ਗੁਜਰਾਤ ਪੁਲਿਸ ਨੇ ਚਾਰ ਸ਼੍ਰੀਲੰਕਾਈ ਨਾਗਰਿਕਾਂ ਨੂੰ ਕੀਤਾ ਗ੍ਰਿਫਤਾਰ , ISIS ਨਾਲ ਹਨ ਜੁੜੇ

ਗੁਜਰਾਤ ਪੁਲਿਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਪਾਬੰਦੀਸ਼ੁਦਾ ਸੰਗਠਨ ਇਸਲਾਮਿਕ ਸਟੇਟ (ਆਈਐਸ) ਨਾਲ ਸਬੰਧਾਂ ਦੇ ਦੋਸ਼ ਵਿਚ ਚਾਰ ਸ਼੍ਰੀਲੰਕਾਈ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਮੁਤਾਬਕ ਇਹ ਸ਼੍ਰੀਲੰਕਾਈ ਨਾਗਰਿਕ ਕਥਿਤ ਤੌਰ ‘ਤੇ ਭਾਰਤ ‘ਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਿਸ਼ਨ ‘ਤੇ ਸਨ।ਇਕ ਅਧਿਕਾਰੀ ਨੇ ਦਸਿਆ ਕਿ ਖੁਫੀਆ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਏਟੀਐਸ ਨੇ ਐਤਵਾਰ ਰਾਤ ਨੂੰ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ‘ਤੇ ਇਨ੍ਹਾਂ ਨੂੰ ਫੜ ਲਿਆ। ਇਹ ਲੋਕ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ ਚੇਨਈ ਦੇ ਰਸਤੇ ਅਹਿਮਦਾਬਾਦ ਪਹੁੰਚੇ ਸਨ।ਗੁਜਰਾਤ ਦੇ ਪੁਲਿਸ ਡਾਇਰੈਕਟਰ ਜਨਰਲ ਵਿਕਾਸ ਸਹਾਏ ਨੇ ਕਿਹਾ ਕਿ ਇਹ ਲੋਕ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਈਐਸ ਦੇ ਆਦੇਸ਼ ‘ਤੇ ਭਾਰਤ ਆਏ ਸਨ। ਸਹਾਏ ਨੇ ਦਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਹੋਏ ਮੋਬਾਈਲ ਫੋਨਾਂ ’ਚੋਂ ਮਿਲੀ ਜਾਣਕਾਰੀ ਅਤੇ ਫੋਟੋਆਂ ਦੇ ਆਧਾਰ ’ਤੇ ਏਟੀਐਸ ਦੀ ਟੀਮ ਨੇ ਸ਼ਹਿਰ ਦੇ ਨਾਨਾ ਚਿਲੋਡਾ ਇਲਾਕੇ ਵਿਚ ਇਕ ਥਾਂ ’ਤੇ ਲਾਵਾਰਿਸ ਪਏ ਤਿੰਨ ਪਾਕਿਸਤਾਨੀ ਪਿਸਤੌਲ ਅਤੇ 20 ਕਾਰਤੂਸ ਵੀ ਬਰਾਮਦ ਕੀਤੇ ਹਨ।

Total Views: 62 ,
Real Estate