LPU ’ਚ ਗੋਲੀ ਚੱਲਣ ਕਾਰਨ ਇਕ ਵਿਦਿਆਰਥੀ ਗੰਭੀਰ ਜ਼ਖ਼ਮੀ, 4 ਗ੍ਰਿਫ਼ਤਾਰ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ)-ਫਗਵਾੜਾ ਦਾ ਵਿਦਿਆਰਥੀ ਨੂੰ ਬੀਤੇ ਕੱਲ੍ਹ ਯੂਨੀਵਰਸਿਟੀ ਦੇ ਲਾਅ ਗੇਟ ‘ਤੇ ਵਿਦਿਆਰਥੀਆਂ ਦੇ ਦੋ ਸਮੂਹਾਂ ਵਿਚਾਲੇ ਹੋਈ ਝੜਪ ਦੌਰਾਨ ਗੋਲੀਬਾਰੀ ‘ਚ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਤਿੰਨ ਹੋਰਾਂ ਨੂੰ ਜ਼ਖ਼ਮ ਆਏ ਹਨ। ਚਾਰੇ ਜ਼ਖ਼ਮੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਗੰਭੀਰ ਜ਼ਖ਼ਮੀ ਸੱਤਿਅਮ ਪੰਵਾਰ (21) ਵਾਸੀ ਨੋਇਡਾ ਨੂੰ ਜਲੰਧਰ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਮੁੱਖ ਮੈਡੀਕਲ ਅਫ਼ਸਰ ਡਾ. ਲਹਿੰਬਰ ਰਾਮ ਨੇ ਦੱਸਿਆ ਕਿ ਬਾਕੀ ਤਿੰਨ ਵਿਦਿਆਰਥੀਆਂ ਯਸ਼ ਰਾਠੀ, ਆਦਰਸ਼ ਤ੍ਰਿਪਾਠੀ ਅਤੇ ਪ੍ਰੀਕਸ਼ਤ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ ਸਤਿਅਮ, ਜੋ ਐੱਲਪੀਯੂ ਦਾ ਵਿਦਿਆਰਥੀ ਅਤੇ ਪੀਜੀ ਵਿੱਚ ਰਹਿੰਦਾ ਸੀ, ਆਪਣੇ ਹੋਰ ਸਾਥੀਆਂ ਨਾਲ ਲਾਅ ਗੇਟ ‘ਤੇ ਘੁੰਮ ਰਿਹਾ ਸੀ, ਜਦੋਂ ਬਿਹਾਰ ਦਾ ਇੱਕ ਵਿਦਿਆਰਥੀ ਜੈ ਮੁਨੀ ਰਤਨਮ (25) ਤਿੰਨ ਅਣਪਛਾਤੇ ਨੌਜਵਾਨਾਂ ਨਾਲ ਮੋਟਰਸਾਈਕਲ ‘ਤੇ ਉੱਥੇ ਪਹੁੰਚਿਆ ਅਤੇ ਸਤਿਅਮ ਨਾਲ ਝਗੜ ਪਿਆ। ਰਤਨਮ ਨੇ ਕਥਿਤ ਤੌਰ ‘ਤੇ ਸਤਿਅਮ ‘ਤੇ ਗੋਲੀਆਂ ਚਲਾਈਆਂ ਅਤੇ ਗੋਲੀਆਂ ਉਸ ਦੇ ਪੇਟ ਅਤੇ ਸੱਜੀ ਬਾਂਹ ‘ਤੇ ਲੱਗੀਆਂ। ਇਸ ਮਗਰੋਂ ਰਤਨਮ ਮੌਕੇ ਤੋਂ ਫਰਾਰ ਹੋ ਗਿਆ। ਰਤਨਮ ਦੇ ਦੋ ਸਾਥੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਇਨ੍ਹਾਂ ਦੀ ਪਛਾਣ ਹਰਿਆਣਾ ਦੇ ਕਰਨਾਲ ਦੇ ਪ੍ਰੀਕਸ਼ਤ ਅਤੇ ਮੱਧ ਪ੍ਰਦੇਸ਼ ਦੇ ਆਦਰਸ਼ ਤ੍ਰਿਪਾਠੀ ਵਜੋਂ ਹੋਈ ਹੈ। ਪੁਲੀਸ ਨੇ ਮੌਕੇ ਤੋਂ ਦੋ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਪ੍ਰੀਕਸ਼ਿਤ ਅਤੇ ਆਦਰਸ਼ ਸਮੇਤ ਚਾਰ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

Total Views: 93 ,
Real Estate