ਦੁਨੀਆਂ ਦੇ ਸਭ ਤੋਂ ਬਜ਼ੁਰਗ ਮਰਦ ਜੌਨ ਅਲਫਰੈਡ ਟਿਨਿਸਵੁੱਡ ਦਾ 112 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲਗਭਗ ਨੌਂ ਮਹੀਨਿਆਂ ਲਈ ਸੱਭ ਤੋਂ ਬਜ਼ੁਰਗ ਮਰਦ ਹੋਣ ਦਾ ਖਿਤਾਬ ਰੱਖਿਆ ਸੀ। ਟਿਨੀਸਵੁੱਡ ਦੇ ਪਰਵਾਰ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦਾ ਸੋਮਵਾਰ ਨੂੰ ਉੱਤਰ-ਪਛਮੀ ਇੰਗਲੈਂਡ ਵਿਚ ਲਿਵਰਪੂਲ ਨੇੜੇ ਇਕ ਕੇਅਰ ਹੋਮ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 26 ਅਗੱਸਤ 1912 ਨੂੰ ਹੋਇਆ ਸੀ। ਉਹ ਟਾਈਟੈਨਿਕ ਦੇ ਡੁੱਬਣ ਤੋਂ ਕੁੱਝ ਮਹੀਨਿਆਂ ਬਾਅਦ ਪੈਦਾ ਹੋਏ ਸਨ। ਉਨ੍ਹਾਂ ਨੇ ਦੋ ਵਿਸ਼ਵ ਜੰਗ ਵੇਖੇ ਸਨ ਅਤੇ ਦੂਜੇ ਵਿਸ਼ਵ ਜੰਗ ’ਚ ‘ਬ੍ਰਿਟਿਸ਼ ਆਰਮੀ ਪੇ ਕੋਰ’ ’ਚ ਸੇਵਾ ਨਿਭਾਈ ਸੀ।
Total Views: 9 ,
Real Estate