– ਨਵਜੀਤ
ਅਖੇ ਪੰਜਾਬ ਨੂੰ ਤਾਂ ਲੁੱਟ ਕੇ ਖਾਅ ਲਿਆ , ਸਾਡੀ ਕਿਹੜਾ ਸਰਕਾਰ ਸੀ ਓਦੋਂ। ਲੱਖ ਬਹਾਨੇ ਲਗਾ ਕੇ ਲੀਡਰ ਬਚਦੇ ਰਹੇ । ਅੱਜ ਚੋਣਾਂ ਨਜ਼ਦੀਕ ਆ ਰਹੀਆਂ ਮੁੱਦੇ ਕਿੱਥੇ? ਕਬੂਤਰ ਜਿਵੇਂ ਬਿੱਲੀ ਦੇਖ ਅੱਖਾਂ ਮੀਚਦਾ ਓਵੇਂ ਹੀ ਅੱਜ ਕੁਝ ਸਿਆਸਤਦਾਨ ਬੈਠੇ ਹੋਏ ਨੇ । ਕਰਜ਼ਾ,ਕਿਸਾਨੀ,ਪੰਜਾਬ ਵਿੱਚ ਪਾਣੀਆਂ ਦਾ ਮੁੱਦਾ,ਬੇਅਦਬੀ,ਗੋਲੀਕਾਂਡ, ਕੈਂਸਰ,ਵਧ ਰਿਹਾ ਨਸ਼ਾ,ਚੋਰੀਆਂ, ਜ਼ਹਿਰੀਲੀ ਸ਼ਰਾਬ ਨਾਲ ਮੌਤਾਂ,
ਕਮਾਲ ਆ, ਗੂੰਗੇ ਬਣੀ ਬੈਠੇ, ਜੀਭ ਨੂੰ ਜਿਵੇਂ ਸੱਪ ਸੁੰਘ ਗਿਆ ਹੋਵੇ। ਸਾਗਰ ਦੀ ਵਹੁਟੀ ਗਾਣੇ ਲਈ ਤਾਂ ਬਹੁਤ ਰੀਲ ਬਣ ਗਈਆਂ ਕਦੇ ਇਨ੍ਹਾਂ ਮੁੱਦਿਆਂ ਦੀ ਰੇਲ ਤਾਂ ਕੀ ਰੀਲ ਹੀ ਬਣਾ ਲੈਂਦੇ,ਓਦਾਂ ਤਾਂ ਸੜਕ ਦੇਖਣ ,ਹੱਥ ਵਿਚ ਮਿਰਚਾਂ ,ਕਛੂਏ ਫੜ ਤਸਵੀਰ ਕਰਾ ਹੋ ਜਾਂਦੀ।
ਮੁੱਦੇ ਨੂੰ ਮੁੱਦੇ ਖਾਅ ਰਹੇ, ਹੋ ਰਹੀਆਂ ਦਲਬਦਲੀਆਂ ਵਿੱਚ ਸਭ ਗੁਆਚ ਰਿਹਾ। ਹੋਰ ਦੋ ਮਹੀਨੇ ਇਹੀ ਕਹਿਣਗੇ ਅਸੀਂ ਬਹੁਤ ਕੋਸ਼ਿਸ਼ ਕੀਤੀ ਪਿਛਲਿਆਂ ਨੇ ਬੇੜੀਆਂ ਵਿੱਚ ਬੱਟੇ ਪਾਏ ਹੋਏ ਆ
ਗੱਲਾਂ ਨਾਲ ਮਸਲੇ ਹੱਲ ਨਹੀਂ ਹੋਣੇ ਕੁਝ, ਕਰਨਾ ਪੈਣਾ, ਜ਼ਿੰਮੇਵਾਰੀ ਲੋਕਾਂ ਦੀ ਵੀ ਬਣਦੀ।