ਅਮਰੀਕਾ ਵਿੱਚ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੀ ਧੀ ਦੀਆਂ ਲਾਸ਼ਾਂ ਘਰ ਚੋਂ ਮਿਲੀਆਂ

ਅਮਰੀਕਾ ਵਿੱਚ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੀ ਇਕਲੌਤੀ ਧੀ ਦੀ ਲਾਸ਼ ਘਰ ਵਿੱਚ ਪਈ ਮਿਲੀ, ਲਾਸ਼ ਦੇ ਕੋਲ ਇੱਕ ਬੰਦੂਕ ਵੀ ਪਈ ਮਿਲੀ। ਸਥਾਨਕ ਪ੍ਰਸ਼ਾਸਨ ਨੇ ਸ਼ੁਰੂਆਤ ‘ਚ ਇਸ ਨੂੰ ਘਰੇਲੂ ਹਿੰਸਾ ਦਾ ਮਾਮਲਾ ਮੰਨਿਆ ਹੈ, ਪਰ ਕਿਸੇ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਜਾਂਚ ਰਿਪੋਰਟ ਦੀ ਉਡੀਕ ਕਰਨ ਲਈ ਕਿਹਾ ਹੈ। ਘਟਨਾ ਵਿੱਚ ਰਾਕੇਸ਼ ਉਰਫ਼ ਰਿੱਕੀ ਕਮਲ, ਜੋ ਕਦੇ ਇੱਕ ਐਡਟੈੱਕ ​​ਕੰਪਨੀ ਦਾ ਸੀਈਓ ਸੀ, ਉਸਦੀ ਪਤਨੀ ਟੀਨਾ ਕਮਲ ਅਤੇ 18 ਸਾਲ ਦੀ ਬੇਟੀ ਅਰਿਆਨਾ ਕਮਲ ਦੀ ਮੌਤ ਹੋ ਗਈ ਹੈ।ਇਹ ਮਾਮਲਾ ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਦਾ ਹੈ। ਇੱਥੇ ਰਾਜਧਾਨੀ ਬੋਸਟਨ ਤੋਂ 32 ਕਿਲੋਮੀਟਰ ਦੂਰ ਡੋਵਰ ਕਸਬੇ ਵਿੱਚ ਇੱਕ ਘਰ ਵਿੱਚ ਰਹਿ ਰਿਹਾ ਪਰਿਵਾਰ ਮ੍ਰਿਤਕ ਪਾਇਆ ਗਿਆ। ਮ੍ਰਿਤਕਾਂ ਵਿੱਚ 57 ਸਾਲਾ ਰਾਕੇਸ਼ ਕਮਲ, ਉਸਦੀ ਪਤਨੀ 54 ਸਾਲਾ ਟੀਨਾ ਅਤੇ 18 ਸਾਲਾ ਧੀ ਅਰਿਆਨਾ ਸ਼ਾਮਲ ਹਨ।

Total Views: 123 ,
Real Estate