ਚੋਣ ਕਮਿਸ਼ਨ ਦੀ ਭਰੋਸੇਯੋਗਤਾ ਸੰਕਟ ‘ਚ -66 ਸਾਬਕਾ ਨੌਕਰਸ਼ਾਹਾਂ ਨੇ ਰਾਸ਼ਟਰਪਤੀ ਨੂੰ ਖ਼ਤ ਲਿਖਿਆ

President-Ramnath-Kovindਲਗਭਗ 66 ਸਾਬਕਾ ਨੌਕਰਸ਼ਾਹਾਂ ਦੇ ਇੱਕ ਸਮੂਹ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਸਖ਼ਤ ਸ਼ਬਦਾਂ ‘ਚ ਖ਼ਤ ਲਿਖ ਕੇ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਇਸ ਸਮੇਂ ਭਰੋਸੇਯੋਗਤਾ ਦੇ ਸੰਕਟ ਤੋਂ ਪੀੜਤ ਹੈ ਅਤੇ ਇਸਦੀ ਵਜਾਅ ਨਾਲ ਚੋਣ -ਪ੍ਰਕਿਰਿਆ ਦੀ ਅਖੰਡਤਾ ਨੂੰ ਖਤਰਾ ਹੈ।
ਖ਼ਤ ਵਿੱਚ ਆਦਰਸ਼ ਚੋਣ ਜ਼ਾਬਤੇ ਦੀਆਂ ਵੱਖ ਵੱਖ ਮੌਕਿਆਂ ‘ਤੇ ਉੱਡੀਆਂ ਧੱਜੀਆਂ ਦਾ ਜਿ਼ਕਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ ਚੋਣ ਕਮਿਸ਼ਨ ਨੇ ਦਰਜ਼ ਕੀਤੀਆਂ ਗਈਆਂ ਜਿ਼ਆਦਾਤਰ ਸਿ਼ਕਾਇਤਾਂ ‘ਤੇ ਕਿਸ ਤਰ੍ਹਾਂ ਦੀ ਕੋਈ ਪ੍ਰਭਾਵੀ ਕਾਰਵਾਈ ਨਹੀਂ ਕੀਤੀ ।
ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰਾਂ ਨੂੰ ਭੇਜੇ ਗਏ ਪੱਤਰ ਵਿੱਚ ਸਾਬਕਾ ਅਧਿਕਾਰੀਆਂ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਕਾਰਜ ਕਰਨ ਤਾਂਕਿ ਉਹਨਾ ਦੀ ਸਵਤੰਤਰਤਾ , ਨਿਰਪੱਖਤਾ ਅਤੇ ਦਿਆਨਤਦਾਰੀ ‘ਤੇ ਕੋਈ ਸਵਾਲ ਨਾ ਉੱਠਣ ।
ਉਹਨਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਭਾਰਤ ਦੇ ਸੰਵਿਧਾਨ ਦੇ ਅਨੁਛੇਦ 324 ਦੇ ਤਹਿਤ ਦਿੱਤੀਆਂ ਗਈਆਂ ਸ਼ਕਤੀਆਂ ਦੇ ਇਸਤੇਮਾਲ ਕਰਨਾ ਚਾਹੀਦਾ ਤਾਂਕਿ ਯਕੀਨੀ ਬਣਾਇਆ ਜਾ ਸਕੇ ਕਿ ਮਤਦਾਤਾ ਬਿਨਾ ਕਿ ਲੋਭ ਜਾਂ ਡਰ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੇ ਸਮਰੱਥ ਹੋਣ ।
ਇਹਨਾਂ ਸਾਬਕਾ ਅਧਿਕਾਰੀਆਂ ਨੇ ਖ਼ਤ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਦੀ ਕਈ ਉਦਾਹਰਨਾਂ ਦਿੱਤੀਆਂ ਜਿੱਥੇ ਚੋਣ ਕਮਿਸ਼ਨ ਨੇ ਸਖ਼ਤ ਕਦਮ ਨਹੀਂ ਚੁੱਕੇ । ਉਹਨਾਂ ਕਿਹਾ ਕਿ ਕਮਿਸ਼ਨ ‘ਯੋਗੀ ਅਦਿੱਤਿਆ ਨਾਥ ਦੇ ਮੋਦੀ ਜੀ ਕੀ ਸੈਨਾ ਵਾਲੇ ਬਿਆਨ ‘ਤੇ , ਪ੍ਰਧਾਨ ਮੰਤਰੀ ਦੇ ਸਮਰਪਿਤ ਨਮੋ ਟੀਵੀ , ਨਰਿੰਦਰ ਮੋਦੀ ‘ਤੇ ਬਣੀ ਫਿਲਮ ,’ ਵਰਗੇ ਕਈ ਮਾਮਲਿਆ ‘ਚ ਕਦਮ ਉਠਾਉਣ ਤੋਂ ਅਸਮਰੱਥ ਰਿਹਾ।
ਉਹਨਾਂ ਕਿਹਾ ਚੋਣ ਕਮਿਸ਼ਨ ਨੇ ਹੁਣ ਤੱਕ ਕੇਵਲ ਵਰਧਾ ਵਿੱਚ ਪ੍ਰਧਾਨਮੰਤਰੀ ਦੇ
ਸਾਬਕਾ ਅਧਿਕਾਰੀਆਂ ਨੇ ਆਪਣੇ ਪੱਤਰ ‘ਚ ਇਸ ਗੱਲ ਨੂੰ ਲੈ ਕੇ ਚਿੰਤਾ ਵੀ ਜ਼ਾਹਿਰ ਕੀਤੀ ਕਿ ਆਖਿ਼ਰ ਕਿਉਂ ਚੋਣ ਕਮਿਸ਼ਨ ਈਵੀਐਮ ਅਤੇ ਵੀਵੀਪੈਟ ਦੇ ਮਿਲਾਨ ਨੂੰ ਲੈ ਕੇ ਅਣਇੱਛਕ ਦਿਖਾਈ ਦਿੰਦਾ ਹੈ।

Total Views: 122 ,
Real Estate