ਰਵੀਸ਼ ਕੁਮਾਰ / ਐਨਡੀਟੀਵੀ
ਮੈਂ , ਅੱਜ ਦੇ ਬਿਜਨੇਸ਼ ਸਟੈਡਰਡ ਅਖਬ਼ਾਰ ਦੀ ਪਹਿਲੀ ਖ਼ਬਰ ਦੀ ਗੱਲ ਕਰੂਗਾ ਆਚਰਿਜ ਮੋਹਨ ਅਤੇ ਨਿਵੇਦਿਤਾ ਮੁਖਰਜੀ ਦੀ ਰਿਪੋਰਟ ਹੈ । 2014 ਤੋਂ ਲੈ ਕੇ 2019 ਦੇ ਵਿੱਚ ਟਾਟਾ ਗਰੁੱਪ ਦਾ ਚੋਣ ਚੰਦਾ 20 ਗੁਣਾ ਜਿ਼ਆਦਾ ਹੋ ਗਿਆ ਹੈ।
ਟਾਟਾ ਨੇ ਰਾਜਨੀਤਕ ਦਲਾਂ ਨੂੰ ਚੰਦਾ ਦੇਣ ਲਈ ਇੱਕ ਟਰੱਸਟ ਬਣਾਇਆ ਹੈ । ਪ੍ਰੋਗਰੈਸਿਵ ਇਲੈਕਟੋਰਲ ਫੰਡ ਨਾਂਮ ਹੈ। ਇਸਦੀ ਸਲਾਨਾ ਰਿਪੋਰਟ ਤੋਂ ਜਾਣਕਾਰੀ ਲੈ ਕੇ ਇਹ ਰਿਪਰੋਟ ਬਣੀ ਹੈ। ਜੋ ਤੱਥ ਬਿਆਨਦੀ ਹੈ ਕਿ 2019 ਦੀਆਂ ਚੋਣਾਂ ਵਿੱਚ ਟਾਟਾ ਗਰੁੱਪ ਨੇ 500-600 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ।
2014 ਵਿੱਚ ਟਾਟਾ ਗਰੁੱਪ ਨੇ ਸਾਰੇ ਦਲਾਂ ਨੂੰ ਸਿਰਫ਼ 25.11 ਕਰੋੜ ਰੁਪਏ ਚੰਦੇ ਦੇ ਰੂਪ ‘ਚ ਦਿੱਤੇ । ਬਿਜਨਸ ਸਟੈਂਡਰਡ ਦੀ ਰਿਪੋਰਟ ਨੇ ਹਿਸਾਬ ਲਗਾਇਆ ਕਿ ਇਸ ਸਾਲ 500-600 ਵਿੱਚੋਂ ਭਾਜਪਾ ਨੂੰ ਕਿੰਨਾ ਗਿਆ ਹੈ।
ਹਾਲਾਂਕਿ ਟਾਟਾ ਗਰੁੱਪ ਵੱਲੋਂ ਅਖ਼ਬਾਰ ਨੂੰ ਕੋਈ ਅਧਿਕਾਰਤ ਜਵਾਬ ਨਹੀਂ ਦਿੱਤਾ ਗਿਆ ਪਰ ਅਖ਼ਬਾਰ ਨੇ ਅਲੱਗ -ਅਲੱਗ ਰਾਜਨੀਤਕ ਦਲਾਂ ਦੇ ਹਿਸਾਬ ਦੇ ਅਧਾਰ ‘ਤੇ ਅੰਦਾਜ਼ਾ ਲਗਾਇਆ ਕਿ ਭਾਜਪਾ ਨੂੰ 300-350 ਕਰੋੜ ਰੁਪਏ ਦਾ ਚੰਦਾ ਦਿੱਤਾ ਗਿਆ । ਕਾਂਗਰਸ ਨੂੰ 50 ਕਰੋੜ , ਬਾਕੀ ਰਾਸ਼ੀ ਵਿੱਚ ਤ੍ਰਿਣਮੂਲ ਕਾਂਗਰਸ , ਸੀਪੀਆਈ , ਸੀਪੀਐਮ , ਐਨਸੀਪੀ ਸ਼ਾਂਮਿਲ ਹਨ।
ਟਾਟਾ ਦੇ ਕਈ ਗਰੁੱਪ ਹਨ। ਸਭ ਆਪਣਾ ਹਿੱਸਾ ਪ੍ਰੋਗਰੈਸਿਵ ਇਲਟੋਰਲ ਫੰਡ ‘ਚ ਪਾਉਂਦੇ ਹਨ। 2014 ਵਿੱਚ ਸਾਫਟਵੇਅਰ ਕੰਪਨੀ ਟੀਸੀਐਸ ਨੇ 1.48 ਕਰੋੜ ਰੁਪਏ ਦਿੱਤੇ ਸਨ , ਇਸ ਵਾਰ 220 ਕਰੋੜ ਰੁਪਏ ਦਿੱਤੇ ਹਨ।
