ਵੀਰੱਪਨ ਦੀ ਧੀ ਭਾਜਪਾ ਛੱਡ ਕੇ ਐਨਟੀਕੇ ਵੱਲੋਂ ਚੋਣ ਮੈਦਾਨ ‘ਚ

ਦੱਖਣ ਭਾਰਤ ‘ਚ ਬਦਨਾਮ ਚੰਦਨ ਤਸਕਰ ਵੀਰੱਪਨ ਦੀ ਵਕੀਲ ਧੀ ਵਿਦਿਆ ਵੀਰੱਪਨ , ਨਾਮ ਤਮਿਲਾਰ ਕਾਚੀ ( ਐਨਟੀਕੇ) ਦੀ ਟਿਕਟ ਤੋਂ ਕ੍ਰਿਸ਼ਨਾਗਿਰੀ ਚੋਣ ਹਲਕੇ ਤੋਂ ਮੈਦਾਨ ‘ਚ ਹੈ। ਉਹਦੀ ਪਾਰਟੀ ਨੇ ਕਦੇ ਵੀ ਐਮਪੀ ਜਾਂ ਐਮਐਲਏ ਦੀ ਚੋਣ ਨਹੀਂ ਜਿੱਤੀ । ਐਤਕੀ ਵਿਦਿਆ ਤੋਂ ਪਾਰਟੀ ਨੂੰ ਉਮੀਦਾਂ ਹਨ। 2020 ‘ਚ ਵਿਦਿਆ ਭਾਜਪਾ ‘ਚ ਸ਼ਾਮਿਲ ਹੋਈ ਸੀ । ਉਸਨੂੰ ਭਾਜਪਾ ਯੁਵਾ ਮੋਰਚਾ ਦੀ ਉਪ ਪ੍ਰਧਾਂਨ ਬਣਾਉਣ ਮਗਰੋਂ ਤਮਿਲਨਾਡੂ ਵਿੱਚ ਭਾਜਪਾ ਪਿਛੜਾ ਮੋਰਚਾ ਦੀ ਉਪ ਪ੍ਰਧਾਨ ਬਣਾਇਆ ਗਿਆ । ਕੁਝ ਸਮਾਂ ਪਹਿਲਾਂ ਉਸਨੇ ਭਾਜਪਾ ਦਾ ਸਾਥ ਛੱਡਿਆ ਹੈ ਹੁਣ ਉਹ ਐਨਟੀਕੇ ਵੱਲੋਂ ਉਮੀਦਵਾਰ ਹੈ।
ਉਹ ਆਪਣੇ ਪਿਤਾ ਨੂੰ ਆਪਣਾ ਪ੍ਰੇਰਣਾ ਸਰੋਤ ਮੰਨਦੀ ਹੈ। ਉਸਦਾ ਕਹਿਣਾ ਹੈ ਕਿ ਉਸਦੇ ਪਿਤਾ ਨੂੰ ਕੋਈ ਕਿੱਡਾ ਮਰਜ਼ੀ ਅਪਰਾਧੀ ਮੰਨੇ ਪਰ ਜੋ ਲੋਕ ਉਸਦੇ ਨਾਲ ਰਹੇ ਉਹਨਾ ਤੋਂ ਸੁਣ ਕੇ ਜੀਵਨ ਨੂੰ ਪ੍ਰੇਰਣਾ ਮਿਲਦੀ ਹੈ। ਮੈਂ ਜਦ ਵੀ ਮੁਸ਼ਕਿਲ ‘ਚ ਹੁੰਦੀ ਹਾਂ ਤਾਂ ਆਪਣੇ ਪਿਤਾ ਦੇ ਜੀਵਨ ਦੀਆਂ ਗੱਲਾਂ ਨੂੰ ਯਾਦ ਕਰਦੀ ਹੋਈ ਹੱਲ ਭਾਲ ਲੈਂਦੀ ਹਾਂ । ਜਿਹੜੇ ਉਤਰਾਅ -ਚੜਾਅ ਵਿੱਚੋਂ ਵਿਦਿਆ ਦੀ ਜਿੰਦਗੀ ਗੁਜ਼ਰੀ ਹੈ ਅਤੇ ਉਸਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ ਹੈ ਇਸ ਨਾਲ ਹੁਣ ਹੋਰਨਾਂ ਬੱਚਿਆਂ ਦੇ ਭਵਿੱਖ ਸੰਵਾਰਨ ਲਈ ਲੜਣਾ ਉਸਦਾ ਮਨੋਰਥ ਹੈ।

Total Views: 693 ,
Real Estate