ਅਮਰੀਕਾ ‘ਚ ਸਥਾਈ ਤੌਰ ‘ਤੇ ਰਹਿ ਰਹੇ ਭਾਰਤੀ ਨਾਗਰਿਕ ਨੇ ਕਿਰਾਏ ਦੇ ਟਰੱਕ ਰਾਹੀਂ ਵ੍ਹਾਈਟ ਹਾਊਸ ‘ਤੇ ਹਮਲਾ ਕਰਨ ਦਾ ਦੋਸ਼ ਕਬੂਲ ਲਿਆ ਹੈ। ਮਿਸੂਰੀ ਦੇ ਸੇਂਟ ਲੂਈਸ ਦੇ ਰਹਿਣ ਵਾਲੇ 20 ਸਾਲਾ ਵਰਸ਼ਿਤ ਕੰਦੂਲਾ ਨੇ ਕਿਰਾਏ ਟਰੱਕ ਨੂੰ ਵ੍ਹਾਈਟ ਹਾਊਸ ਕੰਪਲੈਕਸ ਵਿੱਚ ਦਾਖਲ ਕਰ ਦਿੱਤਾ ਸੀ। ਉਸ ਨੇ ਸਿਆਸੀ ਸੱਤਾ ਹਾਸਲ ਕਰਨ ਲਈ ਵ੍ਹਾਈਟ ਹਾਊਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡਾਬਨੀ ਐੱਲ. ਫਰੈਡਰਿਕ ਵੱਲੋਂ ਕੰਦੂਲਾ ਨੂੰ ਸਜ਼ਾ 23 ਅਗਸਤ ਨੂੰ ਸੁਣਾਈ ਜਾਵੇਗੀ। ਅਮਰੀਕੀ ਅਟਾਰਨੀ ਮੈਥਿਊ ਗ੍ਰੇਵਜ਼ ਨੇ ਸੋਮਵਾਰ ਨੂੰ ਕਿਹਾ ਕਿ ਕੰਦੂਲਾ ਦਾ ਇਰਾਦਾ ਇੱਕ ਜਮਹੂਰੀ ਤੌਰ ‘ਤੇ ਚੁਣੀ ਗਈ ਸਰਕਾਰ ਨੂੰ ਨਾਜ਼ੀ ਜਰਮਨੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਸਰਕਾਰ ਵਿੱਚ ਬਦਲਣ ਅਤੇ ਆਪਣੇ ਆਪ ਨੂੰ ਅਮਰੀਕਾ ਦਾ ਸਰਵਉੱਚ ਨੇਤਾ ਬਣਾਉਣਾ ਸੀ। ਕੰਦੂਲਾ ਨੇ ਮੰਨਿਆ ਕਿ ਉਹ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਲੋੜ ਪੈਣ ‘ਤੇ ਅਮਰੀਕੀ ਰਾਸ਼ਟਰਪਤੀ ਅਤੇ ਹੋਰਾਂ ਦੇ ਕਤਲ ਦਾ ਵੀ ਪ੍ਰਬੰਧ ਕਰਨ ਲਈ ਤਿਆਰ ਸੀ।
Total Views: 169 ,
Real Estate