ਜ਼ਾਹਿਰ ਹੈ ਇਹ ਭਾਰਤ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਚੋਣ ਹੈ। ਦੇਸ਼ ਦੇ ਗਰੀਬ ਪ੍ਰਧਾਨ ਮੰਤਰੀ ਨੇ ਚੋਣ ਖਰਚਿਆਂ ਦਾ ਇਤਿਹਾਸ ਹੀ ਬਦਲ ਦਿੱਤਾ ਹੈ। ਇਸ ਲਈ ਕਾਰਪੋਰੇਟ ਨੂੰ ਜਿ਼ਆਦ ਚੰਦਾ ਦੇਣਾ ਪਵੇਗਾ 25 ਕਰੋੜ ਤੋਂ ਸਿੱਧਾ 500 ਕਰੋੜ ।
ਕਾਰਪੋਰੇਟ ਘਰਾਣੇ ਨਹੀਂ ਦੱਸਣਾ ਚਾਹੁੰਦੇ ਕਿ ਉਹ ਕਿਸਨੂੰ ਕਿੰਨਾ ਚੰਦਾ ਦੇ ਰਹੇ ਹਨ । ਇਹਨਾ ਦੀ ਸੁਵਿਧਾ ਦੇ ਲਈ ਪ੍ਰਧਾਨ ਮੰਤਰੀ ਨੇ ਇਲੈਟੋਰਲ ਬਾਂਡ ਜਾਰੀ ਕਰਨ ਦਾ ਚਤੁਰ ਕਾਨੂੰਨ ਬਣਾਇਆ।
ਬਹੁਤ ਆਸਾਨੀ ਨਾਲ ਪਬਲਿਕ ਵਿੱਚ ਇਸ ਨੂੰ ਵੇਚ ਦਿੱਤਾ ਤਾਂ ਕਿ ਚੋਣ ਪ੍ਰਕਿਰਿਆ ਨੂੰ ‘ਸਾਫ਼’ ਰੱਖਿਆ ਜਾ ਸਕੇ।
ਵਿਰੋਧੀ ਧਿਰ ਨੂੰ ਵੀ ਲੱਗਿਆ ਕਿ ਉਹਨਾ ਨੂੰ ਵੀ ਹਿੱਸਾ ਮਿਲੇਗਾ, ਉਹਨਾਂ ਨੇ ਵੀ ਸੰਸਦ ‘ਚ ਹਾਂ ਵਿੱਚ ਹਾਮੀ ਭਰੀ । ਪਰ ਇੱਥੇ ਇਸ ਗੁਪਤ ਨਿਯਮ ਦੀ ਆਡ ਵਿੱਚ ਚੰਦੇ ਦੇ ਨਾਂਮ ‘ਤੇ ਇੱਕ ਖ਼ਤਰਨਾਕ ਖੇਡ ਖੇਡੀ ਜਾ ਰਹੀ ਹੈ। ਆਖਿਰ ਸੁਪਰੀਮ ਕੋਰਟ ਨੂੰ ਕਹਿਣਾ ਪਿਆ ਕਿ ਘੱਟ ਤੋਂ ਘੱਟ ਚੋਣ ਕਮਿਸ਼ਨ ਨੂੰ ਤਾਂ ਦੱਸੋ ਕਿਸਨੇ ਕਿੰਨਾ ਚੰਦਾ ਦਿੱਤਾ।
ਚੋਣ ਕਮਿਸ਼ਨ ਜਾਣ ਕੇ ਕੀ ਕਰੇਗਾ। ਕੀ ਇਹ ਜਾਣਕਾਰੀ ਜਨਤਾ ਵਿੱਚ ਨਹੀਂ ਜਾਣੀ ਚਾਹੀਦੀ ? ਹੁਣ ਤੁਸੀ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਸਰੋਤਾਂ ਦੇ ਲਿਹਾਜ਼ ਵਿੱਚ ਸਾਰੀ ਵਿਰੋਧੀ ਧਿਰ ਮਿਲ ਵੀ ਜਾਵੇ ਤਾਂ ਵੀ ਭਾਜਪਾ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ।
ਇਹ ਚੋਣ ਹਰੇਕ ਪਾਸਿਓ ਇੱਕਪਾਸੜ ਫਿਰ ਵੀ ਪ੍ਰਧਾਨ ਮੰਤਰੀ ਖੁਦ ਨੂੰ ਪੀੜਤ ਦੱਸਦੇ ਹਨ ਅਤੇ ਮੰਚ ‘ਤੇ ਰੋਂਦੇ ਹਨ ਕਿ ਵਿਰੋਧੀ ਧਿਰਾਂ ਮੇਰੇ ਪਿੱਛੇ ਪੈ ਗਈਆਂ ਹਨ।
ਟਾਟਾ ਗਰੁੱਪ ਦਾ ਚੋਣ ਚੰਦਾ 25 ਕਰੋੜ ਤੋਂ 500 ਕਰੋੜ ਹੋਇਆ, ਕੀਹਨੂੰ ਚੰਦਾ ਦੇ ਰਹੇ ਹਨ ਉਦਯੋਗਿਕ ਘਰਾਣੇ ?
Total Views: 362 ,
Real Estate