UK ‘ਚ 5 ਭਾਰਤੀਆਂ ਨੂੰ ਲੰਮੀ ਸਜ਼ਾ

UK ਦੀ ਇੱਕ ਅਦਾਲਤ ਨੇ ਇੱਕ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ 5 ਵਿਅਕਤੀਆਂ ਨੂੰ 28-28 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਲੋਕਾਂ ਨੂੰ ਭਾਰਤੀ ਮੂਲ ਦੇ 23 ਸਾਲਾ ਡਿਲੀਵਰੀ ਡ੍ਰਾਈਵਰ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ। ਅਰਸ਼ਦੀਪ ਸਿੰਘ (24), ਜਗਦੀਪ ਸਿੰਘ (23), ਸ਼ਿਵਦੀਪ ਸਿੰਘ (27) ਅਤੇ ਮਨਜੋਤ ਸਿੰਘ (24) ਨੂੰ ਬਾਅਦ ਵਿੱਚ ਕੁਹਾੜੀ, ਹਾਕੀ ਸਟਿੱਕ ਅਤੇ ਬੇਲਚੇ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ। ਹਰ ਇੱਕ ਨੂੰ 28-28 ਸਾਲ ਦੀ ਸਜ਼ਾ ਸੁਣਾਈ ਗਈ। ਪੰਜਵਾਂ ਭਾਰਤੀ ਮੂਲ ਦਾ ਵਿਅਕਤੀ 24 ਸਾਲਾ ਸੁਖਮਨਦੀਪ ਸਿੰਘ ਵੀ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਮੰਨਿਆ ਜਾ ਰਿਹਾ ਹੈ। ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ।

Total Views: 305 ,
Real Estate