ਲੰਬੀ ਉਮਰ ਜਿਉਣਾ ਚਾਹੁੰਦੇ ਤਾਂ ਖਾਣੇ ਵਿੱਚ ਇਹ ਬਦਲਾਅ ਕਰ ਲਵੋ ਨਹੀਂ ਤਾਂ 60 ਵੀ ਪਾਰ ਨਹੀਂ ਕਰ ਸਕੋਗੇ ।

ਚਾਹ ਜਾਂ ਕੌਫੀ ਦੇ ਸ਼ੌਕੀਨ ਫਿੱਕੀ ਚਾਹ ਕੌਫੀ ਪੀਣ । ਮਿੱਠੀ ਚਾਹ ‘ਚ ਸਿਰਫ਼ ਕੈਲੋਰੀ ਹੀ ਹੁੰਦੀ ਹੈ ਜਿਸ ਨਾਲ ਭਾਰ ਵੱਧਦਾ ਹੈ , ਮੋਟਾਪੇ ਨਾਲ ਸੈਂਕੜੇ ਬਿਮਾਰੀਆਂ ਲੱਗਦੀਆਂ ਹਨ।
ਨਮਕੀਨ ਸਨੈਕਸ : ਮਾਰਕੀਟ ‘ਚ ਮਿਲਣ ਵਾਲੇ ਆਲੂ ਚਿਪਸ, ਚੀਜ਼ ਨੂਡਲਸ ਦਾ ਸੇਵਨ ਉਮਰ ਨੂੰ ਘਟਾਉਂਦਾ ਹੈ। ਇਹਨਾ ‘ਚ ਨਮਕ ਅਤੇ ਪ੍ਰੋਜਰਵੇਟਿਵ ਵੱਡੀ ਮਾਤਰਾ ਪਾਏ ਹੁੰਦੇ ਹਨ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ, ਸੂਗਰ, ਕੈਂਸਰ ਆਦਿ ਹੋ ਸਕਦਾ ਹੈ। ਘਰੇਲੂ ਖਾਣੇ ‘ਚ ਨਮਕ ਘੱਟ ਵਰਤੋ ।
ਡੱਬਾਬੰਦ ਮਿਠਾਈਆਂ : ਕੈਂਡੀ , ਡੱਬਾਬੰਦ ਬਿਸਕੁਟ ਅਤੇ ਮਿਠਾਈਆਂ ‘ਚ ਵੀ ਕੈਲੋਰੀ ਬਹੁਤ ਜਿ਼ਆਦਾ ਹੁੰਦੀ ਹੈ ਅਤੇ ਪੋਸ਼ਟਿਕ ਆਹਾਰ ਨਾ ਦੇ ਬਰਾਬਰ ਹੁੰਦਾ । ਇਹਨਾ ਵਿੱਚ ਪ੍ਰਿਜਰਵੇਟਿਵ ਅਤੇ ਐਡਿਕਟਸ ਹੁੰਦੇ ਹਨ।
ਡੱਬਾਬੰਦ ਮੀਟ : ਚਿਕਨ , ਮੱਛੀ, ਮਟਨ ਸਿਹਤ ਭੋਜਨ ਹੁੰਦਾ ਹੈ , ਪਰ ਜੇ ਇਹ ਵੀ ਡੱਬਾਬੰਦ ਹੋਣ ਤਾਂ ਨੁਕਸਾਨਦਾਇਕ ਹੁੰਦੇ ਹਨ। ਖੋਜ ਮੁਤਾਬਿਕ ਕੈਂਸਰ ਅਤੇ ਦਿਲ ਦੇ ਰੋਗਾਂ ਲਈ ਡੱਬਾਬੰਦ ਮੀਟ ਜਿੰਮੇਵਾਰ ਕਾਰਕ ਹੈ।
ਜੇਕਰ ਮੀਟ ਖਾਣਾ ਹੈ ਤਾਂ ਉਸਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਆਪ ਬਣਾਓ।
ਫਲ ਅਤੇ ਸੁੱਕੇ ਮੇਵੇ : ਰੋਜ਼ਾਨਾ ਮੁੱਠੀ ਭਰ ਕੇ ਮਿਕਸ ਡਰਾਈ ਫਰੂਟ ਜਰੂਰ ਖਾਓ । ਇਹਨਾ ਵਿੱਚ ਹੈਲਦੀ ਫੈਟਸ, ਕਾਰਬਸ, ਵਿਟਾਮਿਨ ਅਤੇ ਮਿਨਰਲਜ ਹੁੰਦੇ ਹਨ। ਰੋਜ਼ਾਨਾ ਫਲਾਂ ਦੀ ਵਰਤੋਂ ਜਰੂਰ ਕਰੋ । ਜਿਸ ਨਾਲ ਐਨਰਜੀ ਮਿਲੇਗੀ ਅਤੇ ਸ਼ਰੀਰ ਐਟੀਐਕਸੀਡੈਂਟ ਰਹੇਗਾ।

Total Views: 29 ,
Real Estate