15 ਦਿਨਾਂ ਦੇ ਅੰਦਰ PGI ’ਚ ਖੁਦਕੁਸ਼ੀ ਦੀ ਤੀਜੀ ਘਟਨਾ

ਚੰਡੀਗੜ੍ਹ PGI ਦੇ ਕੈਂਪਸ ’ਚ ਇਕ ਘਰ ਦੇ ਅੰਦਰ ਇਕ ਨੌਜੁਆਨ ਦੀ ਲਾਸ਼ ਮਿਲੀ। ਨੌਜੁਆਨ ਨੇ ਅਪਣੇ ਘਰ ਦੇ ਕਮਰੇ ’ਚ ਖੁਦਕੁਸ਼ੀ ਕਰ ਲਈ। ਉਹ PGI ਦੇ ਐਨੇਸਥੀਸੀਆ ਵਿਭਾਗ ’ਚ ਕੰਮ ਕਰਦਾ ਸੀ ਅਤੇ ਸਟੋਰ ਕੀਪਰ ਵਜੋਂ ਕੰਮ ਕਰਦਾ ਸੀ। ਕੁੱਝ ਦਿਨ ਪਹਿਲਾਂ ਹੀ ਉਹ PGI ’ਚ ਭਰਤੀ ਹੋਇਆ ਸੀ। ਮ੍ਰਿਤਕ ਦੀ ਪਛਾਣ ਵਿਵੇਕ ਠਾਕੁਰ ਵਜੋਂ ਹੋਈ ਹੈ। ਚੰਡੀਗੜ੍ਹ PGI ’ਚ ਪਿਛਲੇ 15 ਦਿਨਾਂ ’ਚ ਖੁਦਕੁਸ਼ੀ ਦਾ ਇਹ ਤੀਜਾ ਮਾਮਲਾ ਹੈ।ਇਸ ਤੋਂ ਪਹਿਲਾਂ ਸੋਮਵਾਰ ਨੂੰ PGI ਦੇ ਅੰਦਰ ਐਡਵਾਂਸਡ ਪੀਡੀਐਟ੍ਰਿਕ ਸੈਂਟਰ ਦੀ ਅਲਟਰਾਸਾਊਂਡ ਸੁਪਰਵਾਈਜ਼ਰ ਨਰਿੰਦਰ ਕੌਰ ਨੇ ਖੁਦਕੁਸ਼ੀ ਕਰ ਲਈ। 28 ਫ਼ਰਵਰੀ ਨੂੰ ਨਰਸਿੰਗ ਸਟਾਫ ਜੋਤੀ ਨੇ ਖੁਦਕੁਸ਼ੀ ਕਰ ਲਈ ਸੀ।

Total Views: 73 ,
Real Estate