ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਪੈਂਦੇ 93 ਹਲਕਿਆਂ ਲਈ ਵੋਟਾਂ ਪਈਆਂ। ਇਸ ਗੇੜ ਵਿਚ 63 ਫੀਸਦ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਅਸਾਮ ਵਿਚ ਸਭ ਤੋਂ ਵੱਧ 77.06 ਫੀਸਦ ਤੇ ਉੱਤਰ ਪ੍ਰਦੇਸ਼ ਵਿਚ ਸਭ ਤੋਂ ਘੱਟ 57.34 ਫੀਸਦ ਪੋਲਿੰਗ ਹੋਈ ਹੈ। ਗੋਆ ਵਿਚ 75.13 ਫੀਸਦ, ਪੱਛਮੀ ਬੰਗਾਲ ਵਿਚ 73.96 ਫੀਸਦ, ਗੁਜਰਾਤ 57.62 ਫੀਸਦ, ਮਹਾਰਾਸ਼ਟਰ 61.44 ਫੀਸਦ ਤੇ ਬਿਹਾਰ ਵਿਚ 58.16 ਫੀਸਦ ਵੋਟਾਂ ਪਈਆਂ। ਪੱਛਮੀ ਬੰਗਾਲ ਵਿਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਚੋਣ ਅਮਲ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ।
Total Views: 75 ,
Real Estate