ਗਰੀਨ ਟੀ ਫਾਇਦੇਮੰਦ ਵੀ ਨੁਕਸਾਨਦਾਇਕ ਵੀ

 


ਸਿਹਤ ਦੀ ਚਿੰਤਾ ਵਧੀ ਅਤੇ ‘ਗਰੀਨ ਟੀ’ ਕ੍ਰਾਂਤੀ ਆ ਗਈ।ਜੋ ਲੋਕ ਕੁਝ ਸਮਾਂ ਪਹਿਲਾਂ ਤੱਕ ਮਲਾਈ ਮਾਰ ਕੇ ਚਾਹ ਪੀਂਦੇ ਸਨ ਉਨ੍ਹਾਂ ਨੇ ਸਿਹਤ ਦੇ ਨਾਂ ‘ਤੇ ਆਪਣਾ ਸਵਾਦ ਬਦਲ ਲਿਆ ਹੈ। ਚੁਸਕੀਆਂ ਦੀ ਥਾਂ ‘ਸਿਪ’ ਨੇ ਲਈ ਹੈ ਅਤੇ ਉਹ ਸਭ ਹੋਇਆ ਹੈ, ਸਿਰਫ਼ ਤੇ ਸਿਰਫ਼ ਸਿਹਤ ਦੇ ਨਾਮ ‘ਤੇ।

ਗਰੀਨ ਟੀ ਦੇ ਇੰਨੇ ਫਾਇਦੇ ਦੱਸੇ ਕਿ ਲੋਕਾਂ ਨੇ ਇਸ ਨੂੰ ਸਿਹਤਮੰਦ ਰਹਿਣ ਲਈ ਜ਼ਰੂਰੀ ਸਮਝ ਲਿਆ ਅਤੇ ਘਰਾਂ ਵਿੱਚ ਚੀਨੀ-ਦੁੱਧ ਦਾ ਆਉਣਾ ਘੱਟ ਗਿਆ।

ਪਰ ਹੁਣ ਸੈਲੀਬ੍ਰਿਟੀ ਨਿਊਟ੍ਰੀਸ਼ਨਿਸਟ ਰੁਜੁਤਾ ਦੇਵੇਕਰ ਦੇ ਇੱਕ ਵੀਡੀਓ ਨੇ ਸਿਹਤ ਦੇ ਫਿਕਰਮੰਦ ਲੋਕਾਂ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ।

ਇਸ ਵੀਡੀਓ ਵਿੱਚ ਰੁਜੁਤਾ ਕਹਿ ਰਹੀ ਹੈ, “ਗਰੀਨ ਟੀ ਉਨ੍ਹਾਂ ਲੋਕਾਂ ਲਈ ਬਿਹਤਰੀਨ ਹੈ ਜੋ ਗਰੀਨ ਟੀ ਦੇ ਬਿਜ਼ਨਸ ਵਿੱਚ ਹਨ। ਬਾਕੀ ਤੁਹਾਡੇ ਲਈ, ਤੁਹਾਡੀ ਸਿਹਤ ਲਈ, ਐਂਟੀ-ਆਕਸੀਡੈਂਟ ਲਈ ਅਤੇ ਤੁਹਾਡੀ ਖੂਬਸੂਰਤੀ ਲਈ ਕੜਕ ਅਦਰਕ ਵਾਲੀ ਚਾਹ ਹੀ ਚੰਗੀ ਹੈ।”

ਰੁਜੁਤਾ ਦੇ ਇਸ ਵੀਡੀਓ ਨੇ ਕੁਝ ਹੋਰ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਪਰ ਲੋਕਾਂ ਨੂੰ ਉਲਝਾ ਜ਼ਰੂਰ ਦਿੱਤਾ ਹੈ।ਹੁਣ ਕੋਈ ਫਿਟਨਸ ਟ੍ਰੈਨਰ ਅਜਿਹਾ ਬੋਲੇ ਤਾਂ ਡਰਨਾ ਬਣਦਾ ਹੈ… ਉਹ ਵੀ ਕੋਈ ਅਜਿਹੀ ਨਹੀਂ ਬਲਕਿ ਸੈਲੀਬ੍ਰਿਟੀਜ਼ ਨੂੰ ਫਿਟ ਰੱਖਣ ਵਾਲੀ ਨਿਊਟ੍ਰੀਸ਼ਨਿਸਟ।

