ਅੰਗੀਠੀ ਬਾਲ ਕੇ ਸੁੱਤੇ ਦੋ ਵਿਅਕਤੀਆਂ ਦੀ ਦਮ ਘੁੱਟਣ ਕਾਰਨ ਮੌਤ

ਅਜਨਾਲਾ ਸ਼ਹਿਰ ‘ਚ ਇਕ ਪੈਲੇਸ ਵਿਖੇ ਕੰਮ ਕਰਦੇ 2 ਵਿਅਕਤੀ ਬੀਤੀ ਰਾਤ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਸਨ ਤੇ ਇਸ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਾਰਨ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ ਜਿੰਨਾ ਦੋਨਾਂ ਦੀ ਡੈਡ ਬਾਡੀ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ।ਇਸ ਸਬੰਧੀ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦੋਨੇ ਵਿਅਕਤੀ ਅਜਨਾਲਾ ਦੇ ਇੱਕ ਪੈਲਸ ਵਿੱਚ ਕੰਮ ਕਰਦੇ ਸੀ ਜਿੱਥੇ ਰਾਜ ਸਮੇਂ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੁੱਤੇ ਹੋਏ ਸੀ ਜਿਸ ਦੌਰਾਨ ਕਮਰੇ ਅੰਦਰ ਅੰਗੀਠੀ ਦੀ ਗੈਸ ਦੇ ਨਾਲ ਦਮ ਘੁੱਟਣ ਕਰਕੇ ਦੋਨਾਂ ਦੀ ਮੌਤ ਹੋ ਗਈ ਅਤੇ ਸਵੇਰੇ ਜਦੋਂ ਲੋਕਾਂ ਨੇ ਬੂਹਾ ਖੋਲਿਆ ਤਾਂ ਦੇਖਿਆ ਦੋਨਾਂ ਦੀ ਅੰਦਰ ਮੌਤ ਹੋ ਚੁੱਕੀ ਸੀ ਜਿਨਾਂ ਨੂੰ ਅਜਨਾਲਾ ਦੇ ਸਿਵਿਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Total Views: 70 ,
Real Estate