ਕਿਸਾਨ ਫ਼ਸਲ ਲਈ ਸੜਕਾਂ ਤੇ ਰੁੱਲ ਰਿਹਾ ਤੇ ਵਪਾਰੀ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹਿਆ…

ਅੱਜ ਦੀਵਾਲੀ ਹੈ, ਪ੍ਰਮਾਤਮਾ ਸਭਨਾ ਦੇ ਵਿਹੜੇ ਖੁਸ਼ੀਆਂ ਲਿਆਵੇ, ਪਰ ਮੈਂ ਇਹ ਪੋਸਟ ਬਹੁਤ ਦੁਖੀ ਮਨ ਨਾਲ ਲਿਖ ਰਿਹਾ ਹਾਂ !!
ਸਾਡੇ ਮੁੱਖ ਮੰਤਰੀ ਸਾਹਿਬ ਅਕਸਰ ਆਪਣੇ ਭਾਸ਼ਣਾ ‘ਚ ਕਹਿੰਦੇ ਹਨ ਕਿ ਇਹ ਸਰਕਾਰ ਇੱਕ ਮਿਸ਼ਨ ਤੇ ਹੈ ਨਾ ਕਿ ਕਮਿਸ਼ਨ ਤੇ !!
ਸੱਚ ਇਹ ਹੈ ਕਿ ਜਿੰਨ੍ਹਾ ਕਮਿਸ਼ਨ ਇਸ ਬਦਲਾਅ ਵਾਲੀ ਸਰਕਾਰ ਵਿਚ ਹੈ, ਉਸਨੇ ਪਿਛਲੀਆਂ ਅਕਾਲੀ-ਕਾਂਗਰਸੀਆਂ ਦੇ ਵੀ ਰਿਕਾਰਡ ਤੋੜ ਦਿੱਤੇ !!!
ਮੈਂ ਜਦੋਂ ਆਪਣੀ ਬੀ.ਟੇਕ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਮੇਰੇ ਕੋਲ ਬਹੁਤ ਸੁਨਹਿਰੀ ਮੌਕਾ ਸੀ ਕਿ ਪੜ ਲਿਖ ਕੇ ਦੂਸਰੇ ਲੋਕਾਂ ਵਾਂਗ ਇੱਕ ਚੰਗਾ ਅਫ਼ਸਰ ਬਣਾ ਪਰ ਜਦੋਂ ਭ੍ਰਿਸ਼ਟਾਚਾਰ ਦੇ ਖਿਲਾਫ਼ 70 ਸਾਲ ਦਾ ਬਜ਼ੁਰਗ ਆਗੂ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਗਰਜ਼ ਰਿਹਾ ਸੀ ਤਾਂ ਮਨ ਹੀ ਖਿਆਲ ਆਇਆ ਕਿ ਕਿਉਂ ਨਾ ਅਸੀਂ ਨੌਜਵਾਨ ਇਸ ਭ੍ਰਿਸ਼ਟਾਚਾਰ ਦੇ ਖਿਲਾਫ਼ ਅੰਦੋਲਨ ਵਿੱਚ ਕਿਉਂ ਨਾ ਅੱਗੇ ਆਈਏ , ਕੇਜਰੀਵਾਲ ਤੇ ਅੰਨਾ ਹਜ਼ਾਰੇ ਤੋ ਪ੍ਰਭਾਵਿਤ ਹੋਕੇ ‘ਇੰਡੀਆ ਅਗੇਂਸਟ ਕੁਰੱਪਸ਼ਨ” ਮੂਵਮੈਂਟ ਦਾ ਹਿੱਸਾ ਬਣਿਆ, ਪੜਾਈ ਛੱਡ ਕੇ ਰਾਮਲੀਲਾ ਮੈਦਾਨ ਵਿੱਚ ਗਿਆ ਤੇ ਇਸ ਅੰਦੋਲਨ ਰਾਹੀ ਦੇਸ਼ ਦੇ ਇਤਿਹਾਸ ਦੀ ਪਹਿਲੀ ਇਮਾਨਦਾਰ ਪਾਰਟੀ ‘ਆਮ ਆਦਮੀ ਪਾਰਟੀ’ ਦਾ ਫਾਊਂਡਰ ਮੈਂਬਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਆਪਣੇ ਕੀਮਤੀ ਸੱਤ-ਅੱਠ ਸਾਲ ਇਸ ਪਾਰਟੀ ਦੇ ਲੇਖੇ ਲਾਏ ਪਰ ਅੱਜ ਜਿਸ ਮਕਸਦ ਲਈ ਇਹ ਬੂਟਾ ਲਾਇਆ ਸੀ ਉਹ ਸੜਨ ਲੱਗ ਪਿਆ, ਉਸ ਵਿੱਚ ਬਦਬੂ ਆਉਣ ਲੱਗ ਪਈ !!!!
