ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਕੌਮੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ਦੇ ਵਿਗੜਦੇ ਪੱਧਰ ਦੇ ਮੱਦੇਨਜ਼ਰ ਸੋਮਵਾਰ ਨੂੰ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਦੂਜੇ ਪੜਾਅ ਨੂੰ ਲਾਗੂ ਕਰ ਦਿਤਾ, ਜਿਸ ’ਚ ਕੋਲੇ ਅਤੇ ਲਕੜੀ ਬਾਲਣ ਦੇ ਨਾਲ ਡੀਜ਼ਲ ਜੈਨਰੇਟਰ ਸੈੱਟ ਦੇ ਪ੍ਰਯੋਗ ’ਤੇ ਪਾਬੰਦੀ ਲਗਾ ਦਿਤੀ ਗਈ ਹੈ।ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਕੇਂਦਰ ਦੀ ਸਬ-ਕਮੇਟੀ ਮੰਗਲਵਾਰ ਸਵੇਰੇ 8 ਵਜੇ ਤੋਂ ਕੌਮੀ ਰਾਜਧਾਨੀ ਖੇਤਰ ’ਚ ਸੋਧੇ ਹੋਏ GRAP ਦੇ ਦੂਜੇ ਪੜਾਅ ਦੇ ਅਨੁਸਾਰ 11-ਨੁਕਾਤੀ ਕਾਰਜ ਯੋਜਨਾ ਨੂੰ ਲਾਗੂ ਕਰੇਗੀ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਖੇਤਰ ਵਿਚ ਹਵਾ ਦੀ ਗੁਣਵੱਤਾ ਦੀ ਵਿਆਪਕ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਨਿੱਜੀ ਆਵਾਜਾਈ ਨੂੰ ਨਿਰਾਸ਼ ਕਰਨ ਲਈ GRAP ਦੇ ਦੂਜੇ ਪੜਾਅ ਤਹਿਤ ਸ਼ਹਿਰ ’ਚ ਪਾਰਕਿੰਗ ਫੀਸਾਂ ’ਚ ਵੀ ਵਾਧਾ ਕੀਤਾ ਜਾਵੇਗਾ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ, ਸੋਮਵਾਰ ਨੂੰ ਦਿੱਲੀ ’ਚ ਰੋਜ਼ਾਨਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 310 ਦਰਜ ਕੀਤਾ ਗਿਆ, ਜੋ ‘ਬਹੁਤ ਖਰਾਬ’ ਸ਼੍ਰੇਣੀ ’ਚ ਆਉਂਦਾ ਹੈ। ਭਾਰਤੀ ਮੌਸਮ ਵਿਭਾਗ (IMD) ਅਤੇ ਆਈ.ਆਈ.ਟੀ. ਮਦਰਾਸ ਦੀ ਭਵਿੱਖਬਾਣੀ ਅਨੁਸਾਰ, ਖਰਾਬ ਮੌਸਮ ਅਤੇ ਜਲਵਾਯੂ ਸਥਿਤੀਆਂ ਕਾਰਨ ਆਉਣ ਵਾਲੇ ਦਿਨਾਂ ’ਚ ਦਿੱਲੀ ਦਾ ਰੋਜ਼ਾਨਾ ਔਸਤ AQI ‘ਬਹੁਤ ਖਰਾਬ’ ਸ਼੍ਰੇਣੀ (301 ਤੋਂ 400 ਦੇ ਵਿਚਕਾਰ) ’ਚ ਰਹਿਣ ਦੀ ਸੰਭਾਵਨਾ ਹੈ।
ਦਿੱਲੀ ’ਚ ਹਵਾ ਦੀ ਗੁਣਵੱਤਾ ਹੋਈ ‘ਬਹੁਤ ਖ਼ਰਾਬ’
Total Views: 265 ,
Real Estate