ਖੁਸ਼ੀ -ਮਨਜੀਤ ਕੌਰ ਸੰਧੂ ਬੈਲਜੀਅਮ

 

 ਸਵ.ਮਨਜੀਤ ਕੌਰ ਸੰਧੂ ਬੈਲਜੀਅਮ

ਮਿਲਣ ਤੇ ਖੁਸ਼ੀਆ ਦੀ ਕੋਈ ਹੱਦ ਮੁਨਕਰ ਨਾ ਹੋਈ
ਜਦ ਵਿਛੱੜੀ ਤਾਂ ਹੋਕਿਆ ਤੋ ਵੀ ਮੈ ਚੁੱਪ ਨਾ ਹੋਈ

ਆਕਾਸ਼ ਵਿੱਚ ਉਡੱਦੇ ਰਹੇ ਤਿੱਤਲੀਆ ਵਰਗੇ ਖ਼ਾਬ
ਟੁੱਟੇ ਫਰ ਫੜਨ ਦੀ ਕੋਸਿਸ਼ ਮੇਰੀ ਨਾ-ਮੁਨਕਨ ਹੋਈ

ਰੰਗ,ਯਾਦਾਂ,ਉਮੰਗਾਂ ਦਾ ਸਿਲਸਿਲਾ ਕਿੰਨਾਂ ਅਜੀਬ
ਪਰਖ ਲਵਾਂ ਕੁਝ ਸਮਿਆਂ ਨੂੰ ਕੁਝ ਪਕੜ ਨਾ ਹੋਈ

ਬਵੱਸੀ ਮੇਰੀ,ਤੇਰੀ ਸਮਝ ਨੂੰ ਪੁੱਛਦੀ ਰਹੀ ਰਾਤ-ਦਿਨ
ਕਿਹੜੀ ਦੁਨੀਆ ਗੁਆਚੇ ਅਸੀ ਕੇ ਮੁਲਾਕਾਤ ਨਾ ਹੋਈ

ਪੱਥਰ ਦਿਲਾਂ ਦੀ ਥਾਂ ਤੇ ਜਦ ਵੇਖ ਲੈ ਮੈ ਵਾਰ-ਵਾਰ
ਆਪਣੇ ਦਿਲ ਨੂੰ ਆਖਿਆ ਤੂੰ ਕਿਤੇ ਪੱਥਰ ਨਾ ਹੋਈ

ਆਪਣੇ ਬੇਗਾਨਿਆ ਤੋ ਲੱਭਣਾ ਸੀ ਆਪਣਾ ਪਣ
ਪ੍ਰਛਾਵਿਆਂ ਤੋ ਆਪ ਵੀ ਕੀਤੀ ਕੋਸਿਸ਼ ਜੁਦਾ ਨਾ

Total Views: 259 ,
Real Estate