ਦਿੱਲੀ ਦੇ ਸਕੂਲ ਬੰਦ

ਦਿੱਲੀ ਵਿੱਚ ਪ੍ਰਦੂਸ਼ਣ ਦੇ ਕਹਿਰ ਨੂੰ ਦੇਖਦੇ ਸਕੂਲਾਂ ਨੂੰ ਆਨਲਾਈਨ ਕਲਾਸਾਂ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਆਤਿਸ਼ੀ ਵੱਲੋਂ ਇਸ ਸਬੰਧੀ ਇਕ ਪੋਸਟ ਸੋਸ਼ਲ ਮੀਡੀਆ ਐਕਸ ‘ਤੇ ਪਾਈ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਿਰਫ਼ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਸਕੂਲ ਜਾਣਾ ਪਵੇਗਾ। ਬਾਕੀ ਸਾਰੀਆਂ ਜਮਾਤਾਂ ਆਨਲਾਈਨ ਪੜ੍ਹਾਈਆਂ ਜਾਣਗੀਆਂ।ਦਿੱਲੀ-ਐੱਨਸੀਆਰ ‘ਚ ਪ੍ਰਦੂਸ਼ਣ ਦੇ ਕਹਿਰ ਨੂੰ ਦੇਖਦੇ ਹੋਏ ਸੋਮਵਾਰ ਸਵੇਰੇ 8 ਵਜੇ ਤੋਂ ਗ੍ਰੇਪ-4 ਲਾਗੂ ਕੀਤਾ ਜਾਵੇਗਾ। ਇਸ ਸਮੇਂ ਦੌਰਾਨ, ਗਰੁੱਪ 1, 2 ਅਤੇ 3 ਦੇ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਵੀ ਜਾਰੀ ਰਹਿਣਗੀਆਂ। ਗ੍ਰੈਪ-4 ਲਾਗੂ ਹੋਣ ਤੋਂ ਬਾਅਦ ਕਾਲਜ ਵੀ ਬੰਦ ਹੋ ਸਕਦੇ ਹਨ।

Total Views: 361 ,
Real Estate