ਪੇਂਡੂ ਪੋਸਟਕਾਸਟ / ਸਫ਼ਲਤਾ ਦੇ ਕਿੱਸੇ / ਪਿੰਦੀ ਸਿੱਧੂ ਇੱਕ ਕੁੱਤੇ ਨੇ ਕਰਤਾ ਕਾਮਯਾਬ , ਉੱਤੋ ‘ਨਾਗਣੀ’ ਨੇ ਕਰਤਾ ਮਾਲੋਮਾਲ / ਪਿੰਦੀ ਨੇ ਇੱਕ ਕਤੂਰਾ ਖਰੀਦਿਆਂ , ਘਰਦੇ ਕਹਿੰਦੇ ਤੋਕੜ ਮੈਂਸ ਦਾ ਮੁੱਲ ਲਾਤਾ। ਉਹ ਕੁੱਤੀ ਸੀ , ਨੂਰੀ । ਉਹਦੇ ਬੱਚੇ ਹੋਏ , ਇੱਕ -ਇੱਕ ਪੰਦਰਾਂ ਠਾਰਾਂ ਹਜ਼ਾਰ ਨੂੰ ਵੇਚਿਆਂ ਅਤੇ ਇੱਕ 35 ਹਜ਼ਾਰ ਦਾ ਵੇਚਿਆ । ਫਿਰ ਲਿਆਂਦਾ ਅਮਰੀਕਨ ਬੁੱਲੀ ਨਸਲ ਦਾ ‘ਲੀ’ ਇਹਨੇ ਲੱਖਾਂ ਰੁਪੇ ਕਮਾ ਕੇ ਦਿੱਤੇ । ਬ੍ਰੀਡਿੰਗ ਵਾਲੇ ਪਾਸੇ ਤੁਰੇ ਪਿੰਦੀ ਨੂੰ ਫੁਰਨਾ ਫੁਰਿਆ ਕੁੱਤਿਆਂ ਵਾਲੀ ਖੇਡ ਜਿ਼ਆਦ ਲੰਬੀ ਨਹੀਂ ਚੱਲਣੀ । ਫਿਰ ਇਨਾਮੀ ਮੱਝਾਂ ਖਰੀਦਣ ਲੱਗਾ। 2017 ਤੋਂ ਸੁਰੂ ਹੋਇਆ ਡੇਅਰੀ ਦਾ ਕੰਮ ਹੁਣ ਲੱਖਾਂ ਦਾ ਕਾਰੋਬਾਰ ਹੈ। ਉਹਦੀ ਕੱਲੀ ‘ਨਾਗਣੀ’ ਮੱਝ ਦਾ 14 ਲੱਖ ਲੱਗ ਚੁੱਕਾ । ਨਾ ਪਿੰਦੀ ਕਰਜ਼ਾ ਨਾ ਕੋਈ ਟੈਨਸ਼ਨ । ਸੁਣੋ ਢਪਾਲੀ ਵਾਲੇ ਪਿੰਦੀ ਨਾਲ ‘ਪੇਂਡੂ ਪੋਡਕਾਸਟ’
Total Views: 105 ,
Real Estate