ਪਰ ਜਿਸ ਚਾਹ ਨੂੰ ਦੁਨੀਆਂ ‘ਦਵਾਈ’ ਮੰਨ ਕੇ ਪੀਂਦੀ ਹੈ, ਉਹ ‘ਨੁਕਸਾਨਦੇਹ’ ਕਿਵੇਂ ਹੋ ਸਕਦੀ ਹੈ?

ਰੁਜੁਤਾ ਦਾ ਜੋ ਵੀਡੀਓ ਇੰਟਰਨੈਟ ‘ਤੇ ਵਾਈਰਲ ਹੋ ਰਿਹਾ ਹੈ, ਉਸ ਵਿੱਚ ਉਨ੍ਹਾਂ ਨੇ ਅਜਿਹਾ ਕਹਿਣ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ। ਅਜਿਹੇ ਵਿੱਚ ਕਿਸੇ ਵੀ ਨਤੀਜੇ ‘ਤੇ ਪਹੁੰਚਣਾ ਮੁਸ਼ਕਲ ਹੈ।

ਪਰ ਜੇ ਗਰੀਨ ਟੀ ਦੇ ਇਤਿਹਾਸ ‘ਤੇ ਨਜ਼ਰ ਪਾਈਏ ਤਾਂ ਗਰੀਨ ਟੀ ਦਾ ਇਤਿਹਾਸ ਪੰਜ ਹਜ਼ਾਰ ਸਾਲ ਪੁਰਾਣਾ ਹੈ। ਚੀਨ ਵਿੱਚ ਇਸ ਦਾ ਇਸਤੇਮਾਲ ਸਭ ਤੋਂ ਪੁਰਾਣਾ ਹੈ।

ਚਾਹ ਭਾਵੇਂ ਕੋਈ ਵੀ ਹੋਵੇ, ਉਹ ਬਲੈਕ ਟੀ ਹੋਵੇ, ਗਰੀਨ ਟੀ ਹੋਵੇ ਜਾਂ ਕੋਈ ਹੋਰ ਉਹ ਕੈਮੇਲਿਆ ਸਾਈਨੈਸਿਸ ਪੌਦੇ ਤੋਂ ਬਣਦੀ ਹੈ।

ਇਹ ਪੌਦਾ ਇਕ ਤਰ੍ਹਾਂ ਦੇ ਵਾਤਾਵਰਣ ਵਿੱਚ ਉਗਦਾ ਹੈ, ਪੱਤੀਆਂ ਕਿਸ ਤਰ੍ਹਾਂ ਚੁਣੀਆਂ ਗਈਆਂ ਅਤੇ ਫਿਰ ਉਨ੍ਹਾਂ ਨੂੰ ਕਿਸ ਤਰ੍ਹਾਂ ਨਾਲ ਤਿਆਰ ਕੀਤਾ, ਇਸ ‘ਤੇ ਹੀ ਚਾਹ ਦੀ ਕਿਸਮ ਨਿਰਧਾਰਿਤ ਹੁੰਦੀ ਹੈ।

ਕਿਵੇਂ ਤਿਆਰ ਹੁੰਦੀ ਹੈ ਗਰੀਨ ਟੀ?

