ਚੰਡੀਗੜ੍ਹ :ਇਕ ਸਾਲ ‘ਚ 9.26 ਲੱਖ ਚਲਾਨ

ਚੰਡੀਗੜ੍ਹ ਪੁਲਿਸ ਨੇ ਇਸ ਸਾਲ ਸ਼ਹਿਰ ਵਿੱਚ 9 ਲੱਖ ਤੋਂ ਵੱਧ ਚਲਾਨ ਕੀਤੇ ਹਨ। ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਚਲਾਨ ਕੀਤੇ ਗਏ ਹਨ। ਇਨ੍ਹਾਂ ਚਲਾਨਾਂ ਵਿੱਚ ਵਾਧੇ ਦਾ ਮੁੱਖ ਕਾਰਨ 40 ਮਹੱਤਵਪੂਰਨ ਟ੍ਰੈਫਿਕ ਪੁਆਇੰਟਾਂ ‘ਤੇ ਲਗਾਏ ਗਏ ਹਾਈ ਰੈਜ਼ੋਲਿਊਸ਼ਨ ਵਾਲੇ ਸਮਾਰਟ ਕੈਮਰੇ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਨੇ 11 ਮਹੀਨਿਆਂ ਵਿੱਚ 9,26,380 ਚਲਾਨ ਕੀਤੇ ਹਨ। ਇਸ ਸਮੇਂ ਦੌਰਾਨ ਪੁਲਿਸ ਨੇ 9398 ਵਾਹਨ ਜ਼ਬਤ ਕੀਤੇ ਹਨ ਅਤੇ 1721 ਲਾਇਸੰਸ ਜ਼ਬਤ ਕੀਤੇ ਹਨ। ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 10 ਕਰੋੜ 31 ਲੱਖ 68 ਹਜ਼ਾਰ 653 ਰੁਪਏ ਬਰਾਮਦ ਕੀਤੇ ਹਨ। ਚੰਡੀਗੜ੍ਹ ਪੁਲਿਸ ਨੇ ਸ਼ਹਿਰ ਭਰ ਵਿੱਚ 40 ਪੁਆਇੰਟਾਂ ’ਤੇ ਕੈਮਰੇ ਲਾਏ ਹਨ ਅਤੇ ਇਨ੍ਹਾਂ ਕੈਮਰਿਆਂ ਰਾਹੀਂ 7 ਲੱਖ 95 ਹਜ਼ਾਰ ਚਲਾਨ ਕੀਤੇ ਹਨ। ਇਸੇ ਤਰ੍ਹਾਂ ਲਾਲ ਬੱਤੀ ਜੰਪ ਕਰਨ ਦੇ 4 ਲੱਖ 10 ਹਜ਼ਾਰ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਓਵਰ ਸਪੀਡ ਕਰਨ ‘ਤੇ 2 ਲੱਖ ਰੁਪਏ ਅਤੇ ਜ਼ੈਬਰਾ ਕਰਾਸਿੰਗ ‘ਤੇ 1.22 ਲੱਖ ਰੁਪਏ ਦੇ ਚਲਾਨ ਕੀਤੇ ਹਨ।

Total Views: 46 ,
Real Estate