ਡਰਾਈ ਆਈਸ Dry Ice ਕੀ ਹੁੰਦੀ

ਡਰਾਈ ਆਈਸ Dry Ice  ਕਾਰਬਨ ਡਾਈਆਕਸੀਡ ਦਾ ਠੋਸ ਰੂਪ ਹੁੰਦਾ ਹੈ। ਇਸਦਾ ਇਸਤੇਮਾਲ ਕੂਲਿੰਗ ਏਜੰਟ ਦੇ ਰੂਪ ‘ਚ ਕੀਤਾ ਜਾਂਦਾ ਹੈ । ਇਸ ਨੂੰ ਮੈਡੀਕਲ ਤੋਂ ਲੈ ਕੇ ਫੂਡ ਇੰਡਸਟਰੀ ਤੱਕ ਖੂਬ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਡੀਜੇ ਵਾਲੇ ਧੂੰਆ ਉਡਾਉਣ ਲਈ ਵੀ ਵਰਤਦੇ ਹਨ।
ਡਰਾਈ ਆਈਸ ਪੂਰੀ ਸੁੱਕੀ ਬਰਫ਼ ਹੁੰਦੀ ਹੈ ਅਤੇ ਇਹ ਪਾਣੀ ਤੋਂ ਨਹੀਂ ਬਣਦੀ । ਇਹ ਕਾਫੀ ਉਪਯੋਗੀ ਵੀ ਹੈ ਅਤੇ ਖਤਰਨਾਕ ਵੀ ਹੈ।
ਡਰਾਈ ਆਈਸ ਘਰੇਲੂ ਬਰਫ਼ ਨਾਲ ਜਿ਼ਆਦਾ ਠੰਢੀ ਹੁੰਦੀ ਹੈ। ਘਰੇਲੂ ਬਰਫ਼ ਦਾ ਤਾਪਮਾਨ ਮਾਈਨੈਸ 3 ਡਿਗਰੀ ਹੁੰਦਾ ਹੈ ਜਦਕਿ ਡਰਾਈ ਆਈਸ ਦਾ ਤਾਪਮਾਨ ਮਾਈਨੈਸ 80 ਡਿਗਰੀ ਤੱਕ ਹੁੰਦਾ ਹੈ।
ਇਹ ਆਮ ਬਰਫ਼ ਵਾਂਗੂੰ ਗਿੱਲੀ ਨਹੀਂ ਹੁੰਦੀ । ਆਮ ਬਰਫ਼ ਜਿੱਥੇ ਵੱਧ ਤਾਪਮਾਨ ‘ਚ ਖੁਰਨ ਲੱਗਦੀ ਹੈ ਉੱਥੇ ਇਹ ਪਾਣੀ ਬਣਨ ਦੀ ਬਜਾਏ ਧੂੰਆਂ ਬਣ ਕੇ ਉੱਡਣ ਲੱਗਦੀ ਹੈ।
ਕਿਵੇਂ ਬਣਦੀ ਹੈ ਡ੍ਰਾਈ ਆਈਸ Dry Ice
ਇਸ ਬਰਫ਼ ਨੂੰ ਬਣਾਉਣ ਲਈ ਪਹਿਲਾਂ ਕਾਰਬਨ ਡਾਈਆਕਸਾਈਡ ਨੂੰ 109 ਡਿਗਰੀ ਫਾਰਨਹਾਈਟ ਤੱਕ ਠੰਢਾ ਕਰਕੇ ਕੰਪਰੈਸ ਕੀਤਾ ਜਾਂਦਾ ਹੈ।, ਜਿਸ ਨਾਲ ਇਹ ਗੈਸ ਬਰਫ਼ ਬਣਦੀ ਹੈ ਅਤੇ ਇਸ ਨੂੰ ਸੇਪ ਮੁਤਾਬਿਕ ਜਾਂ ਫਿਰ ਛੋਟੇ- ਵੱਡੇ ਟੁਕੜਿਆਂ ‘ਚ ਤਬਦੀਲ ਕਰ ਲਿਆਂ ਜਾਂਦਾ ਹੈ। ਛੋਟੇ ਟੁਕੜੇ ਜਮਾਂ ਮਿਸਰੀ ਵਰਗੇ ਹੁੰਦੇ ਹਨ। ਜਿਸਦਾ ਇਸਤੇਮਾਲ ਕੂਲਿੰਗ ਏਜੰਟ ਦੇ ਰੂਪ ‘ਚ ਮੈਡੀਕਲ ਤੋਂ ਲੈ ਕੇ ਫੂਡ ਇੰਡਸਟਰੀ ਤੱਕ ਕੀਤਾ ਜਾ ਰਿਹਾ ਹੈ।
ਗਰਮ ਪਾਣੀ ਪੈਂਦੇ ਹੀ ਧੂੰਆਂ ਛੱਡਦੀ ਹੈ ਬਰਫ਼
ਫੋਟੋ ਸੂਟ ਜਾਂ ਥੀਏਟਰ ਵਿੱਚ ਇਸਦਾ ਇਸਤੇਮਾਲ ਧੜੱਲੇ ਨਾਲ ਕੀਤਾ ਜਾਂਦਾ ਹੈ। ਇਸਦੀ ਕਾਰਨ ਹੈ ਕਿ ਜਦੋਂ ਡਰਾਈ ਆਈਸ ਨੂੰ ਗਰਮ ਪਾਣੀ ‘ਚ ਪਾਇਆ ਜਾਂਦਾ ਤਾਂ ਇਸ ਵਿੱਚੋਂ ਧੂੰਆਂ ਨਿਕਲਦਾ ਫਿਰ ਉਹ ਏਰੀਆ ਹੀ ਬਰਫ਼ ਵਰਗਾ ਲੱਗਦਾ ਹੈ।
ਡਾਕਟਰਾਂ ਮੁਤਾਬਿਕ , ਇਸ ਵਿੱਚ ਕਾਰਬਨ ਡਾਈਆਕਸਾਈਡ ਗੈਸ ਹੁੰਦੀ ਹੈ, ਪਰ ਇਹ ਐਨੀ ਖਤਰਨਾਕ ਵੀ ਨਹੀਂ ਹੁੰਦੀ । ਹਾਲਾਂਕਿ ਇਹ ਬਹੁਤ ਜਿ਼ਆਦਾ ਠੰਢੀ ਹੁੰਦੀ ਹੈ , ਜਿਸ ਕਾਰਨ ਸਰੀਰ ਦੀ ਕੋਸਿ਼ਕਾਵਾਂ ਮਰਨ ਲੱਗਦੀਆਂ ਹਨ। ਇਸ ਨੂੰ ਸਿੱਧਾ ਛੂਹਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ। ਇਸ ਨੂੰ ਏਅਰ ਟਾਈਟ ਡੱਬੇ ਵਿੱਚ ਨਹਂੀ ਰੱਖਣਾ ਚਾਹੀਦਾ।

Total Views: 224 ,
Real Estate