ਜੇ ਗਰੀਨ ਟੀ ਤਿਆਰ ਕੀਤੀ ਜਾਣੀ ਹੈ ਤਾਂ ਇਸ ਨੂੰ ਛਾਂ ਵਿੱਚ ਉਗਾਇਆ ਜਾਣਾ ਚਾਹੀਦਾ ਹੈ। ਇਸ ਦੇ ਉਪਰ ਜਾਲੀ ਲਗਾਉਣੀ ਪਵੇਗੀ ਤਾਂ ਜੋ ਸੂਰਜ ਦੀ ਰੌਸ਼ਨੀ ਘੱਟ ਹੋਣ ‘ਤੇ ਇਸ ਦੀਆਂ ਪੱਤੀਆਂ ਜ਼ਿਆਦਾ ਕਲੋਰੋਫਿਲ ਪੈਦਾ ਕਰਨ।

ਸੂਰਜ ਦੀ ਰੌਸ਼ਨੀ ਘੱਟ ਹੋਣ ‘ਤੇ ਚਾਹ ਦੇ ਪੌਦੇ ਵਿੱਚ ਪਾਲੀਫੀਨਾਲ ਨਾਮ ਦਾ ਕੈਮੀਕਲ ਵੀ ਘੱਟ ਨਿਕਲਦਾ ਹੈ, ਜਿਸ ਵਿੱਚ ਚਾਹ ‘ਚ ਥੋੜ੍ਹਾ ਕਸੈਲਾ ਸਵਾਦ ਆ ਜਾਂਦਾ ਹੈ। ਵੈਸੈ ਕੁਝ ਲੋਕਾਂ ਨੂੰ ਇਹ ਸਵਾਦ ਹੀ ਪਸੰਦ ਆਉਂਦਾ ਹੈ।

ਚਾਹ ਦੀਆਂ ਪੱਤੀਆਂ ਕਲੀਆਂ ਤੋੜ ਕੇ ਪਹਿਲੇ ਸੁਖਾਇਆ ਜਾਂਦਾ ਹੈ। ਉਨ੍ਹਾਂ ਕਿੰਨਾ ਸੁਖਾਇਆ ਜਾਵੇਗਾ ਇਹ ਇਸ ਗੱਲ ‘ਤੇ ਤੈਅ ਹੁੰਦਾ ਹੈ ਕਿ ਕਿਸ ਤਰ੍ਹਾਂ ਦੀ ਚਾਹ ਤੁਹਾਨੂੰ ਚਾਹੀਦੀ ਹੈ।

ਗਰੀਨ ਟੀ ਬਣਾਉਣੀ ਹੈ ਤਾਂ ਪੱਤੀਆਂ ਨੂੰ ਸਿਰਫ਼ ਇੱਕ ਦਿਨ ਸੁਕਾ ਕੇ ਉਨ੍ਹਾਂ ਨੂੰ ਭਾਫ਼ ਨਾਲ ਪਕਾਇਆ ਜਾਂਦਾ ਹੈ।

ਜੇ ਚਾਹ ਦੀਆਂ ਪੱਤੀਆਂ ਨੂੰ ਕੁਝ ਦਿਨ ਸੁਕਾ ਕੇ ਉਸ ਥੋੜ੍ਹਾ ਜਿਹਾ ਜੋੜ ਕੇ ਭਾਫ਼ ਵਿੱਚ ਉਭਾਲ ਕੇ ਬਲੈਕ ਟੀ ਤਿਆਰ ਹੁੰਦੀ ਹੈ।

ਇਹੀ ਚਾਹ ਦੀ ਦੁਨੀਆਂ ਵਿੱਚ ਸਭ ਤੋਂ ਵੱਧ ਇਸਤੇਮਾਲ ਕੀਤੀ ਜਾਂਦੀ ਹੈ। ਕੁੱਲ ਚਾਹ ਦੀ ਖਪਤ ਦਾ 78 ਫੀਸਦ ਬਲੈਕ ਟੀ ਹੁੰਦੀ ਹੈ।

ਇਸ ਚਾਹ ਨੂੰ ਕਾਫੀ ਦਿਨਾਂ ਤੱਕ ਸੁਕਾਇਆ ਜਾਂਦਾ ਹੈ। ਫਿਰ ਇਸ ਦੀਆਂ ਪੱਤੀਆਂ ਥੋੜ੍ਹੀਆਂ ਜਿਹੀਆਂ ਜੋੜ ਕੇ ਭਾਫ਼ ‘ਚ ਪਕਾਈਆਂ ਜਾਂਦੀਆਂ ਹਨ।

