ਮੋਦੀ ਦੇ ਹੈਲੀਕਾਪਟਰ ‘ਚੋਂ ਕੱਢੇ ਕਾਲੇ ਬਕਸੇ ‘ਚ ਕੀ ਸੀ !

modi_trunkਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਵਿੱਚੋਂ ਸ਼ੱਕੀ ਕਾਲਾ ਬਕਸਾ ਉਤਾਰਨ ਨੂੰ ਲੈ ਕੇ ਕਾਂਗਰਸ ਨੇ ਐਤਵਾਰ ਨੂੰ ਜਾਂਚ ਦੀ ਮੰਗ ਕੀਤੀ ਹੈ। ਦੋਸ਼ ਹੈ ਕਿ ਕਰਨਾਟਕ ਦੇ ਚਿਤਰਦੁਰਗ ਵਿੱਚ ਚੋਣ ਸਭਾ ਦੇ ਦੌਰਾਨ ਮੋਦੀ ਨੇ ਹੈਲੀਕਾਪਟਰ ਤੋਂ ਬਕਸਾ ਉਤਾਰਿਆ ਗਿਆ ਸੀ ।
ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਮੰਗੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਇਸਦਾ ਜਵਾਬ ਦੇਣ ਲਈ ਕਿਹਾ ਹੈ।
ਕਾਂਗਰਸ ਦੇ ਬੁਲਾਰੇ ਆਨੰਦ ਸ਼ਰਮਾ ਨੇ ਦੱਸਿਆ ਕਿ ਕਰਨਾਟਕ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ ‘ਚ ਸਿ਼ਕਾਇਤ ਕੀਤੀ ਹੈ। ਅਸੀਂ ਦੇਖਿਆ ਸੀ ਕਿ ਪ੍ਰਧਾਨ ਮੰਤਰੀ ਹੈਲੀਕਾਪਟਰ ਨੂੰ ਤਿੰਨ ਹੋਰ ਹੈਲੀਕਾਪਟਰ ਐਸਕਾਰਟ ਕਰ ਰਹੇ ਸੀ । ਲੈਂਡਿੰਗ ਤੋਂ ਬਾਅਦ ਇੱਕ ਕਾਲਾ ਬਕਸਾ ਹੈਲੀਕਾਪਟਰ ਵਿੱਚੋਂ ਕੱਢਿਆ ਗਿਆ ਅਤੇ ਪ੍ਰਾਈਵੇਟ ਕਾਰ ਵਿੱਚ ਲਿਜਾਇਆ ਗਿਆ । ਇਹ ਕਾਰ ਐਸਪੀਜੀ ਕਾਫਿਲੇ ਦਾ ਹਿੱਸਾ ਨਹੀਂ ਸੀ ।
ਕਾਂਗਰਸ ਬੁਲਾਰੇ ਨੇ ਇਸ ਵਿੱਚ ਕੈਸ਼ ਹੋਣ ਦਾ ਦੋਸ਼ ਲਗਾਇਆ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਸ ਵਿੱਚ ਕੈਸ਼ ਨਹੀਂ ਸੀ ਤਾਂ ਇਸਦੀ ਜਾਂਚ ਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ।
ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਹੈਲੀਕਾਪਟਰ ਵਿੱਚੋਂ ਬਾਕਸ ਉਤਾਰੇ ਜਾਣ ਦੀ ਵੀਡਿਓ ਨੂੰ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ ਹੈ। ਵਾਇਰਲ ਹੋ ਰਹੀ ਇਸ ਵੀਡਿਓ ਬਾਰੇ ਕਿਹਾ ਜਾ ਰਿਹਾ ਕਿ ਮੋਦੀ ਦੇ ਹੈਲੀਕਾਪਟਰ ਵਿੱਚੋਂ ਕੱਢੇ ਬਕਸੇ ਦੀ ਹੀ ਹੈ।

Total Views: 259 ,
Real Estate