180 ਸੀਟਾਂ ਉਪਰ ਖੇਤਰੀ ਦਲਾਂ ਦਾ ਪ੍ਰਭਾਵ , ਐਨਡੀਏ ਨੂੰ ਬਹੁਮਤ ਨਾ ਮਿਲਣ ਕਰਕੇ ਕਿੰਗਮੇਕਰ ਹੋਣਗੇ

ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਜੇ ਬਹੁਮਤ ਨਹੀਂ ਮਿਲਦਾ ਤਾਂ ਸਰਕਾਰ ਬਣਾਉਣ ਵਿੱਚ ਖੇਤਰੀ ਪਾਰਟੀਆਂ ਦੀ ਅਹਿਮ ਭੂਮਿਕਾ ਹੋਵੇਗੀ । ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਇਹ ਪਾਰਟੀਆਂ ਕਿੰਗਮੇਕਰ ਦੀ ਭੂਮਿਕਾ ‘ਚ ਹੋਣਗੀਆਂ । ਤਿਕੋਣੀ ਲੋਕ ਸਭਾ ਦੀ ਸਥਿਤੀ ‘ਚ ਜਗਨ ਮੋਹਨ ਰੈਡੀ ਦੀ ਪਾਰਟੀ ਵਾਈਐਸਆਰ ਕਾਂਗਰਸ, ਤੇਲੰਗਾਨਾ ਦੇ ਕੇ. ਚੰਦਰਸੇ਼ਖਰ ਰਾਵ, ਉੜੀਸਾ ਦੇ ਨਵੀਨ ਪਟਨਾਇਕ ਦੀ ਪਾਰਟੀ ਬੀਜੂ ਜਨਤਾ ਦਲ ਅਤੇ ਸਪਾ- ਬਸਪਾ ਗਠਜੋੜ ਅਹਿਮ ਭੂਮਿਕਾ ਵਿੱਚ ਹੋਵੇਗਾ । ਇਹਨਾਂ ਦਲਾਂ ਨੇ ਐਨਡੀਏ ਅਤੇ ਕਾਂਗਰਸ ਦੀ ਆਗਵਾਈ ਵਾਲੀ ਯੂਪੀਏ ਤੋਂ ਦੂਰੀ ਬਣਾ ਕੇ ਰੱਖੀ ਹੈ।
ਭਾਜਪਾ – ਕਾਂਗਰਸ ਦੇ ਖਿਲਾਫ਼ ਖੇਤਰੀ ਪਾਰਟੀ ਦੇ ਤੇਵਰ ਸਖ਼ਤ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ ਚੰਦਰਬਾਬੂ ਨਾਇਡੂ ਦੀ ਤੇਦੇਪਾ ਵੀ ਕੇਂਦਰ ‘ਚ ਸਰਕਾਰ ਬਣਾਉਣ ਨੂੰ ਲੈ ਕੇ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।
ਮਮਤਾ ਅਤੇ ਨਾਇਡੂ ਲਗਾਤਾਰ ਭਾਜਪਾ ਦੇ ਖਿਲਾਫ਼ ਨਵਾਂ ਮੋਰਚਾ ਕਰਨ ਵਿੱਚ ਲੱਗੇ ਹੋਏ ਹਨ ਅਤੇ ਇਸਦੇ ਲਈ ਉਹ ਕਾਂਗਰਸ ਨਾਲ ਹੱਥ ਮਿਲਾਉਣ ਨੂੰ ਵੀ ਤਿਆਰ ਹਨ।
ਹਾਲਾਂਕਿ , ਮਮਤਾ ਬੈਨਰਜੀ ਭਾਜਪਾ ਅਤੇ ਕਾਂਗਰਸ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੀ ਹੈ। ਉੱਥੇ, ਉਤਰ ਪ੍ਰਦੇਸ਼ ਵਿੱਚ ਸਪਾ-ਬਸਪਾ ਗਠਜੋੜ ਭਾਜਪਾ ਸਰਕਾਰ ਦੀ ਆਲੋਚਨਾ ਕਰ ਹੀ ਰਿਹਾ ਅਤੇ ਉਸਨੇ ਕਾਂਗਰਸ ਦੇ ਖਿਲਾਫ਼ ਵੀ ਹਮਲੇ ਜਾਰੀ ਰੱਖੇ ਹੋਏ ਹਨ।
