੋਮੈਟਾਂ ’ਚੋਂ ਇਕ ਨੂੰ ਬਦਲ ਦਿਤਾ। ਐਫ.ਐਸ.ਬੀ. ਨੇ ਦੋਸ਼ ਲਾਇਆ ਕਿ ਡਿਪਲੋਮੈਟ ਖੁਫੀਆ ਅਤੇ ਵਿਨਾਸ਼ਕਾਰੀ ਗਤੀਵਿਧੀਆਂ ’ਚ ਸ਼ਾਮਲ ਸੀ, ਜਿਸ ਨਾਲ ਰੂਸੀ ਫੈਡਰੇਸ਼ਨ ਦੀ ਸੁਰੱਖਿਆ ਨੂੰ ਖਤਰਾ ਸੀ।ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਡਿਪਲੋਮੈਟ ਦੀ ਮਾਨਤਾ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਦੋ ਹਫਤਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿਤਾ ਗਿਆ ਹੈ।
ਰੂਸ ਚੋਂ ਜਾਸੂਸੀ ਦੇ ਦੋਸ਼ ਤਹਿਤ ਬ੍ਰਿਟਿਸ਼ ਡਿਪਲੋਮੈਟ ਕਢਿਆ ਗਿਆ
Total Views: 8 ,
Real Estate