ਪੰਜਾਬ ਨੂੰ ਲਗਦੈ ਜਿਵੇਂ ਨਜ਼ਰ ਜਿਹੀ ਲੱਗ ਗਈ ਹੋਵੇ |

-ਨਵਜੀਤ

ਪੰਜਾਬ ਨੂੰ ਲਗਦੈ ਜਿਵੇਂ ਨਜ਼ਰ ਜਿਹੀ ਲੱਗ ਗਈ ਹੋਵੇ |

ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੂੰਮ ਖੁਰਦ ਨੇੜੇ ਵਗਦੇ ਸੂਏ ਵਿਚ ਖੜ੍ਹ ਤਸਵੀਰ ਕਰਾਉਂਦੇ ਰੁੜ੍ਹਨ ਕਰਕੇ ਦੋ ਭਰਾਵਾਂ ਦੀ ਮੌਤ ਹੋ ਗਈ ।
ਕੋਟਕਪੁਰੇ ਕੋਲ ਹਾਦਸਾ ਵਾਪਰਿਆ ਇੱਕ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ । ਬੰਦੇ ਖਾਣੀਆਂ ਹੋ ਗਈਆਂ ਨੇ ਸੜਕਾਂ।
ਵਲਟੋਹਾ ਪਿੰਡ ਕੋਲ ਪ੍ਰੇਮ ਵਿਆਹ ਕਰਵਾਇਆ ਮੁੰਡੇ ਕੁੜੀ ਨੇ। ਦੱਸਿਆ ਜਾ ਰਿਹਾ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੀ ਮਾਂ ਨੂੰ ਨਿਰਵਸਤਰ ਕਰਕੇ ਬਾਜ਼ਾਰ ਵਿੱਚ ਘੁੰਮਾਇਆ। ਸਮਾਜ ਲਈ ਇਸ ਤੋਂ ਵੱਡਾ ਕਲੰਕ ਕੀ ਹੋ ਸਕਦੈ? ਲਾਹੌਰੀਏ ਕਿਹਾ ਜਾਂਦਾ ਇਨ੍ਹਾਂ ਨੂੰ ਤੇ ਲਾਹੌਰੀਏ ਧੀਆਂ, ਭੈਣਾਂ ਤੇ ਮਾਵਾਂ ਦੀ ਇੱਜ਼ਤ ਬਚਾਉਣ ਲਈ ਮਿਸਾਲਾਂ ਪੈਦਾ ਕਰਦੇ ਰਹੇ । ਇਹ ਕੀ ਹੋ ਰਿਹਾ ? ਮਣੀਪੁਰ ਵਿੱਚ ਆਦੀਵਾਸੀ ਸਮਾਜ ਦੀ ਔਰਤ ਨਾਲ ਘਟਨਾ ਵਾਪਰੇ ਪੰਜਾਬ ਤੋਂ ਵੀ ਵਿਰੋਧ ਹੋਇਆ ਪੰਜਾਬ ਵਿੱਚ ਘਟਨਾ ਵਾਪਰੀ ਮੂੰਹ ਵਿੱਚ ਘੁੰਙਣੀਆਂ ਪਾ ਕੇ ਕਿਉਂ ਬੈਠੇ ਨੇ ਲੀਡਰ? ਕਿੱਥੇ ਨੇ ਸਮਾਜ ਸੇਵੀ, ਮਾਂ ਬੋਲੀ ਦੇ ਰਖਵਾਲੇ ਕਿੱਥੇ? ਸੱਚਮੁੱਚ ਲਗਦੈ ਪੰਜਾਬ ਨੂੰ ਕੋਈ ਨਜ਼ਰ ਜਿਹੀ ਲੱਗੀ ਆ।

Total Views: 353 ,
Real Estate