ਗਰੀਨ ਟੀ ਦੇ ਘਟਕਾਂ ਦੀ ਗੱਲ ਕਰੀਏ ਤਾਂ ਉਸ ਵਿੱਚੋਂ 15 ਫੀਸਦ ਪ੍ਰੋਟੀਨ, 4 ਫੀਸਦ ਅਮੀਨੋ ਏਸਿਡ, 26 ਫੀਸਦ ਫਾਈਬਰ, 7 ਫੀਸਦ ਕਾਰਬੋਹਾਈਡਰੇਟ, 7 ਫੀਸਦ ਲਿਪਿਡ, 2 ਫੀਸਦ ਪਿਗਮੈਂਟਸ, 5 ਫੀਸਦ ਮਿਨਰਲਸ, 30 ਫੀਸਦ ਫੈਨੋਲਿਕ ਕੰਪਾਊਂਡਸ ਹੁੰਦੇ ਹਨ।

ਇਨ੍ਹਾਂ ਅੰਕੜਿਆਂ ਨੂੰ ਦੇਖੀਏ ਤਾਂ ਇਹ ਕਹਿਣਾ ਮੁਸ਼ਕਿਲ ਹੈ ਕਿ ਗਰੀਨ ਟੀ ਪੀਣ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ ਪਰ ਕੁਝ ਅਧਿਐਨ ਅਜਿਹੇ ਵੀ ਹਨ ਜਿਸ ਵਿੱਚ ਗਰੀਨ ਟੀ ਨਾਲ ਜੁੜੇ ਨੁਕਸਾਨ ਵੀ ਦੱਸੇ ਗਏ ਹਨ ਪਰ ਇਹ ਨੁਕਸਾਨ ਗਰੀਨ ਟੀ ਦੀ ਮਾਤਰਾ ‘ਤੇ ਨਿਰਭਰ ਕਰਦੇ ਹਨ।

ਵੈਬਮੇਡ ਵੈਬਸਾਈਡ ਮੁਤਾਬਕ ਗਰੀਨ ਟੀ ਦਾ ਇਸਤੇਮਾਲ ਮੁੱਖ ਤੌਰ ‘ਤੇ ਤਾਂ ਸੁਰੱਖਿਅਤ ਹੀ ਹੁੰਦਾ ਹੈ ਪਰ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਗਰੀਨ ਟੀ ਪੀਣ ਨਾਲ ਲੋਕਾਂ ਨੂੰ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਹੋ ਗਈਆਂ ਹਨ।

ਕੁਝ ਲੋਕਾਂ ਨੇ ਇਸ ਕਾਰਨ ਲੀਵਰ ਅਤੇ ਕਿਡਨੀ ਦੀ ਪ੍ਰੇਸ਼ਾਨੀ ਦੀ ਗੱਲ ਆਖੀ ਹੈ।ਵੈਬਸਾਈਡ ਮੁਤਾਬਕ ਗਰੀਨ ਟੀ ਦਾ ਇਸਤੇਮਾਲ ਉਦੋਂ ਨੁਕਸਾਨਦੇਹ ਹੁੰਦਾ ਹੈ, ਜਦੋਂ ਇਹ ਬੇਹੱਦ ਵਧੇਰੇ ਮਾਤਰਾ ਵਿੱਚ ਲਈ ਜਾਂਦੀ ਹੈ ਅਤੇ ਇਹ ਨੁਕਸਾਨ ਇਸ ਵਿੱਚ ਮੌਜੂਦ ਕੈਫ਼ੀਨ ਕਾਰਨ ਹੁੰਦਾ ਹੈ।

