ਸਿਫ਼ਤ ਕੌਰ ਸਮਰਾ ਦੀ ਪੈਰਿਸ ਉਲੰਪਿਕ ਲਈ ਚੋਣ

ਫਰੀਦਕੋਟ ਨਿਵਾਸੀ ਸਿਫ਼ਤ ਕੌਰ ਸਮਰਾ ਲਈ ਪੈਰਿਸ ਉਲੰਪਿਕ ਦਾ ਰਾਹ ਪੱਧਰਾ ਹੋ ਗਿਆ ਹੈ। ਨਿਸ਼ਾਨੇਬਾਜ਼ੀ ‘ਚ ਉਹ ਭਾਰਤੀ ਖੇਡ ਦਲ ਹਿੱਸਾ ਹੋਵੇਗੀ । ਡਾਕਟਰ ਬਣਨ ਦਾ ਸੁਪਨਾ ਦੇਖਣ ਵਾਲੀ ਸਿਫ਼ਤ ਕੌਰ ਨੇ ਸਕੂਲ ‘ਚ ਪੜ੍ਹਦੇ ਸਮੇਂ ਸੌਂਕੀਆ ਤੌਰ ‘ਤੇ ਰਾਈਫਲ ਸੂਟਿੰਗ ਸੁਰੂ ਕੀਤੀ ਸੀ । ਉਸਨੇ ਬਾਬਾ ਫਰੀਦ ਪਬਲਿਕ ਸਕੂਲ ‘ਚ ਪੜ੍ਹਦੇ ਹੋਏ ਆਪਣੀ ਅਧਿਆਪਕਾ ਦੇ ਕਹਿਣ ਤੇ ਸਕੂਲ ‘ਚ ਨਿਸ਼ਾਨੇਬਾਜ਼ੀ ਸਿੱਖਣੀ ਸੁਰੂ ਕੀਤੀ ਸੀ , ਇੱਥੋਂ ਹੀ ਉਹ ਵੱਖ ਵੱਖ ਪ੍ਰਤੀਯੋਗਤਾਵਾਂ ‘ਚ ਭਾਗ ਲੈਣ ਲੱਗੀ । ਸ਼ੌਂਕ ਜਨੂਨ ਬਣਿਆ ਤੇ ਸਿਫ਼ਤ ਕੌਰ ਨੇ ਇਸ ਖੇਤਰ ‘ਚ ਮਾਅਰਕੇ ਮਾਰਨੇ ਸੁਰੂ ਕੀਤੇ।
ਉਹ ਡਾਕਟਰ ਬਣਨ ਦਾ ਸੁਪਨਾ ਦੇਖ ਰਹੀ ਸੀ ਪ੍ਰੰਤੂ ਉਸਨੇ ਪੜ੍ਹਾਈ ਦੌਰਾਨ ਸੂਟਿੰਗ ਸੁਰੂ ਕੀਤੀ ਹੋਈ ਸੀ ਇਸ ਲਈ ਡਾਕਟਰੀ ਦੀ ਥਾਂ ਰਾਇਫਲ ਨੂੰ ਚੁਣਿਆ ਹੈ।
ਹੁਣ ਇਸ ਖੇਡਾਂ ਦੇ ਖੇਤਰ ‘ਚ ਉਹ ਭਵਿੱਖ ਦਾ ਚਮਕਦਾ ਸਿਤਾਰਾ ਹੈ।

Total Views: 149 ,
Real Estate