ਕੈਨੇਡਾ ਵਿੱਚ ਇਤਿਹਾਸ ਸਿਰਜ ਗਿਆ ਇਸ ਵਾਰ ਦਾ ਪੰਜਾਬ ਡੇਅ ਮੇਲਾ

ਟੋਰਾਂਟੋ (ਬਲਜਿੰਦਰ ਸੇਖਾ )ਹਰ ਸਾਲ ਦੀ ਤਰਾਂ ਪੰਜਾਬ ਡੇਅ ਨੂੰ ,ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮੇਲਾ ਲ਼ੰਘੇ 24 ਅਗਸਤ ਨੂੰ ਵੁਡਬਾਇਨ ਮਾਲ ਪਾਰਕਿੰਗ ਲੌਟ ਵਿੱਚ ਨਵੀਆ ਪੈੜਾਂ ਛੱਡ ਗਿਆ।ਮੇਲੇ ਦੀ ਸ਼ੁਰੂਆਤ ਅਰਦਾਸ ਨਾਲ ਹੋਈ,ਫਿਰ ਬੱਚਿਆਂ ਦੇ ਕੰਪੀਟੀਸ਼ਨ ਸੀਪ ਦੀ ਬਾਜ਼ੀ ਤੇ ਫਿਰ ਖੁੱਲਾ ਅਖਾੜਾ।ਖੁੱਲੇ ਅਖਾੜੇ ਵਿਚ ਗਿੱਲ ਹਰਦੀਪ,ਸੁਖਵਿੰਦਰ ਸੁੱਖੀ,ਕੋਰੇਆਲਾ ਮਾਨ,ਬੁੱਕਣ ਜੱਟ,ਹੈਰੀ ਸੰਧੂ,ਲੱਖ ਸੰਧੂ ਨੇ ਖੂਬ ਸਮਾਂ ਬੰਨਿਆ।ਹਰਕੀਰਤ ਸਿੰਘ ਡਿਪਟੀ ਮੇਅਰ ਬਰੈਮਪਟਨ,ਹਰਦੀਪ ਗਰੇਵਾਲ,ਅਮਰਜੋਤ ਸੰਧੂ ਤੇ ਬੋਬ ਦੁਸਾਂਝ ਰਾਜਨੀਤਿਕਾਂ ਨੇ ਵਿਸ਼ੇਸ਼ ਹਾਜ਼ਰੀ ਲਵਾਈ।ਪੰਜਾਬੀ ਸੱਭਿਆਚਾਰਕ ਗਾਇਕਾ ਨੇ ਲੋਕਾਂ ਨੂੰ ਝੂਮਣ ਲਾ ਦਿੱਤਾ।ਵਿਸ਼ੇਸ਼ ਗੱਲ ਇਹ ਰਹੀ ਕਿ ਅੰਤਰਾਸ਼ਟਰੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਵੀ ਇਹਨਾ ਪਲਾਂ ਨੂੰ ਖੁਲਕੇ ਮਾਣਿਆ।ਮੇਲੇ ਦੀ ਪ੍ਰਬੰਧਕੀ ਟੀਮ ਤੋਂ ਜਸਵਿੰਦਰ ਖੋਸਾ,ਪੁਸ਼ਪਿੰਦਰ ਸੰਧੂ,ਅਮਨਦੀਪ ਪੰਨੂ ਤੇ ਅਵਤਾਰ ਧਾਰੀਵਾਲ ਨੇ ਸਮੁੱਚੇ ਭਾਈਚਾਰੇ ਦਾ,ਮੀਡੀਏ ਦਾ ਮੇਲੇ ਦੀ ਸਫਲਤਾ ਲਈ ਵਿਸ਼ੇਸ਼ ਧੰਨਵਾਦ ਕੀਤਾ।

Total Views: 17 ,
Real Estate