ਅਮਰੀਕਾ : ਸਕੂਲ ਦੇ ਬਾਹਰ ਪੁਲਿਸ ਨੇ ਵਿਦਿਆਰਥੀ ਨੂੰ ਮਾਰੀ ਗੋਲੀ

ਅਮਰੀਕਾ ਦੇ ਵਿਸਕਾਨਸਿਨ ਵਿੱਚ ਇੱਕ ਸਕੂਲ ਦੇ ਬਾਹਰ ਪੁਲਿਸ ਨੇ ਇੱਕ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਕੂਲ ਦੇ ਬਾਹਰ ਇੱਕ ਵਿਅਕਤੀ ਹਥਿਆਰਾਂ ਨਾਲ ਘੁੰਮ ਰਿਹਾ ਹੈ। ਇਹ ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਮਾਮਲੇ ‘ਚ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਅੰਦਰ ਦਾਖਲ ਨਹੀਂ ਹੋ ਸਕਿਆ। ਮਰਨ ਵਾਲਾ ਅੱਲੜ ਉਮਰ ਦਾ ਸੀ। ਹਾਲਾਂਕਿ, ਉਸਦੀ ਉਮਰ ਅਤੇ ਹੋਰ ਪਛਾਣਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

Total Views: 90 ,
Real Estate