ਇਸ ਕਾਰਨ ਸਿਰ ਦਰਦ, ਨਰਵਸਨੈਸ, ਸੌਣ ਵਿੱਚ ਦਿੱਕਤ, ਉਲਟੀਆਂ, ਡਾਈਰੀਆ ਦੀ ਸ਼ਿਕਾਇਤ ਹੋ ਸਕਦੀ ਹੈ।

ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਗਰੀਨ ਟੀ ਪੀਣ ਵੇਲੇ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਐਗਜਾਇਟੀ ਡਿਸਆਰਡਰ ਹੋਵੇ, ਬਲੀਡਿੰਗ ਡਿਸਆਰਡਰ ਹੋਵੇ, ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਹੋਣ, ਡਾਈਬਟੀਜ਼ ਹੋਵੇ ਉਨ੍ਹਾਂ ਨੂੰ ਗਰੀਨ ਟੀ ਬੇਹੱਦ ਸੰਤੁਲਿਤ ਮਾਤਰਾ ਵਿੱਚ ਲੈਣੀ ਚਾਹੀਦੀ ਹੈ।

ਗਰੀਨ ਟੀ ‘ਚ ਕੈਫ਼ੀਨ

ਬੀਬੀਸੀ ਗੂਡਫੂਡ ਮੁਤਾਬਕ ਗਰੀਨ ਟੀ ਵਿੱਚ ਕੈਫੀਨ ਹੁੰਦਾ ਹੈ। ਹਾਲਾਂਕਿ ਹਰ ਬਰਾਂਡ ਦੀ ਗਰੀਨ ਟੀ ਵਿੱਚ ਇਹ ਵੱਖ-ਵੱਖ ਮਾਤਰਾ ਵਿੱਚ ਹੋ ਸਕਦਾ ਹੈ।

ਫਿਰ ਵੀ ਕਾਫੀ ਦੀ ਤੁਲਨਾ ਵਿੱਚ ਇਸ ਵਿੱਚ ਕੈਫ਼ੀਨ ਦੀ ਮਾਤਰਾ ਘੱਟ ਹੁੰਦੀ ਹੈ। ਗਰੀਨ ਟੀ ਪੀਣ ਵਾਲੇ ਕੁਝ ਲੋਕਾਂ ਨੂੰ ਲਗਦਾ ਹੈ ਕਿ ਉਸ ਨੂੰ ਪੀਣ ਨਾਲ ਐਨਰਜੀ ਲੈਵਲ ਵਧਦਾ ਹੈ, ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਮੂਡ ਬਿਹਤਰ ਹੁੰਦਾ ਹੈ। ਪਰ ਜ਼ਰੂਰੀ ਨਹੀਂ ਹੈ ਕਿ ਇਹ ਅਸਰ ਸਾਰਿਆਂ ਲਈ ਹੋਵੇ।

ਜੇਕਰ ਤੁਹਾਡਾ ਸਰੀਰ ਕੈਫ਼ੀਨ ਪ੍ਰਤੀ ਬਹੁਤ ਵਧੇਰੇ ਸੰਵੇਦਨਸ਼ੀਲ ਹੈ ਤਾਂ ਤੁਹਾਨੂੰ ਸਲਾਹ ਦਿੱਤੀ ਜਾਂਦਾ ਹੈ ਕਿ ਗਰੀਨ ਟੀ ਦਾ ਬੇਹੱਦ ਸੰਤੁਲਿਤ ਇਸਤੇਮਾਲ ਕੀਤਾ ਜਾਵੇ।

ਵਧਰੇ ਗਰੀਨ ਟੀ ਪੀਣ ਨਾਲ ਨੀਂਦ ਨਾਲ ਜੁੜੀ ਪਰੇਸ਼ਾਨੀ ਹੋ ਸਕਦੀ ਹੈ।

ਸਾਰੀਆਂ ਦੂਜੀਆਂ ਚਾਹਾਂ ਵਾਂਗ ਇਸ ਵਿੱਚ ਵੀ ਟੈਨਿਨ ਹੁੰਦਾ ਹੈ। ਟੈਨਿਨ ਸਰੀਰ ਵਿੱਚ ਆਇਰਨ ਦੇ ਸੋਖਣ ਨੂੰ ਪ੍ਰਭਾਵਿਤ ਕਰਦਾ ਹੈ।

