ਗੁਰੂਗ੍ਰਾਮ ਦੀ ਅਦਾਲਤ ਨੇ ਮਾਡਲ ਦਿਵਿਆ ਪਾਹੂਜਾ ਕਤਲ ਮਾਮਲੇ ’ਚ 6 ਲੋਕਾਂ ਵਿਰੁਧ ਦੋਸ਼ ਤੈਅ ਕੀਤੇ

ਗੁਰੂਗ੍ਰਾਮ ਦੀ ਇਕ ਅਦਾਲਤ ਨੇ ਮਾਡਲ ਦਿਵਿਆ ਪਾਹੂਜਾ ਦੇ ਕਤਲ ਦੇ ਮਾਮਲੇ ’ਚ 7 ਮੁਲਜ਼ਮਾਂ ’ਚੋਂ 6 ਵਿਰੁਧ ਦੋਸ਼ ਤੈਅ ਕੀਤੇ ਹਨ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 20 ਜੁਲਾਈ ਦੀ ਤਰੀਕ ਤੈਅ ਕੀਤੀ ਹੈ। ਪੁਲਿਸ ਨੇ ਦਸਿਆ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਹੋਟਲ ਮਾਲਕ ਅਭਿਜੀਤ ਸਿੰਘ ’ਤੇ ਕਤਲ, ਅਪਰਾਧਕ ਸਾਜ਼ਸ਼, ਸਬੂਤ ਲੁਕਾਉਣ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ।ਅਭਿਜੀਤ ਸਿੰਘ ਦੇ ਬਾਡੀਗਾਰਡ ਪ੍ਰਵੇਸ਼ ’ਤੇ ਆਰਮਜ਼ ਐਕਟ ਤਹਿਤ ਦੋਸ਼ ਲਗਾਇਆ ਗਿਆ ਹੈ ਕਿਉਂਕਿ ਉਸ ਨੇ ਅਭਿਜੀਤ ਸਿੰਘ ਨੂੰ ਹਥਿਆਰ ਦਿਤਾ ਸੀ, ਜਿਸ ਦੀ ਵਰਤੋਂ ਪਾਹੂਜਾ ਦੇ ਕਤਲ ’ਚ ਕੀਤੀ ਗਈ ਸੀ। ਚਾਰ ਹੋਰ ਮੁਲਜ਼ਮਾਂ ਹੇਮਰਾਜ, ਓਮ ਪ੍ਰਕਾਸ਼, ਬਲਰਾਜ ਅਤੇ ਰਵੀ ਬੰਗਾ ’ਤੇ ਅਪਰਾਧਕ ਸਾਜ਼ਸ਼ ਰਚਣ ਅਤੇ ਸਬੂਤਾਂ ਨੂੰ ਨਸ਼ਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਦਸਿਆ ਕਿ ਸਾਰੇ ਛੇ ਮੁਲਜ਼ਮਾਂ ਨੇ ਖ਼ੁਦ ਨੂੰ ਬੇਕਸੂਰ ਦਸਿਆ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ।ਉਨ੍ਹਾਂ ਕਿਹਾ ਕਿ ਸੱਤਵਾਂ ਮੁਲਜ਼ਮ ਅਤੇ ਅਭਿਜੀਤ ਸਿੰਘ ਦੀ ਪ੍ਰੇਮਿਕਾ ਮੇਘਾ ਸਰਕਾਰੀ ਗਵਾਹ ਬਣ ਗਈ ਹੈ, ਇਸ ਲਈ ਉਸ ਦੇ ਵਿਰੁਧ ਦੋਸ਼ ਤੈਅ ਨਹੀਂ ਕੀਤੇ ਗਏ ਹਨ ਪਰ ਉਹ 20 ਜੁਲਾਈ ਨੂੰ ਅਦਾਲਤ ਵਿਚ ਪੇਸ਼ ਹੋਵੇਗੀ।ਪੁਲਿਸ ਮੁਤਾਬਕ ਪਾਹੂਜਾ ਦੀ 2 ਜਨਵਰੀ ਦੀ ਰਾਤ ਨੂੰ ਉਸ ਦੇ ਹੋਟਲ ‘ਸਿਟੀ ਪੁਆਇੰਟ’ ’ਚ ਗੁੱਸੇ ’ਚ ਆ ਕੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਪੁਲਿਸ ਨੇ ਦਸਿਆ ਕਿ ਕਤਲ ਕਰਨ ਤੋਂ ਬਾਅਦ ਅਭਿਜੀਤ ਸਿੰਘ ਅਤੇ ਉਸ ਦੇ ਦੋ ਕਰਮਚਾਰੀਆਂ ਨੇ ਪਾਹੂਜਾ ਦੀ ਲਾਸ਼ ਨਹਿਰ ’ਚ ਸੁੱਟ ਦਿਤੀ ਸੀ। ਲਾਸ਼ 11 ਦਿਨਾਂ ਬਾਅਦ ਫਤਿਹਾਬਾਦ ਦੇ ਟੋਹਾਨਾ ਨੇੜੇ ਮਿਲੀ ਸੀ।

Total Views: 18 ,
Real Estate