ਸੁਖਨੈਬ ਸਿੰਘ ਸਿੱਧੂ
ਜੇ ਵਿਨੇਸ਼ ਫੋਗਾਟ ਜਿੱਤਦੀ ਤਾਂ ਸਭ ਤੋਂ ਵੱਧ ਸੱਪ ਕੀਹਦੀ ਹਿੱਕ ਤੇ ਲਿਟਣੇ ਸੀ , ਇਹ ਜਵਾਬ ਤਾਂ ਸਾਰਿਆਂ ਨੂੰ ਪਤਾ ਨੂੰ ਹੋਣਾ । ਕੁਝ ਲੋਕ ਉਹ ਗੱਲਾਂ ਤੇ ਹਾਮੀ ਭਰ ਰਹੇ ਜਿਹੜੀਆਂ ਭਾਰਤੀ ਉਲੰਪਿਕ ਸੰਘ ਦੇ ਵੱਲੋਂ ਮੀਡੀਆ ‘ਚ ਦੱਸੀਆਂ ਗਈਆਂ ਉਹ ਠੀਕ ਵੀ ਹੋ ਸਕਦੀਆਂ ਪਰ ਹਰਕੇ ਬੰਦ ਦੇ ‘ਸੰਘ’ ਥੱਲਿਓ ਉਹ ਗੱਲਾਂ ਨਹੀਂ ਨਿਕਲਦੀਆਂ ।
ਨਿੱਕੀ ਜੀ ਗੱਲ ਦੱਸਦਾ । ਜਦੋਂ ਅਸੀਂ ਪੜ੍ਹਦੇ ਹੁੰਦੇ ਤਾਂ ਅਕਸਰ ਸੁਣਦੇ ਹੁੰਦੇ ਕਿ ਸਾਡੇ ਆਲ੍ਹੇ ਡੀਪੀ / ਪੀਟੀ ਨੇ ਸਮਰੀ ਸੀਟਾਂ ਨਹੀਂ ਭਰੀਆਂ, ਆਪਣੀ ਟੀਮ ਹਾਰ ਗਈ ਜਾਂ ਖਿਡਾਰੀਆਂ ਨੂੰ ਪਤਾ ਨਹੀਂ ਲੱਗਿਆ ਬਠਿੰਡੇ ਕਿਹੜੇ ਸਕੂਲ ‘ਚ ਮੈਚ ਹੋਣਾ , ਪਰ ਸਾਰਿਆਂ ਨੂੰ ਪਤਾ ਹੁੰਦਾ ਸੀ ‘ਡੀਪੀ ਸਾਹਿਬ ਕਿੱਥੇ ਟੱਲੀ’ ਹੋਇਆ ਫਿਰਦਾ। ਉਦੋਂ ਡੀਪੀ ਦੀ ਪਹੁੰਚ ਬੋਤਲ ਤੱਕ ਹੋਣੀ ਜੇ ਉਲੰਪਿਕ ‘ਚ ਜਿਹੜੀ ਟੀਮ ਵਿਨੇਸ਼ ਦੇ ਨਾਲ ਹੈ , ਉਹਦੀਆਂ ਕੋਈ ‘ਖਾਸ ਜਰੂਰਤਾਂ’ ਹੋਣੀਆਂ ਅਤੇ ਅਗਲਿਆਂ ਦੀ ਪਹੁੰਚ ਕਿੱਥੋਂ ਤੱਕ ਹੋਣੀ । ਉਹ ਪੁਰਾਣੇ ਪ੍ਰਬੰਧਕਾਂ ਦੇ ‘ਆਖੇ’ ਤੋਂ ‘ਬਾਹਰ’ ਹੋ ਸਕਦੇ ?