ਅਜਿਹੇ ਵਿੱਚ ਜੇਕਰ ਤੁਸੀਂ ਕੁਝ ਅਜਿਹਾ ਖਾ ਰਹੇ ਹੋ ਜਿਸ ਵਿੱਚ ਆਇਰਨ ਦੀ ਭਰਪੂਰ ਮਾਤਰਾ ਹੈ ਤਾਂ ਉਸ ਦੌਰਾਨ ਗਰੀਨ ਟੀ ਨਹੀਂ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਹਾਲਾਂਕਿ ਅਜਿਹੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਹਨ, ਜਿਸ ਵਿੱਚ ਗਰੀਨ ਟੀ ਪੀਣ ਦਾ ਬੁਰਾ ਅਸਰ ਦਿਖਿਆ ਹੋਵੇ ਪਰ ਜਿਮ ਮੈਕੇਂਟਸ ਦੀ ਕਹਾਣੀ ਸਚਮੁੱਚ ਡਰਾਵਣੀ ਹੈ।

ਜਿਮ ਗਰੀਨ ਟੀ ਦੀਆਂ ਗੋਲੀਆਂ ਲੈਂਦੇ ਸਨ। ਉਨ੍ਹਾਂ ਨੇ ਗੋਲੀਆਂ ਇਹ ਸੋਚ ਕੇ ਲੈਣੀਆਂ ਸ਼ੁਰੂ ਕੀਤੀਆਂ ਸਨ ਕਿ ਇਸ ਨਾਲ ਉਹ ਸਿਹਤਮੰਦ ਰਹਿਣਗੇ ਪਰ ਕੁਝ ਹੀ ਦਿਨਾਂ ਬਾਅਦ ਉਨ੍ਹਾਂ ਦੇ ਡਾਕਟਰ ਨੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੀਵਰ ਟਰਾਂਸਪਲਾਂਟ ਕਰਨਾ ਪਵੇਗਾ।

ਜਿਮ ਉਸ ਦਿਨ ਨੂੰ ਯਾਦ ਕਰਦੇ ਹੋਏ ਦੱਸਦੇ ਹਨ, “ਮੇਰੀ ਪਤਨੀ ਨੇ ਮੈਨੂੰ ਦੇਖਦੇ ਹੋਏ ਪੁੱਛਿਆ ਕਿ ਕੀ ਮੈਂ ਠੀਕ ਹਾਂ? ਮੈਂ ਜਵਾਬ ਦਿੱਤਾ ਕਿ ਮੈਂ ਪੂਰੀ ਤਰ੍ਹਾਂ ਠੀਕ ਹਾਂ ਪਰ ਉਸ ਨੇ ਕਿਹਾ ਕਿ ਮੇਰਾ ਚਿਹਰਾ ਪੀਲਾ ਨਜ਼ਰ ਆ ਰਿਹਾ ਹੈ। ਜਦੋਂ ਮੈਂ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ।”

ਗਰੀਨ ਟੀ ਦੀਆਂ ਗੋਲੀਆਂ ਲੈਣ ਕਾਰਨ ਜਿਮ ਦਾ ਲੀਵਰ ਖ਼ਰਾਬ ਹੋ ਗਿਆ ਸੀ। ਮੈਡੀਕਲ ਰਿਪੋਰਟ ਪੜ੍ਹ ਕੇ ਖ਼ੁਦ ਜਿਮ ਨੂੰ ਵੀ ਇਸ ਗੱਲ ‘ਤੇ ਯਕੀਨ ਨਹੀਂ ਆਇਆ।

ਅਸਹਿਮਤੀ

ਦਿੱਲੀ ਦੇ ਸ਼ਾਲੀਮਾਰ ਬਾਗ਼ ਵਿੱਚ ਫੋਰਟਿਸ ਹਸਪਤਾਲ ਵਿੱਚ ਨਿਊਟ੍ਰੀਸ਼ਨਿਸਟ ਸਿਮਰਨ ਦਾ ਕਹਿਣਾ ਹੈ ਕਿ ਉਹ ਰੁਜੁਤਾ ਦੀ ਗੱਲ ਨਾਲ 100 ਫੀਸਦ ਸਹਿਮਤ ਨਹੀਂ ਹਨ।

