ਦਿੱਲੀ ‘ਚ ਆਪ-ਕਾਂਗਰਸ ਨੇ ਵੰਡੀਆਂ ਲੋਕ ਸਭਾ ਚੋਣਾਂ 2024 ਲਈ ਸੀਟਾਂ

ਦਿੱਲੀ ਵਿਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚ ਗਠਜੋੜ ਦਾ ਐਲਾਨ ਹੋ ਗਿਆ ਹੈ। ਇਸ ਦਾ ਐਲਾਨ ਆਪ-ਕਾਂਗਰਸ ਦੇ ਨੇਤਾਵਾਂ ਵਿਚ ਅੱਜ ਹੋਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।ਆਮ ਆਦਮੀ ਪਾਰਟੀ 4 ਤੇ ਕਾਂਗਰਸ 3 ਸੀਟਾਂ ਉਤੇ ਚੋਣ ਲੜੇਗੀ। ‘ਆਪ’ ਨਵੀਂ ਦਿੱਲੀ, ਪੂਰਬ ਦਿੱਲੀ, ਪਛਮੀ ਦਿੱਲੀ ਤੇ ਦੱਖਣ ਦਿੱਲੀ ਸੀਟ ‘ਤੇ ਚੋਣ ਲੜੇਗੀ ਜਦੋਂ ਕਿ ਕਾਂਗਰਸ ਚਾਂਦਨੀ ਚੌਕ, ਨਾਰਥ ਈਸਟ ਤੇ ਨਾਰਥ ਵੈਸਟ ਸੀਟ ‘ਤੇ ਚੋਣ ਲੜੇਗੀ।ਇਸੇ ਤਰ੍ਹਾਂ ਗੁਜਰਾਤ ‘ਚ 26 ਸੀਟਾਂ ਵਿਚੋਂ 24 ਕਾਂਗਰਸ 2 ‘ਤੇ ਆਪ ਚੋਣ ਲੜੇਗੀ। ਹਰਿਆਣਾ ‘ਚ 10 ਸੀਟਾਂ ‘ਚੋਂ 9 ਸੀਟਾਂ ਤੇ ਕਾਂਗਰਸ ਤੇ 1 ਉਤੇ ‘ਆਪ’ ਚੋਣ ਲੜੇਗੀ। ਚੰਡੀਗੜ੍ਹ ਦੀ 1 ਸੀਟ ਤੇ ਕਾਂਗਰਸ ਤੇ ਗੋਆ ‘ਚ 2 ਸੀਟਾਂ ‘ਤੇ ਕਾਂਗਰਸ ਹੀ ਚੋਣ ਲੜੇਗੀ।

Total Views: 69 ,
Real Estate