26 ਸਾਲ ਗੁਆਂਢੀ ਨੇ ਕੈਦ ਰੱਖਿਆਂ ਬੰਦਾ, ਹੁਣ ਪਰਿਵਾਰ ਨੂੰ ਮਿਲਿਆ !

ਅਲਜੀਰੀਆ ਵਿੱਚ ਪਿਛਲੇ 26 ਸਾਲਾਂ ਤੋਂ ਲਾਪਤਾ ਇੱਕ ਨੌਜਵਾਨ ਜਿਸ ਨੂੰ ਉਸਦੇ ਪਰਿਵਾਰਕ ਮੈਂਬਰ ਮਰਿਆ ਹੋਇਆ ਸਮਝ ਰਹੇ ਸਨ। ਉਹ ਆਪਣੇ ਇੱਕ ਗੁਆਂਢੀ ਦੇ ਘਰ ਬੰਧਕ ਸੀ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 45 ਸਾਲਾ ਵਿਅਕਤੀ ਜੋ ਕਿ ਪਿਛਲੇ 26 ਸਾਲਾਂ ਤੋਂ ਲਾਪਤਾ ਸੀ, ਇੱਕ ਘਾਹ ਦੇ ਢੇਰ ਕੋਲ ਮਿਲਿਆ। 26 ਸਾਲਾਂ ਤੋਂ ਲਾਪਤਾ ਇਸ ਵਿਅਕਤੀ ਨੂੰ ਉਸ ਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਕੈਦ ਕਰ ਲਿਆ ਸੀ। ਸਾਰਾ ਪਰਿਵਾਰ ਉਸ ਨੂੰ ਮਰਿਆ ਹੋਇਆ ਸਮਝ ਰਿਹਾ ਸੀ। 1998 ਵਿੱਚ ਅਲਜੀਰੀਆ ਦੀ ਗ੍ਰਹਿਯੁੱਧ ਦੌਰਾਨ ਇੱਕ 19 ਸਾਲਾ ਲੜਕਾ ਲਾਪਤਾ ਹੋ ਗਿਆ ਸੀ। ਪਰਿਵਾਰ ਦਾ ਮੰਨਣਾ ਹੈ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ। ਕਾਫੀ ਦੇਰ ਤੱਕ ਉਸ ਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਬਾਅਦ ਵਿਚ ਪਰਿਵਾਰ ਵਾਲਿਆਂ ਨੇ ਉਸ ਨੂੰ ਮ੍ਰਿਤਕ ਸਮਝ ਲਿਆ ਸੀ।
ਹੁਣ ਹਾਲ ਹੀ ਵਿੱਚ ਉਹ ਡੀਜੇਲਫਾ ਸ਼ਹਿਰ ਤੋਂ ਲਗਭਗ 200 ਮੀਟਰ ਦੂਰ ਇੱਕ ਘਾਹ ਦੇ ਢੇਰ ਵਿੱਚ ਮਿਲਿਆ ਸੀ। ਉਮਰ (45) ਨੂੰ ਉਸ ਦੇ ਭਰਾ ਨੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤ ਕਰਨ ਤੋਂ ਬਾਅਦ ਲੱਭਿਆ।ਪੁਲਿਸ ਜਾਂਚ ਦੌਰਾਨ ਉਸ ਨੇ ਦੱਸਿਆ ਕਿ ਉਹ ਉਸ ਸਮੇਂ ਗੁਆਂਢੀ ਦੇ ਘਰ ਵਿੱਚ ਕੈਦ ਸੀ। ਪਰ ਉਹ ਮਦਦ ਲਈ ਕਿਸੇ ਨੂੰ ਬੁਲਾ ਨਹੀਂ ਪਾ ਰਿਹਾ ਸੀ। ਉਸ ਨੇ ਦੱਸਿਆ ਕਿ ਗੁਆਂਢੀ ਨੇ ਉਸ ਨੂੰ ਹਿਪਨੋਟਾਈਜ਼ ਕੀਤਾ ਸੀ। ਉਹ ਚਾਹੁੰਦੇ ਹੋਏ ਵੀ ਕਿਸੇ ਤੋਂ ਮਦਦ ਨਹੀਂ ਮੰਗ ਪਾ ਰਿਹਾ ਸੀ।ਅਲਜੀਰੀਆ ਦੇ ਨਿਆਂ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਅਲ ਗੁਏਡਿਦ ਨੇੜਲੇ ਸ਼ਹਿਰ ਵਿੱਚ ਨਗਰਪਾਲਿਕਾ ਵਿੱਚ ਗੇਟਕੀਪਰ ਹੈ। ਜਦੋਂ ਉਹ ਮਾਮਲੇ ਦੀ ਜਾਂਚ ਲਈ ਉਸ ਕੋਲ ਪਹੁੰਚੇ ਤਾਂ ਉਹ ਭੱਜਣ ਲੱਗਾ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

Total Views: 179 ,
Real Estate