ਭੇਸ ਬਦਲ ਕੇ ਕੈਨੇਡਾ ਪਹੁੰਚਣ ਦੀ ਕੋਸ਼ਿਸ਼ ਕਰਦਾ ਨੌਜਵਾਨ ਗ੍ਰਿਫ਼ਤਾਰ

ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਇਕ 24 ਸਾਲ ਦੇ ਵਿਅਕਤੀ ਨੂੰ ਇਕ ਬਜ਼ੁਰਗ ਵਿਅਕਤੀ ਦਾ ਭੇਸ ਬਣਾ ਕੇ ਕੈਨੇਡਾ ਜਾਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ।ਅਧਿਕਾਰੀਆਂ ਨੇ ਦਸਿਆ ਕਿ ਅਪਣੇ ਵਾਲਾਂ ਅਤੇ ਦਾੜ੍ਹੀ ਨੂੰ ਰੰਗ ਕੇ ਪਹੁੰਚੇ ਗੁਰੂ ਸੇਵਕ ਸਿੰਘ ਨੂੰ ਮੰਗਲਵਾਰ ਸ਼ਾਮ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ’ਤੇ ਰੋਕਿਆ ਗਿਆ ਅਤੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।ਅਧਿਕਾਰੀ ਨੇ ਦਸਿਆ ਕਿ ਸ਼ੱਕੀ ਗਤੀਵਿਧੀਆਂ ਲਈ ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਪਹਿਲਾਂ ਵਿਅਕਤੀ ਦੀ ਜਾਂਚ ਕੀਤੀ। ਉਸ ਨੇ ਪਛਾਣ ਸਬੂਤ ਵਜੋਂ ਅਪਣਾ ਪਾਸਪੋਰਟ ਪੇਸ਼ ਕਰਦਿਆਂ ਅਪਣੀ ਪਛਾਣ 67 ਸਾਲ ਦੇ ਰਸ਼ਵਿੰਦਰ ਸਿੰਘ ਸਹੋਤਾ ਵਜੋਂ ਦੱਸੀ। ਅਧਿਕਾਰੀ ਨੇ ਦਸਿਆ ਕਿ ਉਸ ਨੇ ਮੰਗਲਵਾਰ ਨੂੰ ਦਿੱਲੀ ਤੋਂ ਰਵਾਨਾ ਹੋਈ ਏਅਰ ਕੈਨੇਡਾ ਦੀ ਉਡਾਣ ’ਚ ਸਵਾਰ ਹੋਣਾ ਸੀ।

Total Views: 67 ,
Real Estate