ਤੁਰਕੀ ਦੇ ਲੋਕ ਮਹਿੰਗਾਈ ਦੀ ਮਾਰ ਤੋਂ ਪ੍ਰੇਸ਼ਾਨ ਹਨ। ਬੀਤੇ ਮਾਰਚ ਦੇ ਮਹੀਨੇ ਵਿਚ ਤੁਰਕੀ ਦਾ ਸਾਲਾਨਾ ਮਹਿੰਗਾੀ ਰੇਟ ਵਧ ਕੇ 68.5 ਫੀਸਦੀ ਹੋ ਗਿਆ ਸੀ। ਦੇਸ਼ ਵਿਚ ਮਹਿੰਗਾਈ ਇਸ ਤਰ੍ਹਾਂ ਵਧ ਗਈ ਹੈ ਕਿ ਲੋਕਾਂ ਲਈ ਰੋਜ਼ਮੱਰਾ ਦੇ ਸਾਮਾਨ ਖਰੀਦਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ।ਤੁਰਕੀ ਦਾ ਹਾਲ ਇਹ ਹੈ ਕਿ ਲੋਕ ਹੁਣ ਰੋਜ਼ ਦੀਆਂ ਜ਼ਰੂਰਤਾਂ ਜਿਵੇਂ ਖਾਣੇ ਤੇ ਰਹਿਣ ਲਈ ਵੀ ਕ੍ਰੈਡਿਟ ਕਾਰਡ ‘ਤੇ ਨਿਰਭਰ ਹੋ ਗਏ ਹਨ। ਮਹਿੰਗਾਈ ਦਰ ਵਧਣ ਕਾਰਨ ਲੋਕਾਂ ਦੀਆਂ ਤਨਖਾਹਾਂ ਘਟ ਗਈਆਂ ਹਨ। ਹੁਣ ਆਮ ਚੀਜ਼ਾਂ ਖਰੀਦਣ ਲਈ ਲੋਕਾਂ ਨੂੰ ਸੌ ਵਾਰ ਸੋਚਣਾ ਪੈਂਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਤੁਰਕੀ ਵਿੱਚ ਘੱਟੋ ਘੱਟ ਉਜਰਤ ਹਰ ਮਹੀਨੇ 17,000 ਲੀਰਾ (US $ 524) ਹੈ, ਜਦੋਂ ਕਿ ਗਰੀਬੀ ਰੇਖਾ 25,000 ਲੀਰਾ (US $ 768) ਤੋਂ ਉੱਪਰ ਹੈ। ਦੇਸ਼ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਲੋਕਾਂ ਦੀਆਂ ਮੁਸ਼ਕਲਾਂ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ। ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋ-ਆਪ੍ਰੇਸ਼ਨ ਐਂਡ ਡਿਵੈਲਪਮੈਂਟ (ICD) ਨਾਲ ਜੁੜੇ ਦੇਸ਼ਾਂ ਵਿੱਚੋਂ ਤੁਰਕੀ ਵਿੱਚ ਸਭ ਤੋਂ ਵੱਧ ਮੁਦਰਾਸਫੀਤੀ ਹੈ।ਰਿਪੋਰਟ ਮੁਤਾਬਕ ਤੁਰਕੀ ਵਿਚ ਮਹਿੰਗਾਈ ਦੇ ਚੱਲਦੇ ਹੁਣ ਘਰਾਂ ਦਾ ਕਿਰਾਇਆ ਵੀ ਵਧਦਾ ਜਾ ਰਿਹਾ ਹੈ। ਘਰਾਂ ਦੀਆਂ ਕੀਮਤਾਂ ਪਹਿਲਾਂ ਦੇ ਮੁਕਾਬਲੇ ਦੁੱਗਣੀ ਹੋ ਚੁੱਕੀ ਹੈ। ਲੋਕਾਂ ਦਾ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਥੇ ਸਭ ਤੋਂ ਜ਼ਿਆਦਾ ਟਰਾਂਸਪੋਰਟ, ਫੂਡ ਤੇ ਹਾਊਸਿੰਗ ਸੈਕਟਰ ਵਿਚ ਦੇਖਣ ਨੂੰ ਮਿਲਿਆ ਹੈ। ਸਾਲ 2022 ਵਿਚ ਤੁਰਕੀ ਵਿਚ ਮਹਿੰਗਾਈ 24 ਸਾਲ ਦੇ ਉੱਚਤਮ ਪੱਧਰ 86 ਫੀਸਦੀ ‘ਤੇ ਪਹੁੰਚ ਗਈ ਸੀ। ਇਸ ਦੌਰਾਨ ਇਥੇ ਰਾਸ਼ਟਰਪਤੀ ਨੇ ਵਿਆਜ ਦਰਾਂ ਨੂੰ ਘੱਟ ਰੱਖਣ ਦੀ ਨੀਤੀ ‘ਤੇ ਜ਼ੋਰ ਦਿੱਤਾ ਸੀ। ਜ਼ਿਆਦਾਤਰ ਕੇਂਦਰੀ ਬੈਂਕ ਮਹਿੰਗਾਈ ਨਾਲ ਲੜਨ ਲਈ ਵਿਆਜ ਦਰ ਵਧਾਉਂਦੇ ਹਨ ਪਰ ਉਸ ਸਮੇਂ ਤੁਰਕੀ ਵਿਚ ਵਿਆਜ ਦਰ 10.5 ਫੀਸਦੀ ਸੀ। ਅਜਿਹੇ ਵਿਚ ਲੋਕਾਂ ਨੇ ਕਰਜ਼ ਲੈਣਾ ਤੇ ਕ੍ਰੈਡਿਟ ਕਾਰਡ ਦਾ ਯੂਜ਼ ਕਰਨਾ ਜ਼ਿਆਦਾ ਸਹੀ ਸਮਝਿਆ।
ਇਸ ਦੇਸ਼ ‘ਚ ਮਹਿੰਗਾਈ ਨੇ ਲੋਕਾਂ ਨੂੰ ਕੀਤਾ ਕੰਗਾਲ!
Total Views: 171 ,
Real Estate