ਕਾਂਗਰਸ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ-ਕੈਪਟਨ

ਬਠਿੰਡਾ/ 25 ਅਪਰੈਲ/ ਬਲਵਿੰਦਰ ਸਿੰਘ ਭੁੱਲਰ
ਇਹ ਪੇਸੀਨਗੋਈ ਕਰਦਿਆਂ ਕਿ ਹੁਣ ਤੱਕ ਤਿੰਨ ਗੇੜਾਂ ਵਿੱਚ ਹੋਈਆਂ ਚੋਣਾਂ ’ਚ ਵਿਰੋਧੀ ਧਿਰਾਂ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਨੂੰ ਲੱਕ ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਵੇਗਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਮਿਸ਼ਨ 13 ਦੀ ਪ੍ਰਾਪਤੀ ਤਹਿਤ ਸੂਬੇ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ।
ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਮਜਦਗੀ ਕਾਗਜ ਦਾਖ਼ਲ ਕਰਵਾਉਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਬਿਜਲਈ ਮੀਡੀਆ ਵੱਲੋਂ ਬੇਸੱਕ ਉਲਟ ਕਿਆਸੇ ਲਾਏ ਜਾ ਰਹੇ ਹਨ, ਲੇਕਿਨ ਹਕੀਕਤ ਇਹ ਹੈ ਕਿ ਹੁਣ ਤੱਕ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਉਸ ਦੀਆਂ ਹਮਖਿਆਲ ਪਾਰਟੀਆਂ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਤੇ ਇਸਦੇ ਸਹਿਯੋਗੀਆਂ ਨੂੰ ਅਣਕਿਆਸੀ ਹਾਰ ਦਾ ਮੂੰਹ ਦੇਖਣਾ ਪਵੇਗਾ। ਦੇਸ਼ ਦੇ ਸਿਆਸੀ ਮੂਡ ਦਾ ਹਵਾਲਾ ਦਿੰਦਿਆਂ ਕੈਪਟਨ ਨੇ ਇਹ ਵੀ ਪੇਸੀਨਗੋਈ ਕੀਤੀ ਕਿ ਕੇਂਦਰ ਵਿੱਚ ਗੈਰ ਭਾਜਪਾ ਸਰਕਾਰ ਬਣਨ ਜਾ ਰਹੀ ਹੈ।
ਪੰਜਾਬ ਦਾ ਜਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਉਹਨਾਂ ਦੀ ਪਾਰਟੀ ਨੇ ਮਿਸ਼ਨ 13 ਦਾ ਨਿਸ਼ਾਨਾ ਮਿਥਿਆ ਸੀ, ਪਾਰਟੀ ਦੇ ਵਰਕਰਾਂ ਤੇ ਆਗੂਆਂ ਤੋਂ ਇਲਾਵਾ ਕੁੱਝ ਅਜਾਦਾਨਾ ਹਲਕਿਆਂ ਤੋਂ ਜੋ ਜਮੀਨੀ ਫੀਡਬੈਕ ਪ੍ਰਾਪਤ ਹੋਈ ਹੈ, ਉਸ ਮੁਤਾਬਿਕ ਕਾਂਗਰਸ ਪਾਰਟੀ ਬਠਿੰਡਾ ਅਤੇ ਫਿਰੋਜਪੁਰ ਸਮੇਤ ਪੰਜਾਬ ਦੀਆਂ ਸਾਰੀਆਂ ਹੀ ਤੇਰਾਂ ਸੀਟਾਂ ਤੇ ਅੱਗੇ ਚੱਲ ਰਹੀ ਹੈ। ਬਠਿੰਡਾ ਤੋਂ ਅਕਾਲੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਨਿਸ਼ਾਨਾ ਬਣਾਉਂਦਿਆਂ ਕੈਪਟਨ ਨੇ ਕਿਹਾ ਕਿ ਵਜ਼ੀਰ ਹੋਣ ਦੇ ਬਾਵਜੂਦ ਉਸਨੇ ਆਪਣੇ ਸੂਬੇ ਦੇ ਹੱਕ ਵਿੱਚ ਕੇਂਦਰ ਸਰਕਾਰ ਕੋਲ ਕਦੇ ਇੱਕ ਸ਼ਬਦ ਵੀ ਨਹੀਂ ਬੋਲਿਆ, ਇਸ ਲਈ ਉਸਨੂੰ ਮੁੜ ਵੋਟਾਂ ਮੰਗਣ ਦਾ ਨੈਤਿਕ ਅਧਿਕਾਰ ਨਹੀਂ।