ਵਿਨੇਸ਼ ਦਾਮੰਗਲਵਾਰ ਸਵੇਰੇ ਭਾਰ 49.9 ਕਿਲੋਗ੍ਰਾਮ ਸੀ । ਸਾਰਾ ਦਿਨ ਕੁਸ਼ਤੀ ਕਰਨ ਮਗਰੋਂ ਕਮਜ਼ੋਰੀ ਆਈ ਹੋਣੀ, ਡੀਹਾਈਡਰੇਸ਼ਨ ਹੋਈ ਹੋਣੀ , ਪਾਣੀ ਵੱਧ ਦਿੱਤਾ ਗਿਆ ਅਤੇ ਪਸੀਨਾ ਵਹਾਇਆ ਵੀ ਹੋਣਾ । ਫਿਰ ਖੁਰਾਕ ਦੇਣ ਵਾਲਿਆਂ ਨੂੰ ਪਤਾ ਨਹੀਂ ਸੀ ਇਹਦੇ ਨਾਲ ਭਾਰ ਵਧੇਗਾ । ਪਿੰਡਾਂ ‘ਚ ਕਬੂਤਰਾਂ ਦੀ ਬਾਜ਼ੀਆਂ ਪਵਾਉਣ ਵਾਲਿਆਂ ਨੂੰ ਪਤਾ , ਜਾਨਵਰ ਨੂੰ ਕਦੋਂ ਕਿੰਨੀ ਖੁਰਾਕ ਦੇਣੀ ਅਤੇ ਇਹ ਕਿੰਨਾ ਚਿਰ ਟਿਕੇਗਾ।
ਪਰ ਕੁੜੀ ਦਾ ਕੁਝ ਕੁ ਘੰਟਿਆਂ ‘ਚ 2.8 ਕਿਲੋਗ੍ਰਾਮ ਭਾਰ ਵੱਧ ਗਿਆ । ਡਾਕਟਰ ਕਾਬਲ ਹੋਣਗੇ ,ਕੁੜੀ ਨੇ ਮਿਹਨਤ ਵੀ ਕੀਤੀ ਹੋਣੀ ਪਰ ਉਹਦੇ ਨਾਲ ‘ਸਾਜਿ਼ਸ’ ਨਾ ਕੀਤੀ ਗਈ ਹੋਵੇ ਇਸ ਤੋਂ ਮੁਨਕਰ ਵੀ ਨਹੀਂ ਹੋ ਸਕਦੇਂ । ਜਦੋਂ ਫੋਗਾਟ , ਦਿੱਲੀ ਧਰਨੇ ਤੇ ਬੈਠੀ ਸੀ ਤਾਂ ਸੱਤਾਧਾਰੀ ਧਿਰ ਕਿਵੇਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਸਾਥ ਦੇ ਰਹੀ ਸੀ , ਉਹ ਵੀ ਸ਼ੱਕ ਦੀ ਸੂਈ ਤਾਂ ਘੁੰਮਦੀ ਹੈ।
ਦੂਜੀ ਗੱਲ ਉਲੰਪਿਕ ਪ੍ਰਬੰਧਕ ਕਮੇਟੀ ਦਾ ਹਿਸਾਬ ਕਿਤਾਬ ਦੇਖੋ ਜਿਹੜੇ ਕੁਸ਼ਤੀ ਮੁਕਾਬਲੇ ਕਰਵਾਉਣ ਤੋਂ ਪਹਿਲਾਂ ਇਹਦਾ ਵਜ਼ਨ ਤੋਲਿਆ ਅਤੇ ਫਿਰ ਮੁਕਾਬਲੇ ਹੋਏ ਤੇ ਵਿਨੇਸ਼ ਜਿੱਤੀ । ਉਹ ਮੈਡਲ ਦੀ ਹੱਕਦਾਰ ਤਾਂ ਇਹ ਬਣਦੀ ਹੀ , ਜਿਹੜਾ ਇਹਨੰ ਦਿੱਤਾ ਨਹੀਂ ਗਿਆ।
ਗੱਲ ਮੁੱਕਦੀ ਬੇਸ਼ੱਕ ਵਿਨੇਸ਼ ਨੇ ਅੱਜ ਹੌਸਲਾ ਢਾਹ ਲਿਆ । ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਪਰ ਉਹ ਹਾਰ ਕੇ ਵੀ ‘ਦਿਲ ਜਿੱਤਣ’ ਦੇ ਸਮਰੱਥ ਹੈ।