ਵੜਿੰਗ ਤੇ ਰਵਨੀਤ ਬਿੱਟੂ ਦੀ ‘ਜੱਫੀ’ ਨੇ ਛੇੜੀ ਚਰਚਾ

ਲੁਧਿਆਣਾ ਲੋਕ ਸਭਾ ਹਲਕੇ ਤੋਂ ਇੱਕ-ਦੂਸਰੇ ਖਿਲਾਫ਼ ਚੋਣ ਮੈਦਾਨ ਵਿੱਚ ਉਤਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਇੱਕ-ਦੂਜੇ ਨੂੰ ਗਲਵੱਕੜੀ ’ਚ ਲੈਂਦਿਆਂ ਦੀ ਵੀਡੀਓ ਵਾਇਰਲ ਹੋ ਗਈ ਹੈ।ਰਾਜਾ ਵੜਿੰਗ ਕਾਂਗਰਸ, ਜਦੋਂਕਿ ਰਵਨੀਤ ਬਿੱਟੂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦਰੇਸੀ ਮੈਦਾਨ ਦੇ ਨਜ਼ਦੀਕ ਇੱਕ ਸਕੂਲ ਵਿੱਚ ਕਰਵਾਏ ਜਗਰਾਤੇ ਦੀ ਹੈ। ਇਸ ਮੌਕੇ ਭਜਨ ਗਾਇਕ ਨੇ ਭਜਨ ਗਾਇਨ ਕੀਤਾ। ਜਗਰਾਤੇ ਵਿੱਚ ਪੁੱਜੇ ਰਵਨੀਤ ਸਿੰਘ ਬਿੱਟੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ-ਦੂਜੇ ਨੂੰ ਗਲਵੱਕੜੀ ਪਾ ਕੇ ਮਿਲੇ। ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਸ਼ਹਿਰ ਵਿੱਚ ਕਈ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ, ਚੋਣ ਮੈਦਾਨ ਵਿੱਚ ਦੋਵੇਂ ਆਗੂ ਇੱਕ-ਦੂਜੇ ਦੇ ਵਿਰੋਧੀ ਹਨ। ਰਾਜਾ ਵੜਿੰਗ ਨੇ ਤਾਂ ਜਨਤਕ ਤੌਰ ’ਤੇ ਰਵਨੀਤ ਸਿੰਘ ਬਿੱਟੂ ਨੂੰ ‘ਗੱਦਾਰ’ ਤੱਕ ਆਖ ਦਿੱਤਾ ਸੀ ਕਿਉਂਕਿ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਰਵਨੀਤ ਬਿੱਟੂ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਤੋਂ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।

Total Views: 36 ,
Real Estate