543 ਸੀਟਾਂ ਵਿੱਚ 180 ‘ਤੇ ਖੇਤਰੀ ਦਲਾਂ ਦੀ ਭੂਮਿਕਾ
543 ਲੋਕ ਸਭਾ ਸੀਟਾਂ ਵਿੱਚੋਂ 180 ਉਪਰ ਖੇਤਰੀ ਦਲਾਂ ਦੀ ਭੂਮਿਕਾ ਅਹਿਮ ਰਹੇਗੀ ।
ਯੂਪੀ ਦੀ 80 ਸੀਟਾਂ ‘ਤੇ ਸਪਾ-ਬਸਪਾ ਦਾ ਗਠਜੋੜ ਅਹਿਮ ਰੋਲ ਅਦਾ ਕਰ ਸਕਦਾ ਹੈ। ਬੰਗਾਲ ‘ਚ 42 ਸੀਟਾਂ ਹਨ ਜਿੱਥੇ ਤ੍ਰਿਣਮੂਲ ਕਾਂਗਰਸ ਦਾ ਜਿ਼ਆਦਾ ਪ੍ਰਭਾਵ ਹੈ। ਆਂਧਰਾ ਪ੍ਰਦੇਸ਼ ‘ਚ 25 ਸੀਟਾਂ ‘ਤੇ ਟੀਡੀਪੀ , ਵਾਈਐਸਆਰ-ਕਾਂਗਰਸ ਸਰਗਰਮ ਹੈ। ਉੜੀਸਾ ‘ਚ 21 ‘ਤੇ ਬੀਜੂ ਜਨਤਾ ਦਲ ਜਿੱਤ ਦਾ ਦਾਅਵੇਦਾਰ ਹੈ। ਤੇਲੰਗਾਨਾ ਦੀਆਂ 17 ਸੀਟਾਂ ‘ਤੇ ਟੀਆਰਐਸ ਅਤੇ ਟੀਡੀਪੀ ਸਰਗਰਮ ਹਨ।
ਜਗਨ ਮੋਹਨ ਰੈੱਡੀ ਨੇ ਕਿਹਾ ਸੀ ਕਿ ਇਸ ਤਿਕੋਣੀ ਸੰਸਦ ਦੀ ਉਮੀਦ ਹੈ। ਜਿਸ ਵਿੱਚ ਉਹਨਾਂ ਦੇ ਰਾਜ ਲਈ ਵਧੀਆ ਡੀਲ ਮਿਲੇਗੀ । ਅਭਿਨੇਤਾ ਅਤੇ ਨੇਤਾ ਕਮਲ ਹਸਨ ਨੇ ਵੀ ਕਿਹਾ ਸੀ , ‘ ਇਸ ਤਿਕੋਣੀ ਸੰਸਦ ਹੋਵੇਗੀ । ਐਂਤਕੀ ਤੀਜੇ ਮੋਰਚਾ ਦੀ ਸਰਕਾਰ ਬਣਨ ਦੀ ਸੰਭਾਵਨਾ ਹੈ।
ਚੋਣ ਸਰਵੇਖਣ ਦੱਸਦਾ ਹੈ ਕਿ ਵੋਟ ਪ੍ਰਤੀਸ਼ਤ ਵੱਧਣ ਦੇ ਬਾਵਜੂਦ ਵੀ ਭਾਜਪਾ ਨੂੰ ਇਹਨਾਂ ਰਾਜਾਂ ‘ਚ ਖੇਤਰੀ ਦਲਾਂ ਦੇ ਗਠਜੋੜ ਨਾਲ ਨੁਕਸਾਨ ਹੋਵੇਗਾ ਅਤੇ 2014 ਦੀ ਤੁਲਨਾ ‘ਚ ਘੱਟ ਸੀਟਾਂ ਮਿਲਣਗੀਆਂ ।
ਸਰਵੇਖਣ ਮੁਤਾਬਿਕ ਭਾਜਪਾ ਨੂੰ 222 ਤੋਂ 232 ਸੀਟਾਂ ਮਿਲਣ ਦੀ ਸੰਭਾਵਨਾ ਹੈ , 2014 ‘ਚ ਇਹਨਾ ਕੋਲ 283 ਸੀਟਾਂ ਸਨ।
ਕਾਂਗਰਸ ਨੂੰ 74-84 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਪਿਛਲੀ ਵਾਰ ਕਾਂਗਰਸ ਕੋਲ 44 ਸੀਟਾਂ ਸਨ ।
ਸੀ -ਵੋਟਰ ਅਤੇ ਆਈਏਐਨਐਸ ਨੇ ਮਾਰਚ ‘ਚ ਜਾਰੀ ਸਰਵੇ ‘ਚ ਆਖਿਆ ਕਿ ਐਨਡੀਏ ਨੂੰ 264 ਸੀਟਾਂ ਮਿਲ ਸਕਦੀਆਂ ਹਨ, ਸਰਕਾਰ ਬਣਾਉਣ ਲਈ 272 ਸੀਟਾਂ ਦੀ ਜਰੂਰਤ ਹੈ। ਯੂਪੀਏ ਨੂੰ 141 ਸੀਟਾਂ ਮਿਲਣ ਦਾ ਅਨੁਮਾਨ ਹੈ।

Total Views: 243 ,
Real Estate