ਬਰਫ਼ ਨਾਲ ਜੰਮੀ ਨਦੀ ‘ਤੇ ਲੈਂਡ ਕਰ ਦਿੱਤਾ ਜਹਾਜ਼

ਰੂਸ ਵਿੱਚ ਇੱਕ ਹਵਾਈ ਜਹਾਜ਼ ਦੀ ਅਜਿਹੀ ਲੈਂਡਿੰਗ ਹੋਈ ਕਿ ਏਅਰਪੋਰਟ ਅਥਾਰਿਟੀ ਤੱਕ ਹੈਰਾਨ ਰਹਿ ਗਈ ਕਿ ਆਖਿਰ ਇਹ ਕਿੱਦਾਂ ਹੋ ਗਿਆ। ਪਾਇਲਟ ਨੂੰ ਵੀ ਸਮਝ ਨਹੀਂ ਆਇਆ ਕਿ ਉਸ ਨੇ ਇਹ ਲੈਂਡਿੰਗ ਕਿਵੇਂ ਕਰਾ ਦਿੱਤੀ, ਜੋ ਰੂਸ ਦੇ ਦੂਰ-ਦੁਰਾਡੇ ਪੂਰਬ ਵਿੱਚ ਹਵਾਈ ਅੱਡੇ ਕੋਲ ਹੈ।ਮੀਡੀਆ ਰਿਪੋਰਟਾਂ ਮੁਤਾਬਕ ਪੋਲਰ ਏਅਰਲਾਈਨਜ਼ ਦੇ ਐਂਟੋਨੋਵ-24 ਜਹਾਜ਼ YAP217 ਨੇ 30 ਯਾਤਰੀਆਂ ਅਤੇ 4 ਚਾਲਕ ਦਲ ਦੇ ਮੈਂਬਰਾਂ ਨਾਲ 28 ਦਸੰਬਰ ਨੂੰ ਉਡਾਣ ਭਰੀ ਸੀ। ਇਹ ਰੂਸ ਦੇ ਦੂਰ ਪੂਰਬ ਵਿੱਚ ਸਖਾ ਗਣਰਾਜ ਦੀ ਰਾਜਧਾਨੀ ਯਾਕੁਤਸਕ ਤੋਂ ਉੱਤਰ-ਪੂਰਬ ਵੱਲ 1,100 ਕਿਲੋਮੀਟਰ ਦੂਰ ਜ਼ਿਰਯੰਕਾ ਵੱਲ ਜਾ ਰਿਹਾ ਸੀ। ਰਸਤੇ ‘ਚ ਇਹ ਫਲਾਈਟ ਸਰੇਡਨੇਕੋਲਿਮਸਕ ‘ਚ ਰੁਕ ਗਈ ਸੀ ਪਰ ਇੱਥੋਂ ਉਡਾਣ ਭਰਨ ਤੋਂ ਬਾਅਦ ਜਦੋਂ ਜਹਾਜ਼ ਜ਼ਾਇਰੀਅੰਕਾ ਹਵਾਈ ਅੱਡੇ ‘ਤੇ ਪਹੁੰਚਿਆ ਤਾਂ ਰਨਵੇ ਦੀ ਬਜਾਏ ਇਸ ਦੀ ਲੈਂਡਿੰਗ ਕੋਲਿਮਾ ਨਦੀ ‘ਚ ਹੋ ਗਈ, ਜੋ ਇਸ ਸਮੇਂ ਬਰਫ ਨਾਲ ਜੰਮੀ ਹੋਈ ਹੈ। ਇਹ ਇਲਾਕਾ ਖਾਸ ਤੌਰ ‘ਤੇ ਆਪਣੇ ਠੰਡੀ ਜਲਵਾਯੂ ਅਤੇ ਸਿਫ਼ਰ ਤੋਂ ਹੇਠਾਂ ਤਾਪਮਾਨ ਲਈ ਜਾਣਿਆ ਜਾਂਦਾ ਹੈ ਪਰ ਪਾਇਲਟ ਦੀ ਗਲਤੀ ਕਾਰਨ ਜਹਾਜ਼ ਇਸ ਏਰੀਆ ‘ਚ ਲੈਂਡ ਕਰ ਗਿਆ ਪਰ ਬਾਅਦ ‘ਚ ਟੇਕ ਆਫ ਨਹੀਂ ਕਰ ਸਕਿਆ, ਜਿਸ ਕਾਰਨ 34 ਲੋਕ ਫਸ ਗਏ।

Total Views: 640 ,
Real Estate