ਦਿੱਲੀ ’ਚ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ

ਕਿਸਾਨ ਆਗੂਆਂ ਅਤੇ ਕੇਂਦਰ ਦਰਮਿਆਨ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਨੂੰ ਕੌਮੀ ਰਾਜਧਾਨੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਬਹੁ-ਪੱਧਰੀ ਬੈਰੀਅਰ, ਕੰਕਰੀਟ ਬੈਰੀਅਰ ਅਤੇ ਲੋਹੇ ਦੀਆਂ ਕਿੱਲਾਂ ਲਾਈਆਂ ਗਈਆਂ। ਕੰਟੇਨਰ ਦੀਵਾਰਾਂ ਲਗਾ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕੌਮੀ ਰਾਜਧਾਨੀ ਦੀਆਂ ਤਿੰਨ ਸਰਹੱਦਾਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ‘ਤੇ ਦੰਗਾ ਵਿਰੋਧੀ ਪੁਲੀਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਅੱਜ ਸਵੇਰੇ ਦਿੱਲੀ ਮੈਟਰੋ ਦੇ ਅੱਠ ਸਟੇਸ਼ਨਾਂ ਦੇ ਇੱਕ ਜਾਂ ਇੱਕ ਤੋਂ ਵੱਧ ਗੇਟ ਬੰਦ ਕਰ ਦਿੱਤੇ ਗਏ। ਹਾਲਾਂਕਿ ਇਹ ਸਟੇਸ਼ਨ ਬੰਦ ਨਹੀਂ ਹਨ ਅਤੇ ਯਾਤਰੀਆਂ ਨੂੰ ਦੂਜੇ ਗੇਟਾਂ ਰਾਹੀਂ ਦਾਖਲੇ ਅਤੇ ਬਾਹਰ ਜਾਣ ਦੀ ਆਗਿਆ ਦਿੱਤੀ ਗਈ।

Total Views: 67 ,
Real Estate