ਸਿਮਰਨ ਨੇ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਹੈ ਕਿ ਗਰੀਨ ਟੀ ਆਪਣੇ ਆਪ ਵਿੱਚ ਬਹੁਤ ਵੱਡਾ ਟਰਮ ਹੈ ਅਤੇ ਗਰੀਨ ਟੀ ਕੋਈ ਇੱਕ ਰੈਸਿਪੀ ਤਾਂ ਹੈ ਨਹੀਂ। ਜਿੰਜਰ ਗਰੀਨ ਟੀ, ਤੁਲਸੀ ਗਰੀਨ ਟੀ ਅਤੇ ਇਸ ਦੀਆਂ ਕਈ ਕਿਸਮਾਂ ਹਨ।

ਸਿਮਰਨ ਦੱਸਦੀ ਹੈ, “ਜੇਕਰ ਤੁਸੀਂ ਸਹੀ ਗਰੀਨ ਟੀ ਪੀ ਰਹੇ ਹੋ ਤਾਂ ਮੈਨੂੰ ਨਹੀਂ ਲਗਦਾ ਹੈ ਕਿ ਕਿਸੇ ਵੀ ਤਰ੍ਹਾਂ ਡਰਨ ਦੀ ਕੋਈ ਲੋੜ ਹੈ ਪਰ ਗਰੀਨ ਟੀ ਲਈ ਕਿਵੇਂ ਜਾਵੇ, ਇਸ ‘ਚੇ ਫਾਇਦਾ-ਨੁਕਸਾਨ ਨਿਰਭਰ ਕਰਦਾ ਹੈ।”

ਹਾਲਾਂਕਿ ਸਿਮਰਨ ਇਹ ਜ਼ਰੂਰ ਕਹਿੰਦੀ ਹੈ ਕਿ ਗਰੀਨ ਟੀ ਮਾਤਰਾ ਅਤੇ ਉਸ ਦੇ ਲੈਣ ਦਾ ਸਮੇਂ ਨੂੰ ਜੇਕਰ ਧਿਆਨ ਵਿੱਚ ਨਹੀਂ ਰੱਖਿਆ ਜਾਵੇਗਾ ਤਾਂ ਬੇਸ਼ੱਕ ਖ਼ਤਰਾ ਹੋ ਸਕਦਾ ਹੈ।

Image copyright Alamy

ਉਨ੍ਹਾਂ ਮੁਤਾਬਕ ਖਾਣ ਤੋਂ ਤੁਰੰਤ ਬਾਅਦ ਗਰੀਨ ਟੀ ਲੈਣਾ ਸਹੀ ਨਹੀਂ ਹੈ।

ਉਹ ਕਹਿੰਦੀ ਹੈ, “ਕਈ ਵਾਰ ਲੋਕ ਹੈਵੀ ਡਾਈਟ ਲੈਣ ਤੋਂ ਬਾਅਦ ਗਰੀਨ ਟੀ ਪੀਂਦੇ ਹਨ ਅਤੇ ਸੋਚਦੇ ਹਨ ਕਿ ਇਸ ਨਾਲ ਫੈਟ ਜਮ੍ਹਾਂ ਨਹੀਂ ਹੋਵੇਗੀ ਪਰ ਅਜਿਹਾ ਨਹੀਂ ਹੈ। ਖਾਣ ਤੋਂ ਤੁਰੰਤ ਬਾਅਦ ਗਰੀਨ ਟੀ ਲੈਣ ਨਾਲ ਪਾਚਨ ‘ਤੇ ਅਸਰ ਪੈਂਦਾ ਹੈ।”