ਅੱਜ ਸਾਡੇ ਵਰਗੇ ਵਲੰਟੀਅਰਾਂ ਤੋਂ ਹੀ ਸ਼ਰੇਆਮ ਚਿੱਟੇ ਦਿਨ ਵੱਢੀ ਮੰਗੀ ਜਾ ਰਹੀ ਹੈ ਤਾਂ ਫਿਰ ਦੂਸਰੇ ਲੋਕਾਂ ਦਾ ਤਾਂ ਰੱਬ ਰਾਖਾ!
ਜੇ ਅਸੀਂ ਕੁਝ ਬੋਲਦੇ ਹਾਂ ਤਾਂ ਸਾਡੇ ਕਾਰੋਬਾਰ ਉੱਪਰ ਇੰਸਪੈਕਟਰੀ ਰੇਡ ਕਰਵਾ ਦਿੱਤੀ ਜਾਂਦੀ ਹੈ ਤੇ ਸਾਨੂੰ ਡਰਾਇਆ ਜਾਂਦਾ ਹੈ । ਇਹ ਕੰਮ ਤਾਂ ਪਿਛਲਿਆ ਨੇ ਵੀ ਨਹੀਂ ਕੀਤਾ ਜੋ ਤੁਸੀਂ ਸ਼ੁਰੂ ਕਰ ਦਿੱਤਾ ।
ਪਹਿਲਾਂ ਹੀ ਵਪਾਰੀ ਵਰਗ ਮੰਦੇ ਦੀ ਚਪੇਟ ਵਿਚ ਹੈ , ਉਪਰੋ ਵੱਧਦੀ ਮਹਿੰਗਾਈ, ਫਿਰ ਫਿਰੌਤੀ ਤੇ ਲੈਣ-ਦੇਣ ਦੀਆਂ ਕਾਲਾਂ , ਜਿੱਥੇ ਤੁਹਾਡਾ ਲਾਅ ਇੰਨ ਆਰਡਰ ਤੇ ਪੁਲਿਸ ਪ੍ਰਸ਼ਾਸਨ ਬੁਰੀ ਤਰਾਂ ਫੇਲ ਹੈ ਪਰ ਦੀਵਾਲੀ ਵਾਲੇ ਦਿਨ ਦੁਕਾਨਦਾਰਾਂ ਤੋਂ ਉਗਰਾਹੀ ਕਿਵੇਂ ਕਰਨੀ ਹੈ ਪੁਲਿਸ ਦੇ ਥਾਣੇਦਾਰਾਂ ਨੂੰ ਭਲੀਭਾਂਤ ਪਤਾ ਹੈ ।
ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ “ਅੱਤ ਤੇ ਅੰਤ” ਵਿਚ ਬਹੁਤ ਫ਼ਰਕ ਹੈ ਤੇ ਹੁਣ ਇਹ ਸਤਰਾਂ ਤੁਹਾਡੇ ਲਈ ਸੱਚ ਹੋਣਗੀਆਂ!!!
ਅੱਜ ਕਚਿਹਰੀਆ ‘ਚ ਬੈਠੇ ਤਹਿਸੀਲਦਾਰਾਂ ਨੇ ਆਪਣਾ ਕਮਿਸ਼ਨ 10 ਗੁਣਾ ਵਧਾ ਲਿਆ, ਥਾਣਿਆਂ ‘ਚ ਬੈਠੇ ਐਸ.ਐਚ.ਓ ਤਾਂ ਕਿਸੇ ਨੂੰ ਸੁੱਕਾ ਛੱਡਦੇ ਹੀ ਨਹੀਂ ।
ਕਿਸਾਨ ਆਪਣੀ ਪੁੱਤ ਵਾਂਗ ਪਾਲੀ ਫ਼ਸਲ ਲਈ ਸੜਕਾਂ ਤੇ ਰੁੱਲ ਰਿਹਾ ਤੇ ਵਪਾਰੀ ਭ੍ਰਿਸ਼ਟਾਚਾਰ ਦੀ ਭੇਂਟ ਝੜਿਆ ਹੋਇਆ ।
ਇਸ ਦੀਵਾਲੀ ਤੇ ਤਾਂ ਸਾਰੀਆਂ ਕਸਰਾਂ ਹੀ ਕੱਢ ਦਿੱਤੀਆਂ ।
