ਰਾਜਾ ਵੜਿੰਗ ਦੀ ਚੋਣ ਮੁਹਿੰਮ ਨੂੰ ਜਬਰਦਸਤ ਹੁਲਾਰਾ

ਵਿਧਾਇਕ ਮਾਨਸਾਹੀਆ ਤੇ ਬਲਵੀਰ ਸਿੰਘ ਸਿੱਧੂ ਕਾਂਗਰਸ ’ਚ ਸਾਮਲ
ਬਠਿੰਡਾ/ 25 ਅਪਰੈਲ/ਬਲਵਿੰਦਰ ਸਿੰਘ ਭੁੱਲਰ
ਰਾਜਾ ਵੜਿੰਗ ਦੀ ਚੋਣ ਨੂੰ ਅੱਜ ਉਸ ਵੇਲੇ ਜਬਰਦਸਤ ਹੁਲਾਰਾ ਮਿਲਿਆ ਜਦ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਨਾਜਰ ਸਿੰਘ ਮਾਨਸਾਹੀਆਂ ਚੰਡੀਗੜ੍ਹ ਵਿਖੇ ਅਤੇ ਵਿਧਾਨ ਸਭਾ ਹਲਕਾ ਤਲਵੰਤੀ ਸਾਬੋ ਦੀ ਨਾਮਵਰ ਸਖ਼ਸੀਅਤ ਸ੍ਰੀ ਬਲਵੀਰ ਸਿੰਘ ਸਿੱਧੂ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਗਏ।
ਆਮ ਆਦਮੀ ਪਾਰਟੀ ਵਿੱਚ ਫੁੱਟ ਪੈਣ ਤੋਂ ਬਾਅਦ ਸ੍ਰੀ ਨਾਜਰ ਸਿੰਘ ਮਾਨਸਾਹੀਆ ਭਾਵੇਂ ਸੁਖਪਾਲ ਸਿੰਘ ਖਹਿਰਾ ਦੇ ਗਰੁੱਪ ਵਿੱਚ ਸ਼ਾਮਲ ਹੋ ਗਏ ਸਨ, ਪਰ ਤਕਨੀਕੀ ਤੌਰ ਤੇ ਉਹ ਅੱਜ ਤੱਕ ਆਮ ਆਦਮੀ ਪਾਰਟੀ ਨਾਲ ਹੀ ਸਬੰਧਤ ਸਨ। ਪੰਜਾਬ ਦੇ ਰਾਜਨੀਤਕ ਹਲਕਿਆਂ ਵਿੱਚ ਅੱਜ ਉਸ ਵੇਲੇ ਤਰਥੱਲੀ ਫੈਲ ਗਈ, ਜਦ ਇਹ ਖ਼ਬਰ ਮਿਲ ਗਈ ਕਿ ਆਪਣੀ ਮੂਲ ਪਾਰਟੀ ਨੂੰ ਅਲਵਿਦਾ ਕਹਿ ਕੇ ਮਾਨਸਾ ਦੇ ਵਿਧਾਇਕ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਚਾਇੰਤ ਮੰਤਰੀ ਸ੍ਰੀ ਤ੍ਰਿਪਤ ਇੰਦਰ ਸਿੰਘ ਬਾਜਵਾ ਦੀ ਹਾਜਰੀ ਵਿੱਚ ਕਾਂਗਰਸੀ ਬਣ ਗਏ।
ਕੁੱਝ ਹੀ ਘੰਟਿਆਂ ਬਾਅਦ ਕਾਂਗਰਸ ਪਾਰਟੀ ਨੂੰ ਦੂਜਾ ਹੁਲਾਰਾ ਉਦੋਂ ਮਿਲਿਆ, ਜਦੋਂ ਤਲਵੰਡੀ ਸਾਬੋ ਹਲਕੇ ਵਿੱਚ ਅਹਿਮ ਸਖ਼ਸੀਅਤ ਵਜੋਂ ਜਾਣੇ ਜਾਂਦੇ ਸ੍ਰ: ਬਲਵੀਰ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਬੇਟੇ ਰਣਇੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਗਏ। ਜਿਕਰਯੋਗ ਹੈ ਕਿ ਸ੍ਰੀ ਸਿੱਧੂ ਪਹਿਲਾਂ ਅਕਾਲੀ ਦਲ ਵੱਲੋਂ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਥਾਪਵੇ ਗਏ ਸਨ, ਲੇਕਿਨ ਜੀਤ ਮੁਹਿੰਦਰ ਸਿੰਘ ਸਿੱਧੂ ਦੇ ਅਕਾਲੀ ਦਲ ਵਿੱਚ ਸਾਮਲ ਹੋਣ ਨਾਲ ਇਹ ਰੁਤਬਾ ਖੁੱਸ ਗਿਆ। ਉਸਤੋਂ ਬਾਅਦ ਉਹ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਗਏ ਸਨ, ਲੇਕਿਨ 2017 ਵਿੱਚ ਟਿਕਟ ਨਾ ਮਿਲਣ ਕਾਰਨ ਉਹਨਾਂ ਦਾ ਝੁਕਾਅ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਵੱਲ ਹੋ ਗਿਆ, ਨਤੀਜੇ ਵਜੋਂ ਉਹਨਾਂ ਨੂੰ ਕਾਂਗਰਸ ਵਿੱਚੋਂ ਕੱਢ ਦਿੱਤਾ ਗਿਆ।
ਅੱਜ ਯੁਵਰਾਜ ਰਣਇੰਦਰ ਸਿੰਘ ਦੇ ਯਤਨਾਂ ਸਦਕਾ ਉਹ ਫਿਰ ਕਾਂਗਰਸ ਵਿੱਚ ਸਾਮਲ ਹੋ ਗਏ, ਇਸ ਨਾਲ ਰਾਜਾ ਵੜਿੰਗ ਦੀ ਪੁਜੀਸ਼ਨ ਹੋਰ ਵੀ ਮਜਬੂਤ ਹੋ ਗਈ।

Total Views: 211 ,
Real Estate