ਸਿਮਰਨ ਮੁਤਾਬਕ, ਸਾਧਾਰਨ ਹਾਲਾਤ ਵਿੱਚ ਇੱਕ ਦਿਨ ‘ਚ ਦੋ ਕੱਪ ਗਰੀਨ ਟੀ ਲੈਣੀ ਠੀਕ ਰਹਿੰਦੀ ਹੈ।

ਇਸ ਤੋਂ ਇਲਾਵਾ ਹਾਲ ਹੀ ਵਿੱਚ ਹੋਈ ਇੱਕ ਖੋਜ ‘ਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਗਰੀਨ ਟੀ ਬਲੱਡ ਪ੍ਰੈਸ਼ਰ ਕੰਟ੍ਰੋਲ ਕਰਨ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਅਸਰ ਨੂੰ ਕਮਜ਼ੋਰ ਕਰ ਦਿੰਦੀ ਹੈ।

ਜਾਪਾਨ ਵਿੱਚ ਹੋਈ ਇਸ ਖੋਜ ‘ਚ ਕਿਹਾ ਗਿਆ ਹੈ ਕਿ ਗਰੀਨ ਟੀ ਪੀਣ ਨਾਲ ਕੁਝ ਵਿਸ਼ੇਸ਼ ਕੋਸ਼ਿਕਾਵਾਂ ਬਲਾਕ ਹੋ ਜਾਂਦੀਆਂ ਹਨ, ਜਿਸ ਦੀ ਮਦਦ ਨਾਲ ਬੀਟਾ-ਬਲਾਕਰ ਮੈਡੀਸੀਨ ਸੋਖ ਲਈ ਜਾਂਦੀ ਹੈ।

ਇੱਕ ਪਾਸੇ ਰੁਜੁਤਾ ਦਾ ਬਿਆਨ ਹੈ ਉਥੇ ਹੀ ਦੂਜੇ ਪਾਸੇ ਖੋਜ ਅਤੇ ਮਾਹਿਰਾਂ ‘ਤੇ ਭਰੋਸਾ ਕਰੀਏ ਤਾਂ ਗਰੀਨ ਟੀ ਸਿਹਤਮੰਦ ਹੈ।

ਜੇਕਰ ਇਸ ਨਾਲ ਹੋਣ ਵਾਲੇ ਫਾਇਦਿਆਂ ਦੀ ਗੱਲ ਕਰੀਏ ਤਾਂ…

  • ਜੇਕਰ ਤੁਸੀਂ ‘ਗਰੀਨ ਟੀ’ ਪੀਂਦੇ ਹੋ ਤਾਂ ਗਠੀਆ ਯਾਨੀ ਜੋੜਾਂ ਦੇ ਦਰਦ ਨੂੰ ਕੋਸਾਂ ਦੂਰ ਰੱਖ ਸਕਦੇ ਹੋ।
  • ਦਿਲ ਸੰਬੰਧੀ ਬਿਮਾਰੀਆਂ ਅਤੇ ਕਈ ਪ੍ਰਕਾਰ ਦੇ ਕੈਂਸਰ ਤੋਂ ਬਚਣ ਲਈ ਇਸ ਦੇ ਉਪਯੋਗ ਦੀ ਸਲਾਹ ਦਿੱਤੀ ਜਾਂਦੀ ਰਹੀ ਹੈ।
  • ਜੇਕਰ ਤੁਹਾਡਾ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗਰੀਨ ਟੀ ਇਸ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ।
  • ਇਸ ਵਿੱਚ ਵੱਡੀ ਮਾਤਰਾ ਵਿੱਚ ਐਂਟੀ-ਆਕਸੀਡੈਂਟ ਹੁੰਦਾ ਹੈ, ਜੋ ਕਈ ਰੋਗਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।
  • ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਸਕਿਨ ਲਈ ਫਾਇਦੇਮੰਦ ਹੈ।

ਪਰ ਇਨ੍ਹਾਂ ਫਾਇਦਿਆਂ ਲਈ ਵੀ ਜ਼ਰੂਰੀ ਹੈ ਕਿ ਗਰੀਨ ਟੀ ਦੀ ਸੰਤੁਲਿਤ ਮਾਤਰਾ ਲਈ ਜਾਵੇ।

Total Views: 501 ,
Real Estate