ਮੇਰੇ ਨਾਲ ਫੇਸਬੁੱਕ ਤੇ ਬਹੁਤ ਸਾਰੇ ਹਾਕਮ ਧਿਰ ਦੇ ਵਿਧਾਇਕ, ਮੰਤਰੀ , ਮੁੱਖ ਮੰਤਰੀ ਦੇ ਓਐਸਡੀ, ਸਪੀਕਰ ਤੇ ਚੇਅਰਮੈਨ ਜੁੜੇ ਹੋਏ ਹਨ, ਜਿੰਨ੍ਹਾਂ ‘ਚ ਕੁਝ ਨਾਲ ਮੈਂ ਕੰਮ ਵੀ ਕੀਤਾ ਤੇ ਮੈਂ ਚਾਹੁੰਦਾ ਹਾਂ ਇਹ ਪੋਸਟ ਉਨ੍ਹਾਂ ਤੱਕ ਉਪੜੇ , ਤੇ ਮੈਨੂੰ ਇਹ ਕਹਿਣ ਵਿਚ ਕੋਈ ਗੁਰੇਜ਼ ਨਹੀ ਕਿ ਇਨ੍ਹਾਂ ਵਿੱਚ ਬਹੁਤ ਸਾਰਿਆ ਨੇ ਜਾਣਬੁੱਝ ਕੇ ਅੱਖਾਂ ਮੀਟ ਰੱਖੀਆਂ ਨੇ ਪਰ ਇਹ ਵਕ਼ਤ ਹੈ ਜੇ ਇੱਥੇ ਬਾਦਲ-ਕੈਪਟਨ , ਭੱਠਲ-ਸੁਖਬੀਰ, ਮਲੂਕਾ-ਕਾਂਗੜ , ਆਸ਼ੂ-ਧਰਮਸੋਤ ਨਹੀ ਰਹੇ ਤਾਂ ਰਹਿਣਾ ਤੁਸੀਂ ਵੀ ਨਹੀਂ ।
ਇਹ ਪੈਸਾ, ਤਾਕਤ, ਸੱਤਾ, ਸੋਹਰਤ ਇਹ ਸਥਾਈ ਨਹੀਂ ਹੁੰਦੇ ਇਹ ਬਦਲਦੇ ਰਹਿੰਦੇ ਹਨ, ਜਦੋਂ ਪ੍ਰਮਾਤਮਾ ਨੇ ਇਹੀ ਜਿਹੀ ਕੁਰਕੀ ਮਾਰੀ ਤਾਂ ਤੁਸੀਂ ਲੱਭੇ ਨੀ ਮਿਲਣੇ , ਉਹਦੇ ਘਰ ਦੇਰ ਹੈ ਪਰ ਅੰਧੇਰ ਨਹੀਂ !
ਤੁਹਾਡੀ ਹਾਲਤ ਇੰਨ੍ਹਾਂ ਤੋਂ ਵੀ ਬੁਰੀ ਹੋਣੀ ਹੈ, ਹਜੇ ਵੀ ਸੁਧਰ ਜਾਓ, ਜਾਗੋ ਤੇ ਦੇਖੋ ਸਮਾਜ ਵਿਚ ਕੀ ਹੋ ਰਿਹਾ, ਥਾਣਿਆਂ ਤੇ ਕਚਹਿਰੀਆਂ ‘ਚ ਭ੍ਰਿਸ਼ਟਾਚਾਰ ਦੇ ਨੰਗੇ ਨਾਚ ਨੂੰ ਰੋਕੋ ।
ਰਹਿੰਦੀ ਕਸਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਭ੍ਰਿਸ਼ਟਾਚਾਰ ਹੈਲਪਲਾਈਨ ਨੰਬਰ ਜਾਰੀ ਕੀਤਾ , ਉਸਨੇ ਕੱਢ ਦਿੱਤੀ , ਅੱਜ ਘੱਟੋ-ਘੱਟ ਤਿੰਨ ਤੋ ਵੱਧ ਵਾਰੀ ਇਹ ਨੰਬਰ ਡਾਇਲ ਕੀਤਾ ਪਰ ਕੋਈ ਉੱਤਰ ਨਹੀਂ , ਨਾ ਹੀ ਕੋਈ ਬੈਕ-ਕਾਲ , ਇਸ ਹੈਲਪਲਾਈਨ ਦਾ ਇੰਨ੍ਹਾਂ ਪ੍ਰਚਾਰ ਕੀਤਾ, ਵਟਸਐਪ ਤੇ ਟੈਕਸਟ ਮੈਸੇਜ ਆ ਰਹੇ ਹਨ, ਕਰੋੜਾਂ ਦੇ ਇਸ਼ਤਿਹਾਰ ਲਾਏ ਪਰ ਇਹ ਕਿਸੇ ਵੀ ਕੰਮ ਦਾ ਨਹੀਂ ।
ਕੋਈ ਰਿਸਪਾਂਸ ਨਹੀਂ ਹੈ ।
ਰੱਬ ਰਾਖਾ 🙏
Total Views: 32 ,
Real Estate