ਕੈਪਟਨ ਨੇ ਦੱਸਿਆ ਕਿ ਉਹ ਬਠਿੰਡਾ ਫਿਰੋਜਪੁਰ ਗੁਰਦਾਸਪੁਰ ਅਤੇ ਪਟਿਆਲਾ ਹਲਕਿਆਂ ਵਿੱਚ ਚੋਣ ਪ੍ਰਚਾਰ ਲਈ ਦੋ ਦੋ ਦਿਨ ਦੇਣਗੇ, ਜਦ ਕਿ ਬਾਕੀ ਹਲਕਿਆਂ ਦੇ ਹਿੱਸੇ ਇੱਕ ਇੱਕ ਦਿਨ ਰੱਖਿਆ ਗਿਆ ਹੈ। ਜੇਕਰ ਬਠਿੰਡਾ ਤੇ ਫਿਰੋਜਪੁਰ ਦੇ ਉਮੀਦਵਾਰਾਂ ਨੇ ਲੋੜ ਮਹਿਸੂਸ ਕੀਤੀ ਤਾਂ ਬਾਦਲਾਂ ਨੂੰ ਹਰਾਉਣ ਲਈ ਉਹ ਪ੍ਰਚਾਰ ਲਈ ਹੋਰ ਦਿਨ ਵੀ ਦੇਣਗੇ। ਉਮੀਦਵਾਰਾਂ ਦੀ ਜਿੱਤ ਲਈ ਸਿਰਫ ਸਬੰਧਤ ਹਲਕਿਆਂ ਦੇ ਵਿਧਾਇਕਾਂ ਤੇ ਵਜ਼ੀਰਾਂ ਦੀ ਬਜਾਏ ਸੀਨੀਅਰ ਲੀਡਰਸਿਪ ਤੇ ਜਿਮੇਵਾਰੀ ਤਹਿ ਨਾ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਜਮੇਵਾਰੀ ਤਾਂ ਸਿਖ਼ਰ ਤੋਂ ਲੈ ਕੇ ਜ਼ਮੀਨੀ ਵਰਕਰਾਂ ਸਮੇਤ ਸਭ ਦੀ ਹੈ, ਪਰ ਆਪੋ ਆਪਣੇ ਹਲਕਿਆਂ ਦੇ ਲੀਡਰ ਹੋਣ ਦੀ ਵਜਾਹ ਕਾਰਨ ਮੁੱਖ ਜੁਮੇਵਾਰੀ ਵਿਧਾਇਕਾਂ ਤੇ ਮੰਤਰੀਆਂ ਦੀ ਬਣਦੀ ਹੈ। ਇਸ ਲਈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਿਸ ਨੇ ਵੀ ਅਣਗਹਿਲੀ ਜਾਂ ਅਨੁਸਾਸਨਹੀਣਤਾ ਕੀਤੀ ਇਸ ਵਾਰ ਉਹ ਐਕਸਨ ਤੋਂ ਬਚ ਨਹੀਂ ਸਕਣਗੇ।
ਆਪਣੀ ਸਰਕਾਰ ਦੀ ਕਾਰਗੁਜਾਰੀ ਉ¤ਪਰ ਹੋ ਰਹੇ ਕਿੰਤੂ ਪਰੰਤੂ ਅਤੇ ਉ¤ਠ ਰਹੇ ਸਵਾਲਾਂ ਬਾਰੇ ਕੈਪਟਨ ਨੇ ਕਿਹਾ ਕਿ ਸੋਮਿਆਂ ਦੀ ਕਮੀ ਦੇ ਬਾਵਜੂਦ ਵਾਅਦਿਆਂ ਨੂੰ ਪੂਰਾ ਕਰਨ ਲਈ ਸੰਜੀਦਾ ਯਤਨ ਜਾਰੀ ਹਨ। ਜਿੱਥੋਂ ਤੱਕ ਨਸ਼ਿਆਂ ਦਾ ਸੁਆਲ ਹੈ ਅਕਾਲੀ ਸਰਕਾਰ ਦੇ ਮੁਕਾਬਲੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਦਾ ਸਿਕੰਜਾ ਇਸ ਕਦਰ ਕਸਿਆ ਜਾ ਚੁੱਕਾ ਹੈ ਕਿ ਉਦੋਂ ਨਾਲੋਂ ਉਹਨਾਂ ਦੇ ਭਾਅ ਪੰਜ ਪੰਜ ਗੁਣਾਂ ਵਧ ਗਏ ਹਨ।
ਕਾਂਗਰਸ ਪਾਰਟੀ ਵੱਲੋਂ ਸ਼ਹਿਰ ਵਿੱਚ ਜਬਰਦਸਤ ਰੋਡ ਮਾਰਚ ਵੀ ਕੱਢਿਆ ਗਿਆ, ਜਿਸਦੀ ਅਗਵਾਈ ਰਾਜਾ ਵੜਿੰਗ ਅਤੇ ਮਨਪ੍ਰੀਤ ਸਿੰਘ ਬਾਦਲ ਕਰ ਰਹੇ ਸਨ। ਪ੍ਰੈਸ ਕਾਨਫਰੰਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਬੇਟੇ ਰਣਇੰਦਰ ਸਿੰਘ ਨੇ ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੂੰ ਆਪਣੇ ਨਾਲ ਬਿਠਾਇਆ, ਜਿਹਨਾਂ ਵਿੱਚ ਸਰਵ ਸ੍ਰੀ ਗੁਰਮੀਤ ਸਿੰਘ ਖੁੱਡੀਆਂ, ਪ੍ਰੀਤਮ ਸਿੰਘ ਕੋਟਭਾਈ, ਮੰਜੂ ਬਾਲਾ, ਹਰਮੰਦਰ ਸਿੰਘ ਜੱਸੀ, ਚਿਰੰਜੀ ਲਾਲ ਗਰਗ, ਟਹਿਲ ਸਿੰਘ ਸੰਧੂ, ਖੁਸ਼ਬਾਜ ਸਿੰਘ ਜਟਾਣਾ ਸਾਮਲ ਸਨ। ਇਸ ਮੌਕੇ ਸਰਵ ਸ੍ਰੀ ਜੈਜੀਤ ਸਿੰਘ ਜੌਹਲ, ਕੇ ਕੇ ਅਗਰਵਾਲ, ਪਵਨ ਕੁਮਾਰ ਮਾਨੀ ਵੀ ਮੌਜੂਦ ਸਨ।

Total Views: 126 ,
Real Estate